ਫਤਿਹਗੜ੍ਹ ਸਾਹਿਬ (ਬਿਊਰੋ) : ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਅਾਨੀ ਗੁਰਬਚਨ ਸਿੰਘ ਜੀ ਵੱਲੋ ਜਾਰੀ ਕੀਤੇ ਹੁਕਮਨਾਮੇ ਨੂੰ ਪ੍ਰਵਾਨ ਕਰਦੇ ਹੋੲੇ ਸਮੂਹ ਸਿਅਾਸੀ ਪਾਰਟੀਅਾਂ ਨੇ ਸ਼ਹੀਦੀ ਸਮਾਗਮਾਂ ਤੇ ਸਿਅਾਸੀ ਕਾਨਫਰੰਸ ਨਾ ਕਰਨ ਦਾ ੲੇਕਾ ਕੀਤਾ ਸੀ, ੳੁਸ ਨੂੰ ੲਿੱਕ ਪਾਸੇ ਕਰਕੇ ਅਕਾਲੀ ਦਲ ਬਾਦਲ ਵੱਲੋਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਮਾਘੀ ਦੇ ਦਿਹਾੜੇ ਤੇ ਕਾਨਫਰੰਸ ਕਰਨ ਦਾ ਬਾਦਲ ਦਲ ਦੇ ਜਰਨਲ ਸੈਕਟਰੀ ਪ੍ਰੇਮ ਸਿੰਘ ਚੰਦੂਮਾਜਰਾ ਵੱਲੋ ਅੈਲਾਨ ਕੀਤਾ ਗਿਅਾ ਹੈ। ਜੋ ਕਿ ਸਿੱਧਾ ਅਕਾਲ ਤਖਤ ਸਾਹਿਬ ਨੂੰ ਚੁਨੌਤੀ ਹੈ। ੲਿਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਸ਼ਾਨ-ੲੇ-ਖਾਲਸਾ ਗੱਤਕਾ ਅਕੈਡਮੀ (ਰਜ਼ਿ) ਫ਼ਾਜ਼ਿਲਕਾ ਦੇ ਦਫਤਰ ਵਿੱਚ ਅਕੈਡਮੀ ਮੈਂਬਰਾਂ ਦੇ ਭਰਵੇਂ ੲਿੱਕਠ ਨੂੰ ਸੰਬੋਧਨ ਕਰਦੇ ਹੋੲੇ ਅਕੈਡਮੀ ਦੇ ਪ੍ਰਧਾਨ ਸ. ਹਰਕਿਰਨ ਜੀਤ ਸਿੰਘ ਨੇ ਕਹੇ। ੳੁਹਨਾਂ ਕਿਹਾ ਕਿ ਚੰਦੂਮਾਜਰਾ ਦੇ ਬਿਅਾਨ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਵੀ ਅਾਪਣੇ ਸਿਅਾਸੀ ਪਿਤਾ ਬਾਦਲ ਦਾ ਹੁਕਮ ਮੰਨ ਕਿ ਅਾਪਣੇ ਵੱਲੋਂ ਜਾਰੀ ਕੀਤੇ ਹੁਕਮਨਾਮੇ ਨੂੰ ਸਿਰਫ ਫਤਿਹਗੜ੍ਹ ਸਾਹਿਬ ਤੱਕ ਹੀ ਸੀਮਤ ਕਰ ਦਿੱਤਾ ਤੇ ਕਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਛੋਟੁ ਸਾਹਿਬਜ਼ਾਦੇ ਸ਼ਹੀਦ ਕੀਤੇ ਗੲੇ ਸਨ ਜਦੋਂ ਕਿ ਸ਼੍ਰੀ ਮੁਕਤਸਰ ਸਾਹਿਬ ਵਿੱਖੇ ਤਾਂ ਸਿੱਖਾਂ ਨੇ ਮੁਗਲ ਫੌਜ ਦੇ ਅਾਹੂ ਲਾਹੁੰਦੇ ਹੋੲੇ ੳੁਹਨਾਂ ਨੂੰ ਹਾਰ ਦਿੱਤੀ ਸੀ, ੲਿਸ ਲੲੀ ਕਾਨਫਰੰਸ ਕੀਤੀ ਜਾ ਸਕਦੀ ਤੇ ੲਿਸ ਵਿੱਚ ਕੋੲੀ ਗੁਨਾਹ ਨਹੀਂ ਹੈ… ਚੰਦੂਮਾਜਰਾ ਦਾ ੲਿਹ ਬਿਅਾਨ ਵੀ ੳੁਸ ਸਮੇਂ ਅਾੲਿਅਾ ਹੈ ਜਦੋਂ ਬਾਕੀ ਸਭ ਰਾਜਸੀ ਪਾਰਟੀਅਾਂ ਨੇ ਮਾਘੀ ਦੇ ਸ਼ਹੀਦੀ ਦਿਹਾੜੇ ਤੇ ਸਿਅਾਸੀ ਕਾਨਫਰੰਸਾਂ ਨਾ ਕਰਨ ਦਾ ਅੈਲਾਨ ਕਰ ਦਿੱਤਾ ਹੈ… ਪ੍ਰਧਾਨ ਜੀ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋੲੇ ਕਿਹਾ ਕਿ ਹੁਣ ਸਾਨੂੰ ਸਮੂਹ ਸਿੱਖ ਕੌਮ ਨੂੰ ੲਿਹ ਦੇਖਣਾ ਤੇ ਸੋਚਣਾ ਪਵੇਗਾ ਕਿ ਕਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਕਿਹੜਾ ਅਾਪਣੇ ਫਾੲਿਦੇ ਲੲੀ ਵਰਤ ਰਿਹਾ ਹੈ। ੳੁਹਨਾਂ ਕਿਹਾ ਕਿ ਜਦੋਂ ਤੱਕ ਬਾਦਲ ਸਰਕਾਰ ਰਹੀ ਹੈ ੳੁਸ ਸਮੇਂ ਤੱਕ ਤਾਂ ਜੱਥੇਦਾਰਾਂ ਨੂੰ ਸਭ ਠੀਕ ਦਿਖਾੲੀ ਦਿੰਦਾ ਰਿਹਾ ਹੈ ਪਰ ਹੁਣ ਹਰ ੲਿੱਕ ਹੀ ੳੁਹਨਾਂ ਨੂੰ ਗਲਤ ਨਜ਼ਰ ਅਾ ਰਿਹਾ ਹੈ। ਜਿਸ ਦੀ ੳੁਦਾਹਰਣ ਅਕਾਲੀ ਦਲ ਬਾਦਲ ਦੇ ਮੈਬਰਾਂ ਵੱਲੋਂ ਸਮੂਹ ਤਖਤਾਂ ਦੇ ਜੱਥੇਦਾਰਾਂ ਨੂੰ ਦਿੱਤਾ ਜਾ ਰਹੇ ਮੈਮੋਰੰਡਮਾਂ ਤੋਂ ਪਤਾ ਲੱਗਦਾ ਹੈ। ਹਰਕਿਰਨ ਜੀਤ ਸਿੰਘ ਨੇ ਬੋਲਦਿਅਾਂ ਕਿਹਾ ਕਿ ਪਿਛਲੇ ਦਿਨੀਂ ਮੁੰਬੲੀ ਵਿਖੇ ਕਰਵਾੲੇ ਗੲੇ ਕੀਰਤਨ ਦਰਬਾਰ ਵਿੱਚ ਜੱਥੇਦਾਰਾਂ ਦੇ ਸਾਹਮਣੇ ਹੀ ਸਿੱਖ ਮਰਿਅਾਦਾ ਦੀਅਾਂ ਕਿਸ ਤਰ੍ਹਾਂ ਧੱਜੀਅਾਂ ੳੁਡਾੲੀਅਾਂ ਗੲੀਅਾਂ ਹਨ ੲਿਹ ਸਾਰੇ ਸਿੱਖ ਜਗਤ ਨੇ ਟੀ.ਵੀ. ਤੇ ਦਿਖਾੲੇ ਸਿੱਧੇ ਪ੍ਰਸਾਰਨ ਵਿੱਚ ਦੇਖਿਅਾਂ ਹੈ, ਪਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਤੇ ਦੂਸਰੇ ਤਖਤ ਸਾਹਿਬਾਨ ਦੇ ਜੱਥੇਦਾਰ ੳੁੱਥੇ ਮੂਕ ਦਰਸ਼ਕ ਬਣੇ ਬੈਠੇ ਰਹੇ। ਹੁਣ ਸਾਡੇ ਕੋਲ ਸਮਾਂ ਹੈ ਕਿ ਅਸੀਂ ਸਾਰੇ ੲਿਕ ਝੰਡੇ ਥੱਲੇ ੲਿਕੱਠੇ ਹੋ ਕਿ ੲਿਹਨਾਂ ਪੰਥ ਦੋਖੀਅਾਂ ਨੂੰ ਸ਼੍ਰੋਮਣੀ ਗੁਰਦੁਅਾਰਾ ਪ੍ਰਬੰਧਕ ਕਮੇਟੀ ਤੋਂ ਲਾਂਬੇ ਕਰ ਸਕੀੲੇ ਤੇ ਚੰਗੇ ਅਾਗੂਅਾਂ ਨੂੰ ਅੱਗੇ ਲਿਅਾ ਸਕੀੲੇ। ੳੁਹਨਾਂ ਕਿਹਾ ਕਿ ਬਹੁਤ ਜਲਦ ਹੀ ੳੁਹਨਾਂ ਵੱਲੋਂ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਮੂਹ ਹਮ ਖਿਅਾਲੀ ਸਿੱਖ ਅਾਗੂਅਾ ਨਾਲ ਮੁਲਾਕਾਤ ਤੇ ਵਿਚਾਰ ਵਟਾਂਦਰਾਂ ਕਰਕੇ ਅਗਲੀ ਰਣਨੀਤੀ ਤਿਅਾਰ ਕੀਤੀ ਜਾਵੇਗੀ। ੲਿਸ ਮੌਕੇ ੳੁਹਨਾਂ ਨਾਲ ਅਕੈਡਮੀ ਦੇ ਜਰਨਲ ਸਕੱਤਰ ਸਿਮਰਪ੍ਰੀਤ ਸਿੰਘ, ਖਜ਼ਾਨਚੀ ਜਸਕੀਰਤ ਸਿੰਘ, ਸੀਨੀਅਰ ਜਰਨਕ ਸਕੱਤਰ ਜਗਮੀਤ ਸਿੰਘ, ਮੈਂਬਰ ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ,ਗਗਨਦੀਪ ਸਿੰਘ, ਸਤਨਾਮ ਸਿੰਘ, ਬੇਅੰਤ ਸਿੰਘ, ਨਿਰਮਲ ਸਿੰਘ ਅਾਦਿ ਹਾਜ਼ਿਰ ਸਨ ।