ਬਾਘਾਪੁਰਾਣਾ (ਬਿਊਰੋ): ਐੱਚ. ਐੱਸ. ਬਰਾੜ ਪਬਲਿਕ ਸਕੂਲ (ਸੀ.ਬੀ.ਐੱਸ.ਈ. ਦੀ ਮਾਨਤਾ ਪ੍ਰਾਪਤ) ਵਿਖੇ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਮਾਨਸਿਕ ਵਿਕਾਸ ਵਿੱਚ ਵਾਧਾ ਕਰਨ ਲਈ ਉਹਨਾਂ ਨੂੰ ਗਤੀਵਿਧੀਆਂ ਰਾਹੀਂ ਸਿਖਾਉਣ ਦੀ ਕਲਾ ਨੂੰ ਮੁੱਖ ਰੱਖਦਿਆਂ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਵਿੱਚ ਰੈੱਡ ਡੇਅ ਮਨਾਇਆ ਗਿਆ । ਇਸ ਦਿਨ ਸਾਰੇ ਵਿਦਿਆਰਥੀ ਅਤੇ ਅਧਿਆਪਕ ਬਹੁਤ ਹੀ ਸੁੰਦਰ ਰੈੱਡ ਡਰੈਸੱਸ ਵਿੱਚ ਤਿਆਰ ਹੋ ਕ਼ ਆਏ ਸਨ । ਸਾਰੇ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਡਰਾਇੰਗ, ਥੰਬ ਪੇਟਿੰਗ ਆਦਿ ਵਿੱਚ ਭਾਗ ਲਿਆ ਅਤੇ ਰਿਫਰੇਸ਼ਮੈਂਟ ਵਿੱਚ ਸਾਰੇ ਹੀ ਵਿਦਿਆਰਥੀਆਂ ਰੈੱਡ ਰੰਗ ਦੇ ਫਲ ਲੈ ਕੇ ਆਏ । ਇਸ ਤਰ੍ਹਾਂ ਸਾਰੇ ਹੀ ਵਿਦਿਆਰਥੀਆਂ ਨੇ ਅੰਤ ਵਿੱਚ ਖੂਬ ਡਾਂਸ ਦਾ ਆਨੰਦ ਮਾਣਿਆ । ਸਕੂਲ ਦੇ ਸੀ.ਈ.ਓ. ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਮਿਸਜ਼ ਸੁਨੀਤਾ ਗੌਰ ਨੇ ਖੁਦ ਬੱਚਿਆਂ ਨਾਲ ਰਲ ਕੇ ਖੇਡ-ਖੇਡ ਵਿੱਚ ਉਹਨਾਂ ਨੂੰ ਰੰਗਾਂ ਬਾਰੇ ਸਿਖਾਇਆ । ਅੰਤ ਵਿੱਚ ਪ੍ਰਿੰਸੀਪਲ ਮੈਡਮ ਨੇ ਸਾਰੇ ਬੱਚਿਆਂ ਅਤੇ ਜੂਨੀਅਰ ਵਿੰਗ ਦੇ ਅਧਿਆਪਕਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਹੋਰ ਵੀ ਗਤੀਵਿਧੀਆਂ ਭਵਿੱਖ ਵਿੱਚ ਸਮੇਂ-ਸਮੇਂ ਤੇ ਕਰਵਾਈਆਂ ਜਾਣਗੀਆਂ ।