ਬਾਘਾਪੁਰਾਣਾ (ਬਿਊਰੋ ਰਿਪੋਰਟ) : 8 ਜਨਵਰੀ ਨੂੰ ਬਠਿੰਡਾ ਵਿਖੇ ਹੋਣ ਵਾਲੀ “ਕਰਜਾ ਮੁਕਤੀ ਜਮੀਨ ਪ੍ਰਾਪਤੀ ਰੈਲੀ” ਦੀ ਤਿਆਰੀ ਵਜੋਂ ਪੰਜਾਬ ਖੇਤ ਮੀਟਿੰਗਾਂ ਕੀਤੀਆਂ ਗਈਆਂ । ਜਿੱਥੇ ਵੱਡੀ ਗਿਣਤੀ ‘ਚ ਮਜ਼ਦੂਰ ਮਰਦ ਅਤੇ ਔਰਤਾਂ ਸ਼ਾਮਲ ਹੋਏ । ਇਕੱਠਾਂ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਮੇਜ਼ਰ ਸਿੰਘ ਕਾਲੇਕੇ, ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਹੈ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬੇਜਮੀਨੇ ਮਜ਼ਦੂਰਾਂ-ਕਿਸਾਨਾਂ ਨਾਲ ਚੋਣਾਂ ਸਮੇਂ ਕਰਜਾ ਮੁਆਫੀ ਦਾ ਵਾਅਦਾ ਕਰਕੇ ਸਰਕਾਰ ਬਣਨ ਉਪਰੰਤ ਬਿਲਕੁਲ ਹੀ ਵਾਂਝੇ ਛੱਡ ਦਿੱਤਾ ਹੈ । ਸਗੋਂ ਖੇਤ ਮਜ਼ਦੂਰ ਦਾ ਰਿਕਾਰਡ ਨਾਂ ਹੋਣ ਦਾ ਬਹਾਨਾ ਬਣਾਕੇ ਵੱਡੀ ਬੇਇਨਸਾਫੀ ਕੀਤੀ ਹੈ । ਬਾਕੀ ਮੰਗਾਂ ਨੂੰ ਵੀ ਲਾਗੂ ਕਰਨ ਤੋਂ ਘੇਸਲ ਮਾਰ ਰੱਖੀ ਹੈ । ਆਗੂਆਂ ਨੇ ਲੋਕਾਂ ਨੂੰ ੮ ਜਨਵਰੀ ਦੀ ਬਠਿੰਡਾ ਰੈਲੀ ਨੂੰ ਕਾਮਯਾਬ ਕਰਨ ਲਈ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਲਈ ਤਿਆਰ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਮੀਨੀ ਸੁਧਾਰ ਕਾਨੂੰਨ ਲਾਗੂ ਕਰਕੇ ਵਾਧੂ ਜਮੀਨ ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ‘ਚ ਵੰਡੀ ਜਾਵੇ, ਖੇਤ ਮਜ਼ਦੂਰਾਂ ਦੇ ਸਾਰੇ ਕਰਜੇ ਖ਼ਤਮ ਕੀਤੇ ਜਾਣ ਅਤੇ ਅੱਗੇ ਤੋਂ ਬਿਨ੍ਹਾਂ ਵਿਆਜ, ਬਿਨ੍ਹਾਂ ਗਰੰਟੀ, ਲੰਮੀ ਮਿਆਦ ਦੇ ਕਰਜੇ ਦਿੱਤੇ ਜਾਣ, ਪੱਕੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ, ਸੂਦਖੋਰਾਂ ਤੇ ਮਾਈਕਰੋਫਨਾਂਸ ਕੰਪਨੀਆਂ ਦੇ ਗਲ ਵੱਢਣੇਂ ਵਿਆਜ ਨੂੰ ਨੱਥ ਪਾਉਂਦਾ ਕਰਜਾਂ ਕਾਨੂੰਨ ਬਣਾਇਆ ਜਾਵੇ, ਦਸ-ਦਸ ਮਰਲੇ ਦੇ ਪਲਾਂਟ ਤੇ ਪ੍ਰਤੀ ਪਰਿਵਾਰ ਤਿੰਨ ਲੱਖ ਰੁਪਏ ਮਕਾਨ ਲਈ ਗਰਾਂਟ ਜਾਰੀ ਕੀਤੀ ਜਾਵੇ, ਨਿਜੀਕਰਨ ਦੀ ਨੀਤੀ ਰੱਦ ਖਤੀ ਜਾਵੇ, ਪੈਨਸ਼ਨਾਂ, ਸ਼ਗਨ ਸਕੀਮ, ਆਟਾ-ਦਾਲ, ਮਨਰੇਗਾ ਆਦਿ ਦੇ ਸਮੇਤ ਬਕਾਏ ਫੌਰੀ ਜਾਰੀ ਕੀਤੇ ਜਾਣ ਆਦਿ । ਇਸ ਸਮੇਂ ਸੁਰਜੀਤ ਸਿੰਘ ਨੱਥੋਕੇ, ਮਹਿੰਦਰ ਸਿੰਘ ਰਾਜੇਆਣਾ, ਜੋਗਿੰਦਰ ਸਿੰਘ ਤੇ ਰਾਣੀ ਕੌਰ ਕਾਲੇਕੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ।