ਮਨੀਲਾ (ਪੱਤਰ ਪ੍ਰੇਰਿਕ): ਬੀਤੇ ਦਿਨੀਂ 16 ਜੁਲਾਈ ਨੂੰ ਫਿਲਪੀਨਜ ਦੇ ਸ਼ਹਿਰ ਮਨੀਲਾ ਵਿਖੇ ਤੀਆਂ ਦਾ ਤਿਉਹਾਰ ਪੂਰੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪੰਜਾਬ ਲੇਡੀਜ ਕਲੱਬ ਵਲੋਂ ਲਗਾਤਾਰ ੫ਵੀ ਵਾਰ ਕਰਵਾਏ ਇਸ ਪ੍ਰੋਗਰਾਮ ਵਿੱਚ ਬਿਲਕੁਲ ਮੇਲੇ ਵਰਗਾ ਮਾਹੌਲ ਸਿਰਜਿਆ ਗਿਆ ਕਲੱਬ ਦੇ ਸੰਚਾਲਕ ਸੁਖਦੀਪ ਕੌਰ ਬੜਚ ਵਲੋਂ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸਭਿਆਚਾਰ ਨੂੰ ਸੰਭਾਲਣ ਦੀ ਅਪੀਲ ਕੀਤੀ ਗਈ । ਪੰਜਾਬ ਦੇ ਸਭਿਆਚਾਰ ਨੂੰ ਮਾਣਦਿਆਂ ਜਿਥੇ ਉਥੋਂ ਦੇ ਜਮਪਲ ਬੱਚਿਆਂ ਨੇ ਮਾਲਕੀ ਕੀਮਾ ਵਰਗੇ ਲੋਕ ਗੀਤਾ ਤੇ ਡਾਂਸ ਤੇ ਅਦਾਕਾਰੀ ਦੇ ਜੌਹਰ ਦਿਖਾਏ ਓਥੇ ਨਵੇ ਅਤੇ ਪੁਰਾਣੇ ਪੰਜਾਬੀ ਗੀਤਾ ਉਤੇ ਦਿਲਕਸ਼ ਕੋਰਿਓਗ੍ਰਾਫੀ ਅਤੇ ਡਾਂਸ ਵੀ ਪੇਸ਼ ਕੀਤੇ ਗਏ । ਵਿਰਸੇ ਨਾਲ ਸੰਬੰਧਤ ਸੁਆਲ ਜਵਾਬਾਂ ਨੇ ਜਿਥੇ ਔਰਤਾਂ ਨੂੰ ਆਪਣੇ ਵੱਲ ਖਿੱਚਿਆ । ਉਥੇ ਨਵੀਂ ਪੀੜੀ ਨੂੰ ਵੀ ਪੰਜਾਬ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਅੰਤ ਵਿੱਚ ਪੇਸ਼ ਕੀਤਾ ਗਿਆ ਗਿਧਾ ਪ੍ਰੋਗਰਾਮ ਦੀ ਜਾਂ ਹੋ ਨਿਬੜਿਆ ਹਰ ਸਾਲ ਦੀ ਤਰਾਂ ਮਨੀਲਾ ਦੀ ਧਰਤੀ ਤੇ ਪੰਜਾਬਣ ਜੱਟੀਆਂ ਨੇ ਖੂਬ ਰੋਣਕਾਂ ਲਾਇਆ । ਸਟੇਜ ਸੰਚਾਲਕ ਦੀ ਭੂਮਿਕਾ ਕੰਵਲਜੀਤ ਕੌਰ ਤੇ ਨਵਜੋਤ ਕੌਰ ਨੇ ਨਿਬਾਈ ।
ਅੰਤ ਵਿੱਚ ਪੰਜਾਬ ਲੇਡੀਜ ਕਲੱਬ ਦੇ ਮੈਂਬਰਾਂ ਸੁਖਦੀਪ ਕੌਰ, ਗੁਰਪ੍ਰੀਤ ਕੌਰ, ਹਰਮਿੰਦਰ ਕੌਰ, ਅਮਰਜੀਤ ਕੌਰ, ਜਸਮਿੰਦਰ ਕੌਰ ਭੰਗੂ, ਕਰਮਜੀਤ ਕੌਰ, ਕਰਮਜੀਤ ਕੌਰ ਗਿੱਲ, ਸੁਰਿੰਦਰ ਕੌਰ, ਹਰਪਾਲ ਕੌਰ, ਸੁਖਵਿੰਦਰ ਕੌਰ ਵਲੋਂ ਇਨਾਮ ਵੰਡੇ  ਗਏ ਅਤੇ ਇਸ ਤੀਆਂ ਦੇ ਤਿਉਹਾਰ ਵਿੱਚ ਪਹੁੰਚੀਆਂ ਹੋਈਆਂ ਸਾਰੀਆਂ ਹੀ ਔਰਤਾਂ ਦਾ ਧੰਨਵਾਦ ਵੀ ਕੀਤਾ ।