ਬਾਘਾਪੁਰਾਣਾ (ਰਾਜ ਬਰਾੜ) : ਹਲਕਾ ਬਾਘਾਪੁਰਾਣਾ ਅੰਦਰ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਨੁੱਕੜ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਜਿਸ ਦੇ ਤਹਿਤ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਡੀਡੇਟ ਤੀਰਥ ਸਿੰਘ ਮਾਹਲਾ ਵਲੋਂ ਐਸ ਓ ਆਈ ਪ੍ਰਧਾਨ ਗੁਰਦਿੱਤ ਸਿੰਘ ਢਿੱਲੋਂ ਦੇ ਘਰ ਇੱਕ ਭਰਵੀਂ ਨੁੱਕੜ ਮੀਟਿੰਗ ਕੀਤੀ ਗਈ। ਜਿਸ ਵਿੱਚ ਜਿਥੇ ਤੀਰਥ ਸਿੰਘ ਮਾਹਲਾ ਨੇ ਸਰਕਾਰ ਵਲੋਂ ਕੀਤੇ ਗਏ ਵਿਕਾਸ ਕਾਰਜਾਂ ਸਬੰਧੀ ਦੱਸਿਆ ਉਥੇ ਹੀ ਅਗਲੀ ਸਰਕਾਰ ਬਣਨ ਉਪਰੰਤ ਇਸ ਤੋਂ ਵੀ ਜਿਆਦਾ ਵਿਕਾਸ ਕਰਨ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਗੁਰਦਿੱਤ ਸਿੰਘ ਢਿੱਲੋਂ ਵਲੋਂ ਤੀਰਥ ਮਾਹਲਾ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਦੱਸਿਆ ਅਤੇ ਤੀਰਥ ਮਾਹਲਾ ਵਲੋਂ ਉਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਵਾਈਆਂ ਗਿਆ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ, ਭਾਜਪਾ ਆਗੂ ਵਿਜੇ ਕੁਮਾਰ ਸ਼ਰਮਾ, ਜਿਲ੍ਹਾ ਯੂਥ ਪ੍ਰਧਾਨ ਵੀਰਪਾਲ ਸਮਾਲਸਰ, ਜਿਲ੍ਹਾ ਸੋਸ਼ਲ ਮੀਡੀਆ ਪ੍ਰਧਾਨ ਰਾਜਿੰਦਰ ਸਿੰਘ ਸ਼ੱਬੂ ਰੋਡੇ, ਹੈਪੀ ਰੋਡੇ, ਨੰਦ ਸਿੰਘ ਐਮ ਸੀ, ਪਵਨ ਢੰਡ ਐਮ ਸੀ, ਅਰਸ਼ ਭਾਜਪਾ ਯੂਥ ਆਗੂ ਸਮੇਤ ਵੱਡੀ ਗਿਣਤੀ ਵਿੱਚ ਮੁਹਲਾ ਵਾਸੀ ਹਾਜ਼ਰ ਸਨ।