ਮੁੰਬਈ (ਪ.ਪ. ) ਪੰਜਾਬੀ ਕਲਚਰ ਐਂਡ ਹੈਰੀਟੇਜ ਬੋਰਡ ਦੇ ਮੁਖੀ ਅਤੇ ਸਾਬਕਾ ਵਿਧਾਇਕ ਚਰਨ ਸਿੰਘ ਸਪਰਾ ਦੀ ਅਗਵਾਈ ਵਿਚ ਲੋਹੜੀ ਦੀ ਰਾਤ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਕਈ ਬਾਲੀਵੁੱਡ ਹਸਤੀਆਂ ਨੇ ਭਾਗ ਲਿਆ| ਇਸ ਮੌਕੇ ਲੋਹੜੀ ਦੀ ਧੂਨੀ ਨੂੰ ਅੱਗ ਲਗਾਈ ਗਈ ਅਤੇ ਰਿਉੜੀਆਂ, ਗੱਚਕ ਅਤੇ ਮੂੰਗਫਲੀਆਂ ਵੰਡੀਆਂ ਗਈਆਂ|

ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਸਪਰਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਭਾਈਚਾਰਕ ਸਾਂਝ ਵਧਾਉਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਹ ਤਿਉਹਾਰ ਰਲ ਮਿਲਕੇ ਮਨਾਉਣਾ ਚਾਹੀਦਾ ਹੈ| ਇਸ ਮੌਕੇ ਅਭਿਨੇਤਾ ਸੋਨੂੰ ਸੂਦ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਰਦੀਆਂ ਦੇ ਜਾਣ ਅਤੇ ਬਸੰਤ ਰੁੱਤ ਦੇ ਆਗਮਣ ਦਾ ਸੂਚਕ ਹੁੰਦਾ ਹੈ| ਇਸ ਮੌਕੇ ਅਭਿਨੇਤਾ ਆਯੂਸ਼ਮਾਨ ਖੁਰਾਨਾ ਨੇ ਆਪਣੇ ਬਚਪਣ ਵਿਚ ਮਨਾਈ ਲੋਹੜੀ ਨੂੰ ਯਾਦ ਕਰਦਿਆਂ ਕਿਹਾ ਕਿ ਸ੍ਰ. ਸਪਰਾ ਨੇ ਉਹਨਾਂ ਦੀਆਂ ਪੁਰਾਣੀਆਂ ਯਾਦਾਂ ਤਾਜਾ ਕਰਵਾ ਦਿੱਤੀਆਂ ਹਨ| ਇਸ ਮੌਕੇ ਅਭਿਨੇਤਾ ਜਤਿੰਦਰ ਨੇ ਕਿਹਾ ਕਿ ਉਹ ਲੋਹੜੀ ਦੇ ਤਿਉਹਾਰ ਨੂੰ ਬਹੁਤ ਪਸੰਦ ਕਰਦੇ ਹਨ|  ਇਸ ਮੌਕੇ ਅਭਿਨੇਤਾ ਗਵੀ ਚਹਿਲ, ਗਾਇਕਾ ਡਾਲੀ ਸਿੱਧੂ ਅਤੇ ਅਣੀਰੂਪ ਸਿੱਧੂ, ਬੌਨੀ ਕਪੂਰ, ਪਰਮੀਤ ਸੇਠੀ, ਅਵਤਾਰ ਗਿੱਲ ਅਤੇ ਸੁਭਾਸ਼ ਘਈ ਵੀ ਮੌਜੂਦ ਸਨ| ਇਸ ਮੌਕੇ ਗਿੱਧਾ ਅਤੇ ਭੰਗੜਾ ਵੀ ਪੇਸ਼ ਕੀਤੇ ਗਏ|