ਬਾਘਾਪੁਰਾਣਾ (ਬਿਊਰੋ): ਅੱਜ ਆਮ ਆਦਮੀ ਪਾਰਟੀ ਬਾਘਾਪੁਰਾਣਾ ਦੇ ਵਲੰਟੀਅਰਾਂ ਦੀ ਮੀਟਿੰਗ ਜਗਦੀਪ ਬਰਾੜ ਜੈਮਲਵਾਲਾ ਦੀ ਅਗੁਵਾਈ ਵਿਚ ਹੋਈ,ਜਿਸ ਵਿੱਚ  ਚਰਚਾ ਹੋਈ ਕਿ ਪੰਜਾਬ ਦੇ ਲੋਕਾਂ ਨੇ ਜਿਸ ਉਮੀਦ ਨਾਲ ਕਾਂਗਰਸ ਨੂੰ ਜਿਤਾਇਆ ਸੀ ਓਹ ਸਿਰਫ ਕਾਗਜੀ ਵਾਅਦੇ ਹੀ ਸਾਬਿਤ ਹੋ ਕੇ ਰਹਿ ਗਏ ਹਨ , ਚਾਹੇ 15  ਦਿਨ ਵਿੱਚ ਹੱਥ ਵਿੱਚ ਗੁਟਕਾ ਸਾਹਿਬ ਲੈਕੇ ਕਸਮ ਖਾਣ ਦੀ ਗੱਲ ਹੋਵੇ ਜਾਂ ਕਰਜਾ ਮਾਫੀ ਦੀ ਗੱਲ ਹੀ ਲੈ ਲਵੋ, ਸਾਰੇ ਦਾ ਸਾਰਾ ਕਰਜਾ ਮਾਫ ਕਰਨ ਦੀ ਗੱਲ ਕਰਕੇ ਬਹੁਤ ਹੀ ਜਿਆਦਾ ਮਾਮੂਲੀ ਕਰਜਾ ਮਾਫ ਕੀਤਾ ਗਿਆ ਹੈ। ਇਸ ਵਿੱਚ ਵੀ ਜਿਆਦਾ ਕਾਂਗਰਸ ਦੇ ਆਪਣੇ ਚਹੇਤੇ ਹੀ ਸ਼ਾਮਿਲ ਕੀਤੇ ਗਏ ਨੇ, ਜਿਨਾ ਵਿੱਚ ਸਾਧਾਰਨ ਕਿਸਾਨ ਮਜਦੂਰ ਇਗਨੋਰ ਕੀਤੇ ਗਏ ਹਨ, ਪੇਨਸ਼ਨ  ਜੋਂ 2500 ਕਰਨੀ ਸੀ ਸਿਰਫ 750 ਕੀਤੀ ਗਈ ਹੈ   ਦੂਜੇ ਪਾਸੇ ਰੇਤ ਦੇ ਖੱਡੇ ਜਿਹੜੇ ਪਹਿਲਾਂ ਅਕਾਲੀਦਲ ਦੇ ਕਬਜੇ ਵਿੱਚ ਸੀ ਹੁਣ ਕਾਂਗਰਸੀਆਂ ਦੇ ਕਬਜੇ ਵਿੱਚ ਹਨ।  ਜਗਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਟਰਾਂਸਪੋਰਟ ਮਾਫੀਆ ਦੇਖ ਲਵੋ ਓਹ ਵੀ ਓਵੇਂ ਦਾ ਓਵੇਂ ਹੀ ਹੈ ਸਿਰਫ ਬੱਸਾਂ ਦੇ ਨਾਮ ਹੀ ਬਦਲੇ ਨੇ  ਜਿੰਨਾ ਮੁੱਦਿਆਂ ਨੂੰ ਲੈਕੇ ਕਾਂਗਰਸ ਸੱਤਾ ਵਿੱਚ ਆਈ ਸੀ ਓਹ ਸਾਰਿਆਂ ਨੂੰ ਹੁਣ ਜਾਇਜ ਦੱਸ ਰਹੇ ਨੇ ਚਾਹੇ ਮਹਿੰਗੀ ਬਿਜਲੀ ਦੀ ਗੱਲ ਹੋਵੇ ਜੋ ਪਹਿਲਾਂ ਕਹਿ ਰਹੇ ਸੀ ਕਿ ਅਕਾਲੀਦਲ ਮਹਿੰਗੀ ਬਿਜਲੀ ਲੈ ਰਿਹਾ ਹੈ ਤੇ ਕਾਂਗਰਸ ਸਰਕਾਰ ਆਉਣ ਤੇ ਓਹ ਸਮਜੋਤਾ ਰੱਦ ਕਰਨਗੇ ਪਰ ਹੁਣ ਰਾਣਾ ਗੁਰਜੀਤ ਓਸੇ ਕਹਿ ਰਹੇ ਨੇ ਅਸੀਂ ਰੱਦ ਨਹੀ ਕਰ ਸਕਦੇ। ਦੂਜੇ ਪਾਸੇ ਨਸ਼ਾ ਵੀ ਮਹਿੰਗਾ ਹੋਇਆ ਬੰਦ ਨਹੀਂ ਹੋਇਆ ਹੈ ਹਰ ਨਾਗਰਿਕ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ ਕੈਪਟਨ ਸਾਹਿਬ ਆਪਣੀ ਮੌਜਮਸਤੀ ਵਿੱਚ ਬਿਜੀ ਨੇ ਤੇ ਉਨ੍ਹਾਂ ਪੰਜਾਬ ਦੇ ਮਸਲਿਆਂ ਨਾਲ ਕੋਈ ਸਬੰਧ ਨਹੀਂ।  ਇਸ ਵੇਲੇ ਜਗਦੀਪ ਸਿੰਘ ਜੈਮਲਵਾਲਾ, ਹਰਪ੍ਰੀਤ ਸਿੰਘ ਸਮਧਭਾਈ, ਬਲਜਿੰਦਰ ਸਿੰਘ ਖਾਲਸਾ, ਹਰਪ੍ਰੀਤ ਸਿੰਘ ਰਿੰਟੂ, ਰਣਜੀਤ ਸਿੰਘ ਬਰਾੜ, ਸੁਖਚੈਨ ਸਿੰਘ ਮਾਹਲਾ, ਜਰਨੈਲ ਸਿੰਘ ,ਗੁਰਪ੍ਰੀਤ ਮਨਚੰਦਾ ਆਦਿ ਹਾਜਰ ਸਨ।