ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦੁਨੀਆਂ ਦੇ ਇਤਿਹਾਸ ਵਿਚੋਂ ਵਿਸ਼ੇਸ਼ ਵਿਲੱਖਣਤਾ ਰੱਖਦਾ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਗ਼ਰੀਬ ਲਤਾੜੇ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾaੁਂਣ ਅਤੇ ਖਾਲਸੇ ਪੰਥ ਦੀ ਅਜ਼ਾਦ ਹਸਤੀ ਕਾਇਮ ਕਰਨ ਲਈ ਛੋਟੀਆਂ ਵੱਡੀਆਂ ੧੪ ਜੰਗਾਂ ਲੱੜਈਆਂ, ਜਿੰਨ੍ਹਾਂ ਵਿੱਚ ਸਫਲਤਾਵਾਂ ਨੇ ਗੁਰੂ ਜੀ ਦੇ ਚਰਨ ਚੁੰਮੇ, ਉੱਨ੍ਹਾ ਜੰਗਾਂ ਵਿਚੋਂ ਇੱਕ ਵੱਡੀ ਅਤੇ ਸਿੱਖ ਇਤਿਹਾਸ ਅੰਦਰ ਅਹਿਮ ਥਾਂ ਰੱਖਣ ਵਾਲੀ ਖਿਦਰਾਣੇ ਦੀ ਢਾਬ ਉਪਰ ਲੜੀ ਜੰਗ ‘ਮੁਕਤਸਰ ਹੈ । ਇਸੇ ਦਿਹਾੜੇ ਨੂੰ ਟੁੱਟੀ ਗੰਡਣਹਾਰ ਦਿਵਸ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ । ਇਸ ਜੰਗ ਦੌਰਾਨ ਭਾਈ ਮਹਾਂ ਸਿੰਘ ਸਮੇਤ ਅਨੇਕਾਂ ਸਿੰਘ ਸਿੰਘਣੀਆਂ ਸ਼ਹੀਦ ਹੋ ਗਏ । ਗੁਰੂ ਜੀ ਨੇ ਸ਼ਹੀਦ ਹੋਏ ਸਿਘਾਂ ਨੂੰ ਜਨਮ ਮਰਨ ਤੋਂ ਰਹਿਤ ਕਰ ਦਿੱਤਾ ਅਤੇ ਗੁਰੂ ਸਾਹਿਬ ਜੀ ਨੇ ਸ਼ਹੀਦ ਹੋਏ ਸਿੰਘਾਂ ਨੂੰ ਪਿਆਰ ਨਾਲ ਭਿੱਜ ਕਿ ਕਿਹਾ ਕਿ ਇਹ ਮੇਰਾ ਦਸ ਹਜ਼ਾਰੀ, ਵੀਹ ਹਜ਼ਾਰੀ ਸਿੰਘ ਅਤੇ ਬਿਅੰਤ ਰਹਿਮਤਾਂ ਕੀਤੀਆਂ ਤਾਂ ਹੀ ਇਸ ਜਗ੍ਹਾ ਦਾ ਨਾਮ ਮੁਕਤਸਰ ਪੈ ਗਿਆ । ਮੁਕਤ, ਸਰ ਭਾਵ ਜ਼ਨਮ ਮਰਨ ਤੋਂ ਮੁਕਤ, ਇਸ ਦਿਹਾੜੇ ਉਪਰ ਮੱਚੇ ਘਮਸਾਨ ਦੇ ਯੁੱਧ ਅਤੇ ਗੁਰੂ ਜੀ ਦੀ ਹੋਈ ਸ਼ਾਨਦਾਰ ਜਿੱਤ ਦੇ ਵਿਲੱਖਣ ਇਤਿਹਾਸ ਉਪਰ ਸੰਖੇਪ ਜੀ ਝਾਤੀ ਮਾਰਦੇ ਹਾਂ । ਗੁਰੂ ਗੋਬਿੰਦ ਸਿੰਘ ਜੀ ਚੰਮਕੌਰ ਦੀ ਗੜ੍ਹੀ ਵਿਚੋਂ ਦੁਸ਼ਮਨਾਂ ਨੂੰ ਲੱਲਕਾਰ ਕੇ ਨਿਕਲੇ, ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਸੰਗਤਾਂ ਨੂੰ ਤਾਰਦੇ ਹੋਏ ਜਲਾਲ, ਭਗਤੇ, ਆਦਿ ਪਿੰਡਾਂ ਨੂੰ ਭਾਗ ਲਾ ਕਿ ਗੁਰੂ ਜੀ ਕੋਟ ਕਪੂਰੇ ਪਹੁੰਚੇ ਇਹ ਥਾਂ ਇੱਕ ਢਾਬ ਦੇ ਵਿਚਾਕਾਰ ਉਚੇ ਧੋੜੇ ਉਪਰ ਸੀ । ਦੂਜੇ ਬੰਨੇ ਜਦੋਂ ਇਸ ਗੱਲ ਦਾ ਪਤਾ ਵਜੀਰ ਖਾਂ ਨੂੰ ਲੱਗਾ ਤਾਂ ਉਹ ਹੱਥਾ ਨੂੰ ਦੰਦੀਆਂ ਵੱਡਦਾ ਹੋਇਆ ਗੁਰੂ ਜੀ ਦਾ ਪਿਛਾ ਕਰਨ ਲੱਗਾ । ਜਦੋਂ ਗੁਰੂ ਸਹਿਬ ਜੀ ਨੂੰ ਪਤਾ ਲੱਗਾ ਕਿ ਵਜੀਰ ਖਾਂ ਆ ਰਿਹਾ ਹੈ, ਤਾਂ ਗੁਰੂ ਜੀ ਨੇ ਵਜੀਰ ਖਾਂ ਦੇ ਦੰਦ ਖੱਟੇ ਕਰਨ ਲਈ ਕੋਟ ਕਪੂਰੇ ਦੇ ਮਾਲਕ ਕਪੂਰੇ ਨੂੰ ਇਸ ਗੜੀ੍ਹ ਵਿੱਚ ਜੰਗ ਲੱੜਨ ਲਈ ਕਿਹਾ, ਤਾਂ ਕਪੂਰਾ ਡੋਲ ਗਿਆ ਅਤੇ ਗੁਰੂ ਜੀ ਨੂੰ ਇਹਥੇ ਜੰਗ ਲੜਨ ਤੋਂ ਨਾਂਹ ਕਰ ਦਿੱਤੀ, ਕਿ ਤੁੱਰਕ ਮਿੰਨੂ ਮਾਰ ਦੇਣਗੇ ਤਾਂ ਗੁਰੂ ਜੀ ਹੱਸ ਕੇ ਕਹਿਣ ਲੱਗੇ ਕਪੂਰਿਆਂ ਤੁਰਕਾਂ ਨੇ ਤੇਨੂੰ ਫੇਰ ਵੀ ਨਹੀਂ ਛੱਡਣਾ ਸਹਿਜ ਸਭਾਅ ਬਚਨ ਕਰ ਕਿ ਗੁਰੂ ਜੀ ਅਗਾਹ ਢਿਲਵਾਂ ਕਲਾਂ ਵੱਲੋਂ ਹੁੰਦੇ ਹੋਏ ਜੈਤੋ ਪਹੁੰਚ ਗਏ । ਇਹਥੇ ਗੁਰੂ ਜੀ ਨੂੰ ਪਤਾ ਲੱਗਾ ਕੇ ਸਰਹੰਦ ਦਾ ਨਵਾਬ ਸੂਬਾ ਵਜ਼ੀਰ ਖਾਂ ਫੌਜ ਲੈ ਕੇ ਸਾਡੇ ਤੇ ਚੜਾਈ ਕਰ ਰਿਹਾ ਹੈ ਅਤੇ ਚਾਰ ਪੰਜ ਦਿਨਾ ਤੱਕ ਪਹੁੰਚ ਜਾਵੇਗਾ । ਉਸ ਵੇਲੇ ਗੁਰੂ ਜੀ ਕੋਲ ਅਨੇਕਾਂ ਸਿੰਘ ਪਹੁੰਚ ਚੁੱਕੇ ਸਨ, ਗੁਰੂ ਸਾਹਿਬ ਜੀ ਦੀ  ਫੌਜ ਵਿੱਚ ਕੁੱਝ ਤਨਖਾਈਏ ਫੌਜੀ ਵੀ ਭਰਤੀ ਕੀਤੇ ਗਏ । ਇਸ ਜਗ੍ਹਾਂ ਤੇ ਲੋਕਾਂ ਦੀ ਰਹਾਇਸ਼ੀ ਇਲਾਕਾ ਹੋਣ ਕਰਕੇ ਗੁਰੂ ਜੀ ਆਮ ਲੋਕਾ ਨੂੰ ਕਿਸੇ ਵੀ ਮੁਸ਼ਕੱਲ ਵਿੱਚ ਨਹੀਂ ਸਨ ਪਾਉਣਾ ਚਹੁੰਦੇ ਇਸ ਲਈ ਗੁਰੂ ਜੀ ਅਗਾਂਹ ਸੁਨੀਆਰ, ਰਾਮੇਆਣੇ, ਤੋਂ ਅੱਗੇ ਖਿਦਰਾਣੇ ਵੱਲ ਚੱਲੇ ਗਏ । ਗੁਰੂ  ਸਾਹਿਬ ਜੀ ਦੀ ਨਿੱਜੀ ਦਲੀਲ ਸੀ ਕਿ ਖਿਦਰਾਣੇ ਕੋਲ ਖਾਲੀ ਪਈ ਢਾਬ ਦੇ ਕੰਡੇ ਤੇ ਦੁਸ਼ਮਨਾਂ ਨਾਲ ਦੋ ਦੋ ਹੱਥ ਕੀਤੇ ਜਾਣ । ਇਸ ਢਾਬ ਦੇ ਕੰਡੇ ਉਪਰ ਸ੍ਰੀ ਅੰਨਦਪੁਰ ਸਾਹਿਬ ਦੇ ਘੇਰੇ ਦੌਰਾਨ ਕੁਝ ਸਿੰਘ ਬੇਦਾਵਾ ਲਿੱਖ ਕੇ ਚੱਲੇ ਗਏ ਸਨ, ਉਹ ਮਾਝੇ ਦੇ ਭਾਈ ਮਹਾਂ ਸਿੰਘ ਅਤੇ ਝਬਾਲ ਦੀ ਮਾਤਾ ਭਾਗ ਕੌਰ ਜੀ ਨਾਲ ਜਥੇ ਸਮੇਤ ਪੁੱਛ ਦੇ ਪਛਾਉਂਦੇ ਖਿਦਰਾਣੇ ਦੀ ਢਾਬ ਤੇ ਗੁਰੂ ਜੀ ਨੂੰ ਆਣ ਮਿਲੇ ਦੂਜੇ ਬੰਨੇ ਵਜੀਰ ਖਾਂ ਆਪਣੇ ਲਾਮ ਲੱਸ਼ਕਰ ਨਾਲ ਢਾਬ ਤੋਂ ਦੋ ਕੋਹ ਤੇ ਆਹ ਰਿਹਾ ਸੀ । ਗੁਰੂ ਕਿ ਸਿੰਘਾਂ ਨੇ ਜੰਗ ਦੀ ਵਿਓਂਤ ਬੰਦੀ ਕਰਦੇ ਹੋਏ ਢਾਬ ਕਿਨਾਰੇ ਬੇਰੀਆਂ ਦੇ ਦੱਰਖਤਾ ਉਪਰ ਚਾਦਰਾਂ ਆਦਿ ਪਾ ਦਿੱਤੀਆਂ ਕਿ ਦੂਰ ਤੋਂ ਇੱਹ ਭੁਲੇਖਾ ਪੈ ਸਕੇ ਕੇ ਖਾਲਸੇ ਦੀ ਬਹੁਤ ਸਾਰੀ ਫੌਜ ਤੰਬੂਆਂ ਵਿੱਚ ਉੱਤਰੀ ਹੈ । ਇਹਨੇ ਨੂੰ ਵਜੀਰ ਖਾਂ ਦੀ ਫੌਜ ਵੀ ਪਹੁੰਚ ਗਈ । ਘਮਸਾਨ ਦੀ ਜੰਗ ਸ਼ੁਰੂ ਹੋਈ ਸਿੱਖ ਬੜੀ ਦਲੇਰੀ ਨਾਲ ਵੈਰੀਆ ਤੇ ਭੁਖੇ ਸ਼ੇਰਾਂ ਵਾਂਗਰਾਂ ਟੁੱਟ ਪਏ, ਗੁਰੂ ਸਾਹਿਬ ਜੀ ਵੀ ਉੱਚੀ ਟਿੱਬੀ ਤੇ ਖੜੇ ਵੈਰੀਆਂ ਤੇ ਤੀਰਾਂ ਦੀਆਂ ਬੁਸ਼ਾੜਾ ਕਰਦੇ ਆਹੂ ਲਾਈ ਜਾਂਦੇ ਸਨ । ਸ਼ਾਹੀ ਫੌਜਾਂ ਹੁੰਦੀ ਤੀਰਾਂ ਦੀ ਵਰਖਾਂ ਅਤੇ ਸਿੰਘਾਂ ਦੀ ਦਹਾੜ ਅੱਗੇ ਟਿੱਕ ਨਾ ਸਕੀਆਂ ਕੁਝ ਤੁਰਕ ਜੰਗ ਦੌਰਾਨ ਮਾਰੇ ਗਏ ਅਤੇ ਬਾਕੀ ਗੁਰੂ ਜੀ ਅਤੇ ਮਝੈਲ, ਸਿੰਘਾਂ ਦੀ ਫੌਜ ਤੋਂ  ਡਰਦੇ ਅੱਡੀਆਂ ਨੂੰ ਥੁੱਕ ਲਾ ਗਏ, ਵੇਖਦਿਆ ਵੇਖਦਿਆ ਮੈਦਾਨ ਖਾਲੀ ਹੋ ਗਿਆ । ਫਿਰ ਦਸ਼ਮੇਸ਼ ਪਿਤਾ ਜੀ ਰੱਣ ਭੂਮੀ ਦਾ ਜਾਇਜਾ ਲੈਣ ਲੱਗੇ ਚੱਲਦਿਆਂ ਚੱਲਦਿਆਂ ਗੁਰੂ ਜੀ ਮਝੈਲਾਂ ਦੀ ਖਾਲਸਾਈ ਫੌਜ ਦੇ ਮੋਰਚਿਆ ਵਿੱਚ ਪਹੁੰਚੇ ਜਿਥੇ ਮਾਝੇ ਦੇ ਮਝੈਲ ਜਾਂ ਤਾਂ ਫੱਟੜ ਪਏ ਸਨ ਅਤੇ ਬਹੁਤੇ ਸ਼ਹੀਦ ਹੋ ਚੁੱਕੇ ਸਨ । ਦਇਆ ਦੇ ਸਾਗਰ ਗੁਰੂ ਗੌਬਿਦ ਸਿੰਘ ਜੀ ਨੇ ਆਪਣੇ ਹਾਜੂਰੀਏ ਨਾਲ ਧਰਤੀ ਉਪਰ ਪਏ ਸੂਰਮਿਆਂ ਦੇ ਮੁੱਖ ਪੂੰਝੈ, ਅਥਾਹ ਪਿਆਰ ਕੀਤਾ, ਵਰ ਦਿੱਤੇ ਕਿਹਾ ਕੇ ਇਹ ਮੇਰਾ ਦੱਸ ਹਜਾਰੀ ਸੂਰਮਾ ਹੈ, ਅੱਗਲੇ ਸਿੰਘ ਕੋਲ ਜਾਂਦੇ ਹਨ ਤਾਂ ਕਹਿੰਦੇ ਹਨ ਇਹ ਮੇਰਾ ਵੀਹ ਹਜਾਰੀ ਸੂਰਮਾਂ ਹੈ, ਕਿਸੇ ਨੂੰ ਤੀਹ ਹਜਾਰੀ ਸੂਰਮਾ ਆਖਦੇ ਹਨ ਅਤੇ ਕਿਸੇ ਚਾਲੀ ਅਤੇ ਕਈਆਂ ਨੂੰ ਤਾਂ ਕਹਿੰਦੇ ਹਨ, ਇਹ ਮੇਰਾ ਪ੍ਰਾਨਾ ਤੋਂ ਪਿਆਰਾ ਸਿੱਖ ਹੈ । ਜੱਦੋਂ ਦਸ਼ਮੇਸ਼ ਪਿਤਾ ਜੀ ਦੀ ਸਵੱਲੀ ਨਿਗ੍ਹਾ ਭਾਈ ਮਹਾਂ ਸਿੰਘ ਤੇ ਪਈ ਤਾਂ ਭਾਈ ਮਹਾਂ ਸਿੰਘ ਅਜੇ ਸਹਿਕਦੇ ਸਨ, ਤਾਂ ਗੁਰੂ ਜੀ ਨੇ ਭਾਈ ਸਾਹਿਬ ਜੀ ਦਾ ਮੁੱਖ ਸਾਫ ਕੀਤਾ ਭਾਈ ਮਹਾਂ ਸਿੰਘ ਜੀ ਦਾ ਸੀਸ ਆਪਣੀ ਗੋਂਦ ਵਿੱਚ ਟਿਕਾਇਆ ਜੱਦੋਂ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੌਲੀਆ ਤਾਂ ਆਪਣਾ ਸੀਸ ਚੋਜੀ ਪ੍ਰੀਤਮ ਦੀ ਗੋਦ ਵਿੱਚ ਟਿਕਿਆ ਵੇਖ ਕੇ ਗੱਦ ਗੱਦ ਹੋ ਗਏ ਗੁਰੂ ਜੀ ਨੇ ਭਾਈ ਮਹਾਂ ਸਿੰਘ ਜੀ ਨੂੰ ਬੜੇ ਹੀ ਪਿਆਰ ਨਾਲ ਕਿਹਾ ਕੇ ਮਹਾਂ ਸਿੰਘ ਮੰਗ ਲਵੋ ਜੋ ਵੀ ਚਹੁੰਦੇ ਹੋ, ਤਾਂ ਭਾਈ ਮਹਾਂ ਸਿੰਘ ਜੀ ਕਹਿੰਦੇ ਹਨ ਅੰਤਮ ਵੇਲੇ ਆਪ ਜੀ ਦੇ ਦਰਸ਼ਨ ਹੋ ਗਏ ਹੋਰ ਕੋਈ ਲਾਲਸਾ ਨਹੀਂ ਬਚੀ, ਗੁਰੂ ਸਾਹਿਬ ਜੀ ਨੇ ਦੋਬਾਰਾ ਕਿਹਾ ਕਿ ਮਹਾਂ ਸਿੰਘ ਕੁਝ ਮੰਗ ਲਵੋ ਸਾਡੀ ਖੁਸ਼ੀ ਇਸ ਵਿੱਚ ਹੈ, ਤਾਂ ਭਾਈ ਮਹਾਂ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾ ਜੇਕਰ ਆਪ ਤੁੱਠੇ ਹੋ ਮੇਹਰਾਂ ਦੇ ਘਰ ਵਿੱਚ ਆਏ ਹੋ, ਤਾਂ ਗੁਰੂ ਸਹਿਬ ਇੱਕ ਬਹੌੜੀ ਕਰੋ ਆਪ ਬਖਸ਼ ਲਵੋ ਜਿਹੜੇ ਸਿੰਘ ਆਪ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਸਨ । ਉਹ ਬੇਦਾਵਾ ਪਾੜ ਦਿਓ ਤਾਂ ਗੁਰੂ ਜੀ ਝੱਟ ਆਪਣੇ ਕੰਮਰਕੱਸੇ ਵਿੱਚੋ ਉਹ ਕਾਗਜ ਦਾ ਟੁਕੜਾ ਕੱਢਇਆ ਅਤੇ ਪਾੜ ਦਿੱਤਾ ਨਾਲ ਹੀ ਕਿਹਾ ਕੇ ਤੁਸੀਂ ਬਾਕੀ ਸਿੰਘਾਂ ਦੀ ਰੱਖ ਲਈ ਨਾਲ ਹੀ ਕਿਹਾ ਧੰਨ ਸਿੱਖੀ, ਧੰਨ ਖਾਲਸਾ, ਜਦੋਂ ਬੇਦਾਵਾ ਪਾਟਿਆ ਵੇਖਿਆਂ ਤਾਂ ਭਾਈ ਮਹਾਂ ਸਿੰਘ ਜੀ ਗੁਰੂ ਜੀ ਵੱਲ ਇੱਕ ਟੁੱਕ ਵੇਖੀ ਜਾਂਦੇ ਹਨ, ਗੱਲਾ੍ਹ ਪਾਣੀ ਨਾਲ ਭਰ ਗਿਆ, ਕੁਝ ਬੋਲਣਾ ਚਾਹੁੰਦੇ ਹਨ, ਪਰ ਬੋਲਿਆ ਨਹੀਂ ਜਾਂਦਾ ਭਾਈ ਸਾਹਿਬ ਜੀ ਦੀਆਂ ਅੱਖੀਆਂ ਵਿੱਚੋਂ ਖੁੱਸ਼ੀ ਦੇ ਅੱਥਰੂ ਸ਼ੱਮ ਸ਼ੱਮ ਵਹਿਣ ਲੱਗੇ । ਫਿਰ ਮਹਾਂ ਸਿੰਘ ਜੀ ਨੇ ਲੱਮਾ ਸਾਰਾ ਸਾਹ ਲਿਆ ਤਾਂ ਪ੍ਰਾਨਾਂ ਵਿੱਚਂ ਪੰਖੇਰੂ ਉਡ ਕਿ ਸੱਚਖੰਡ ਪਹੁੰਚ ਗਏ। ਅੱਗੇ ਗੁਰੂ ਜੀ ਨੇ ਮਾਈ ਭਾਗ ਕੌਰ ਜੀ ਨੂੰ ਵੇਖਿਆ ਅਤੇ ਉਹਨਾਂ ਨੂੰ ਹੋਸ਼ ਵਿੱਚ ਲਿਆਦਾ ਸਾਰੀ ਬੇਦਾਵਾ ਪਾੜਨ ਵਾਲੀ ਵਿਥਿਆ ਦੱਸੀ । ਮਾਈ ਭਾਗ ਕੌਰ ਜੀ ਦਾ ਲੂੰ ਲੂੰ ਖਿੜ ਗਿਆ ਇਸ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਹੀਦਾ ਦੇ ਸਰੀਰਾਂ ਨੂੰ ਇੱਕ ਜੱਗ੍ਹਾ ਇਕੱਠਾ ਕਰ ਕਿ ਸਸਕਾਰ ਕੀਤਾ ਅਤੇ ਇਸ ਜੱਗ੍ਹਾ ਤੇ ਅੱਜ ਗੁਰੂ ਘਰ ਸ਼ਸ਼ੋਭਿਤ ਹਨ । ਜੰਗ ਵਾਲੀ ਜੱਗ੍ਹਾ ਤੇ ਵੀ ਗੁਰਦਵਾਰਾ ਸਾਹਿਬ ਮਜੂਦ ਹੈ । ਮੁਕਤਸਰ ਸਾਹਿਬ ਜੀ ਦੀ ਪਵਿਤਰ ਧਰਤੀ ਤੇ ਜਿੱਥੇ ਸੰਗਤਾਂ ਸ਼ਹੀਦਾ ਦੀ ਕੁਰਬਾਨੀ ਨੂੰ ਸਿਜਦਾ ਕਰਦੀਆ ਹਨ । ਉੱਥੇ ਹੀ ਬਣੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ, ਦਰਸ਼ਨ ਕਰ ਤਨ ਅਤੇ ਮਨ ਦੇ ਰੋਗਾਂ ਤੋਂ ਵੀ ਛੁਟਕਾਰਾ ਪਾaੁਂਦੀਆਂ ਹਨ । ਟੁੱਟੀ ਗੰਡਣ ਹਾਰ ਅਤੇ ਜੰਗ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾ ਦੀ ਲਸਾਨੀ ਕੁਰਬਾਨੀ ਨੂੰ ਕੌਮ ਰਹਿੰਦੀ ਦੁਨੀਆ ਤੱਕ ਅਕੀਕਦ, ਸ਼ਰਧਾ ਦੇ ਫੁੱਲ ਭੇਟ ਅਤੇ ਹਮੇਸ਼ਾ ਸਿਜਦਾ ਕਰਦੀ ਰਹੇਗੀ, ਭੁਲ ਚੁੱਕ ਦੀ ਖਿਮਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।।

ਨਿਸ਼ਾਨ ਸਿੰਘ ਮੂਸੇ, ਸੰਪਰਕ 9876730001

ਪਿੰਡ ਡਾਕ ਮੂਸੇ, ਤਹਿਸੀਲ ਜਿਲਾ ਤਰਨ ਤਾਰਨ ਪੰਜਾਬ