ਰੋਹਤਕ (ਬਿਊਰੋ) : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪਿਛਲੀ 25 ਤਾਰੀਖ਼ ਨੂੰ ਸਾਧਵੀ ਸ਼ੋਸ਼ਣ ਮਾਮਲੇ ਵਿੱਚ ਦੋਸ਼ ਸਾਬਿਤ ਹੋ ਗਏ ਸਨ। ਜਿਸ ਤੋਂ ਬਾਅਦ ਅੱਜ ਸੀ.ਬੀ.ਆਈ ਜੱਜ ਜਗਦੀਪ ਸਿੰਘ ਨੇ ਡੇਰਾ ਮੁਖੀ ਨੂੰ 10-10 ਸਾਲ ਦੀ ਸਜਾ ਸੁਣਾ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਸਜਾ ਸਨੌਨ ਵੇਲੇ ਡੇਰਾ ਮੁਖੀ ਜੱਜ ਸਾਹਮਣੇ ਰੋ ਰਿਹਾ ਸੀ ਅਤੇ ਸਮਾਜਿਕ ਕੰਮਾਂ ਦੇ ਆਧਾਰ ਤੇ ਰਹਿਮ ਦੀ ਅਪੀਲ ਕਰ ਰਿਹਾ ਸੀ। ਇਹ ਕੇਸ ਪਿਛਲੇ 15 ਸਾਲਾਂ ਤੋਂ ਭਾਜਪਾ ਸਰਕਾਰ ਤੱਕ ਪਹੁੰਚੀ ਗੁੰਮਨਾਮ ਚਿਠੀ ਜਰੀਏ ਚੱਲ ਰਿਹਾ ਸੀ। ਇਹ ਕੇਸ ਵਿੱਚ ਪਿਛਲੇ ਸਮੇ ਦੋਰਾਨ ਕਾਫੀ ਜੱਜ ਵੀ ਬਦਲੇ ਗਏ ਤੇ ਸੀ.ਬੀ.ਆਈ ਲਗਾਤਾਰ ਇਸ ਕੇਸ ਵਿੱਚ ਬਣਦੀ ਕਾਰਵਾਈ ਕਰਵਾਉਣ ਵਿੱਚ ਅੱਡੀ ਚੋਟੀ ਦਾ ਜੋਰ ਲਗਾ ਰਹੀ ਸੀ। ਇਥੇ ਹੁਣ ਅੱਜ ਉਸ ਕੇਸ ਨੂੰ ਨਿਪਟਾਉਂਦੇ ਹੋਏ ਅਦਾਲਤ ਨੇ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਜਾ ਸੁਣਾ ਦਿੱਤੀ ਹੈ ਅਤੇ ਗੁਰਮੀਤ ਰਾਮ ਰਹਿਮ ਤੱਕ ਕੈਦੀਆਂ ਦੀ ਯੂਨੀਫ਼ਾਰਮ ਪਹੁੰਚਾ ਦਿੱਤੀ ਹੈ ।