ਫ਼ਿਰੋਜ਼ਪੁਰ  (ਪੰਕਜ ਕੁਮਾਰ ) ਫ਼ਿਰੋਜ਼ਪੁਰ ਛਾਉਨੀ ਵਿੱਚ ਇੱਕ ਬੁਜੁਰਗ ਦੰਪਤੀ ਉੱਤੇ ਹਮਲਾ ਕਰ ਦੇਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਫ਼ਿਰੋਜ਼ਪੁਰ ਛਾਉਨੀ ਦੇ ਸਥਾਨਿਕ ਸੰਤ ਲਾਲ ਰੋਡ ਉੱਤੇ ਦੇਰ ਰਾਤ ਅਗਿਆਤ ਵਿਅਕਤੀ ਨੇ ਇਕ ਘਰ ਵਿੱਚ ਵੜ ਕੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ । ਜਿਥੇ  ਘਰ ਵਿੱਚ ਮੌਜੂਦ ਬੁਜੁਰਗ ਦੰਪਤੀ ਪਤੀ ਪਤਨੀ  ਉੱਤੇ ਤੇਜਧਾਰ ਹਥਿਆਰਾਂ  ਦੇ ਨਾਲ ਉਕਤ ਹਮਲਾਵਰ ਨੇ ਕਈ ਵਾਰ ਕੀਤੇ ਜਿਸਦੇ ਚਲਦਿਆਂ ਦੋਨਾਂ ਪਦੀ ਪਤਨੀ ਗੰਭੀਰ  ਜ਼ਖ਼ਮੀ ਹੋ ਗਏ ਪ੍ਰਾਪਤ ਜਾਣਕਾਰੀ ਮੁਤਾਬਿਕ ਅਮਰ ਸਿੰਘ ਪੁੱਤ ਕ੍ਰਿਪਾਲ ਸਿੰਘ  ਅਤੇ ਚਰਨਜੀਤ ਕੌਰ ਪਤਨੀ ਅਮਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਭਰਦੀ ਕਰਵਾਇਆ ਗਿਆ । ਜਿੱਥੇ ਇਲਾਜ  ਦੇ ਦੌਰਾਨ ਅਮਰ ਸਿੰਘ ਦੀ ਮੌਤ ਹੋ ਗਈ ਅਤੇ ਪਤਨੀ ਚਰਨਜੀਤ ਕੌਰ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹੈ  ।  ਉਧਰ ਇਸ ਮਾਮਲੇ ਵਿਚ ਫ਼ਿਰੋਜ਼ਪੁਰ ਕੈਂਟ ਥਾਣੇ ਦੀ ਪੁਲਿਸ ਨੇ ਕਤਲ  ਦੇ ਮਾਮਲੇ  ਵਿੱਚ ਇੱਕ ਅਗਿਆਤ  ਵਿਅਕਤੀ ਉੱਤੇ ਮਾਮਲਾ ਦਰਜ ਕੀਤਾ ਹੈ ।  ਜਿਸ ਦੀ ਜਾਣਕਾਰੀ ਦਿੰਦੇ ਹੋਏ ਸਭ ਇੰਸਪੇਕਟਰ ਨਵੀਨ ਕੁਮਾਰ  ਨੇ ਦੱਸਿਆ ਕਿ ਥਾਨਾ ਫ਼ਿਰੋਜ਼ਪੁਰ ਕੈਂਟ ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ  ਦੇ ਬਿਆਨ ਦੇ ਆਧਾਰ ਤੇ ਅਗਿਆਤ  ਵਿਅਕਤੀ ਖਿਲਾਫ 302  / 324 ਆਈ ਪੀ ਸੀ ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਲੇਕਿਨ ਹਲੇ ਤੀਕਰ  ਇਹ ਪਤਾ ਨਹੀਂ ਲੱਗ ਪਾਇਆ ਹੈ ਕਿ ਘਰ ਵਿੱਚ ਵੜਣ ਵਾਲਾ ਸਕਸ਼ ਕੋਈ ਚੋਰ ਸੀ ਜਾਂ ਫਿਰ ਕੋਈ ਨਸ਼ੇੜੀ ਜਿਨ੍ਹੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਥੇ ਇਹ ਵੀ ਦਸਣਯੋਗ ਹੈ ਕਿ ਇਹ ਬੁਜੁਰਗ ਦੰਪਤੀ ਪਿਛਲੇ ਕਾਫ਼ੀ ਚਿਰ ਤੋਂ ਇਸੇ ਮਕਾਨ ਵਿੱਚ ਕਿਰਾਏ ਉੱਤੇ ਰਹਿ ਰਹੇ ਸਨ ਜਿਨ੍ਹਾਂ  ਦਾ ਇਕ ਲੜਕਾ ਅਤੇ ਇੱਕ ਲੜਕੀ ਦਸੇ ਜਾ ਰਹੇ ਹਨ ਜੋਕਿ ਵਿਦੇਸ਼ ਵਿੱਚ ਪੜਦੇ ਹਨ ਲੇਕਿਨ ਇਸ ਮਕਾਨ ਵਿਚ ਉਹ ਦੋਨਾਂ ਹੀ ਰਹਿੰਦੇ ਸਨ ਜੋਕਿ ਅਸਲ ਵਿਚ ਪਿੱਛੋਂ  ਜਗਰਾਓ  ਦੇ ਰਹਿਣ ਵਾਲੇ ਬਤਾਏ ਜਾ ਰਹੇ ਨੇ  l ਬਹਰਹਾਲ ਮੁਜ਼ਰਿਮ ਹੁਣੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ ਜਿਸਨੂੰ ਪੁਲਿਸ ਵਲੋਂ ਛੇਤੀ ਫੜਨ ਦੀ ਗੱਲ ਕਹਿ ਜਾ ਰਹੀ ਹੈ