ਗੁਰਦਾਸਪੁਰ (ਪ.ਪ.) : ਗੁਰਦਾਸਪੁਰ ਜੀਮਨੀ ਚੋਣ ਲਈ ਹਲਕਾ ਕਾਦੀਆਂ ਵਿਖੇ ਸ਼੍ਰੀ ਸੁਨੀਲ ਜਾਖੜ ਜੀ ਦੇ ਹੱਕ ਵਿੱਚ ਚੋਣ-ਪ੍ਰਚਾਰ ਮੁਹਿੰਮ ਨੂੰ ਅੱਜ ਉਸ ਸਮੇਂ ਜਬਰਦਸਤ ਹੁਲਾਰਾ ਮਿਲਿਆ ਜਦੋਂ ਸ. ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਯੁਵਾ ਮੋਰਚਾ ਪ੍ਰਧਾਨ ਹਰੀਸ਼ ਭਾਰਦਵਾਜ, ਯੁਵਾ ਮੋਰਚਾ ਵਾਈਸ-ਪ੍ਰਧਾਨ ਸਨੀ ,ਤਾਜਵਿੰਦਰ ਸਿੰਘ , ਰੌਕੀ ਛਾਬੜਾ ਅਤੇ ਮੈਂਬਰ ਰਜਤ ਭਾਟੀਆ ,ਗੁਰਜੀਤ ਸਿੰਘ ,ਅਰੁਣਬੀਰ ਸਿੰਘ ,ਰਿਸ਼ੀ ਭਗਤ , ਚਿੰਟੂ ਭਗਤ ਰਾਜਪੂਤ ਅਤੇ ਕਈ ਪਿੰਡਾਂ ਦੇ ਪੰਚਾਂ , ਸਰਪੰਚਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕੀਤਾ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਉਪਰੋਕਤ ਭਾਜਪਾ ਛੱਡ ਆਏ ਅਹੁਦੇਦਾਰਾਂ ਨੂੰ ਸਿਰੋਪਾ ਪਾ ਕੇ ਕਾਂਗਰਸ ਚ ਸ਼ਾਮਿਲ ਕੀਤਾ।