ਚੰਡੀਗੜ੍ਹ (ਪ.ਪ.) : ਅੱਜ ਅਕਾਲੀ ਦਲ 1920 ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਜਨਤਾ ਦਲ ਯੂਨਾਈਟਡ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ਅਨਿਲ ਕੁਮਾਰ ਜੈਨ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਸ਼ਾਮਿਲ ਹੋਣ ਵਾਲੇ ਸਾਰੇ ਆਗੂ ਖਰੜ, ਅਮਲੋਹ ਅਤੇ ਪਟਿਆਲਾ ਨਾਲ ਸਬੰਧਿਤ ਹਨ। ਜਦੋਂ ਪੱਤਰਕਾਰਾਂ ਨੇ ਸ਼ਾਮਿਲ ਹੋਣ ਵਾਲੇ ਆਗੂਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਦੀ ਚੰਗੀ ਸਖ਼ਸ਼ੀਅਤ ਕਰਕੇ ਅਤੇ ਰਾਜਨੀਤੀ ਦੇ ਡਿਗਦੇ ਮਿਆਰ ਨੂੰ ਉੱਚਾ ਚੁੱਕਣ ਲਈ ਇਸ ਪਾਰਟੀ ਵਿੱਚ ਸ਼ਾਮਿਲ ਹੋਏ ਹਨ । ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਉਹ ਚੰਗੇ ਅਤੇ ਸਿਆਣੇ ਲੋਕਾਂ ਨੂੰ ਇਸ ਪਾਰਟੀ ਵਿੱਚ ਸ਼ਾਮਿਲ ਕਰਨਗੇ। ਇਸ ਮੌਕੇ ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਨੇ ਕਿਹਾ ਕਿ ਉਹ ਸਵਾਗਤ ਕਰਦੇ ਹਨ ਜੋ ਨਵੇ ਸਾਥੀ ਉਨ੍ਹਾਂ ਨਾਲ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅੰਦਰ ਰਾਮ ਰਾਜ ਲਿਆਉਣਗੇ ਅਤੇ ਪੰਜਾਬ ਅੰਦਰ ਪੰਥਕ ਏਕਤਾ ਕਾਇਮ ਕਰਨਗੇ.

ਇਸ ਮੌਕੇ ਪਾਰਟੀ ਸਕੱਤਰ ਹਰਬੰਸ ਸਿੰਘ ਕਦੌਲਾ, ਸ਼ੋਸ਼ਲ ਮੀਡੀਆ ਇੰਚਾਰਜ ਹਰਦੀਪ ਸਿੰਘ ਡੋਡ , ਮਾਲਵਾ ਇੰਚਾਰਜ ਦਵਿੰਦਰ ਸਿੰਘ ਸੇਖੋਂ, ਹਰਜਿੰਦਰ ਸਿੰਘ ਮਾਂਗਟ ਤਾਲਮੇਲ ਸਕੱਤਰ ਦੁਆਬਾ ਮਾਲਵਾ, ਤਜਿੰਦਰ ਸਿੰਘ ਪੰਨੂ ਪ੍ਰੈਸ ਸਕੱਤਰ ਅਤ ਹੋਰ ਵੀ ਪਾਰਟੀ ਨਾਲ ਸਬੰਧਤ ਅਹੁਦੇਦਾਰ ਸ਼ਾਮਿਲ ਸਨ।