ਕੋਟਕਪੂਰਾ (ਗੁਰਪ੍ਰੀਤ ਔਲਖ) : ਹੁਣੇ ਹੁਣੇ ਤਾਜੀ ਖਬਰ ਆ ਰਹੀ ਹੈ ਕਿ ਕੋਟਕਪੂਰਾ ਦੇ ਫਰੀਦਕੋਟ ਰੋਡ ਉਪਰ ਸਤਿਥ ਐਸ.ਡੀ.ਐਫ.ਸੀ. ਬੈਂਕ ਵਿਚੋਂ ਪੈਸੇ ਕੱਢਵਾ ਕੇ ਆ ਰਹੇ ਸੁਖਰਾਜ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਹਰੀਕੇ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ। ਜਦੋਂ ਹੀ ਸੁਖਰਾਜ ਸਿੰਘ ਐਸ.ਡੀ.ਐਫ.ਸੀ. ਬੈਂਕ ਵਿਚੋਂ 9.5 ਲੱਖ ਰੁਏ ਕੱਢਵਾ ਕੇ ਬਾਹਰ ਆਇਆ ਤਾਂ ਇਨੋਵਾ ਸਵਾਰ ਲੁਟੇਰਿਆਂ ਨੇ ਉਸਨੂੰ ਆਪਣਾ ਨਿਸ਼ਾਨਾ ਬਣਾ ਲਿਆ। ਲੁਟੇਰਿਆਂ ਵਲੋਂ ਸੁਖਰਾਜ ਉਪਰ ਫਾਇਰ ਵੀ ਕੀਤੇ ਗਏ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਅਜੇ ਤਕ ਇਹ ਪਤਾ ਲੱਗ ਸਕਿਆ ਹੈ ਕਿ ਇਨੋਵਾ ਕਾਰ ਉਪਰ ਜੋ ਨੰਬਰ ਲਗਾ ਹੋਇਆ ਸੀ ਉਹ ਵੀ ਕਿਸੇ ਮੋਟਰਸਾਈਕਲ ਦਾ ਸੀ.