ਬਾਘਾਪੁਰਾਣਾ (ਬਿਊਰੋ) : ਪੰਜਾਬ ਕਾਂਗਰਸ ਦੇ ਸਕੱਤਰ ਅਤੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸੁੱਖਾ ਲਧਾਈ ਅਤੇ ਹਰਮਿੰਦਰ ਸਿੰਘ ਮਿੰਦਰਾ ਨੂੰ ਅੱਜ ਗਹਿਰਾ ਸਦਮਾ ਲੱਗਿਆ ਹੈ  ਜੋ ਉਨ੍ਹਾਂ ਦੇ ਚਾਚਾ ਅਜਮੇਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹਨਾਂ ਦੀ ਉਮਰ 72 ਸਾਲ ਦੀ ਟੇ ਆਪਣੇ ਪਿੱਛੇ ਪਤਨੀ ਅਤੇ ਇਕ ਲੜਕੇ ਨੂੰ ਛੱਡ ਗਏ ਹਨ। ਉਹ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੇ ਕੈਲਗਿਰੀ ਵਿਚ ਰਹਿ ਰਹੇ ਸਨ ਅਤੇ ਇਥੇ ਦੱਸ ਦਈਏ ਕਿ ਉਹ ਪਿੰਡ ਲਧਾਈ ਦੇ ਸਰਪੰਚ ਵੀ ਰਹਿ ਚੁੱਕੇ ਸਨ। ਉਨ੍ਹਾਂ ਵਲੋਂ ਪਿੰਡ ਲਧਾਈ ਲਈ ਕਾਫੀ ਉਚੇਚੇ ਕੰਮ ਕਾਰਵਾਏ ਗਏ ਸਨ ਅਤੇ ਹਮੇਸ਼ਾ ਆਪਣੀ ਕਹਿਣੀ ਅਤੇ ਕਰਨੀ ਲਈ ਮੰਨੇ ਜਾਂਦੇ ਸਨ। ਜਿਥੇ ਪਰਿਵਾਰ ਨੂੰ ਉਨ੍ਹਾਂ ਦੇ ਜਾਣ ਨਾਲ ਵੱਡਾ ਝਟਕਾ ਲੱਗਾ ਹੈ ਉਥੇ ਹੀ ਕਾਂਗਰਸ ਪਾਰਟੀ ਨੂੰ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਨਰ ਸਿੰਘ ਬਰਾੜ, ਭੋਲਾ ਸਮਾਧ ਭਾਈ, ਜੋਧਾ ਬਰਾੜ, ਹਰਿੰਦਰ ਹੈਪੀ ਰੋਡੇ ਨੇ ਵੀ ਦੁਖ ਦਾ ਪ੍ਰਗਟਾਵਾ ਕੀਤਾ।