ਚੰਡੀਗੜ੍ਹ (ਪ.ਪ.): ਪੰਜਾਬ ਕੈਬਨਿਟ ਦੇ ਬਿਜਲੀ ਮੰਤਰੀ ਰਾਣਾ ਗੁਰਜੀਤ ਨੇ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਤੀ ਅਸਤੀਫਾ ਭੇਜਿਆ ਸੀ, ਜਿਸ  ਬਾਰੇ ਕੈਪਟਨ ਨੇ ਫੈਸਲਾ ਰਾਹੁਲ ਗਾਂਧੀ ਦੇ ਹੱਥ ਵਿਚ ਛੱਡਿਆ ਸੀ। ਜਿਸਤੋਂ ਬਾਅਦ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਹਦਾਇਤ ਮੁਤਾਬਿਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਜੀਤ ਦਾ ਅਸਤੀਫਾ ਮਨਜੂਰ ਕਰ ਲਿਆ ਹੈ। ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਵੀ ਰਾਹੁਲ ਗਾਂਧੀ ਦੇ ਇਸ ਫੈਸਲੇ ਦਾ ਸਵaਗਤ ਕੀਤਾ ਹੈ। ਯਾਦ ਰਹੇ ਕਿ ਇਸ ਮੰਤਰੀ ਉਪਰ ਮਾਈਨਿੰਗ ਨੂੰ ਲੈਕੇ ਵੱਡੇ ਇਲਜਾਮ ਲੱਗ ਰਹੇ ਹਨ ਜਿਸ ਨੂੰ ਲੈਕੇ ਕੈਪਟਨ ਸਰਕਾਰ ਦੀ ਰੋਜ ਹੁੰਦੀ ਕਿਰਕਿਰੀ ਦੇ ਜਵਾਬ ਵਜੋਂ ਇਹ ਕਦਮ ਚੁਕਿਆ ਗਿਆ ਹੈ।