ਲੰਡਨ (ਪ.ਪ.) : ਭਾਰਤ ਦੇ ਅਰਬਪਤੀ ਵਿਜੇ ਮਾਲਿਆ ਨੂੰ ਲੰਡਨ ਵਿੱਚ ਅੱਜ ਗਿਰਫਤਾਰ ਕੀਤਾ ਗਿਆ ਸੀ, ਤੇ ਮੌਕੇ ਉੱਪਰ ਹੀ ਉਨ੍ਹਾਂ ਨੂੰ ਜਮਾਨਤ ਮਿਲ ਚੁੱਕੀ ਹੈ । ਗਿਰਫਤਾਰੀ ਭਾਰਤ ਵਿੱਚ ਉਸ ਵਲੋਂ ਲਏ ਗਏ 6000 ਕਰੋੜ ਦੇ ਕਰਜੇ ਦੀ ਰਕਮ ਨਾ ਮੋੜਨ ਨੂੰ ਲੈਕੇ ਹੀ ਕੀਤੀ ਗਈ ਸੀ। ਇਥੇ ਤੁਹਾਨੂੰ ਦੱਸ ਦਈਏ ਕਿ ਇਸ ਸਾਲ ਵਿੱਚ ਵਿਜੇ ਮਾਲਿਆ 2 ਵਾਰ ਗਿਰਫਤਾਰ ਹੋ ਚੁੱਕਿਆ ਹੈ ਅਤੇ ਮੌਕੇ ਤੇ ਹੀ ਉਸਨੂੰ ਦੋਵੇਂ ਵਾਰ ਜਮਾਨਤ ਮਿਲ ਗਈ ਹੈ।