ਚੰਡੀਗੜ੍ਹ (ਪ.ਪ.): ਸ. ਕਲਕੱਤਾ ਇੱਕ ਦੂਰ ਅੰਦੇਸ਼ ਸਿਆਸਤਦਾਨ ਅਤੇ ਧਾਰਮਿਕ ਆਗੂ ਸਨ। ਉਨ੍ਹਾਂ ਦੀ ਮੌਤ ਨਾਲ ਸਿੱਖ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਨੇ ਸਿੱਖ ਸਟੂਡੇੰਟ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਈ ਅਹਿਮ ਯੋਗਦਾਨ ਪਾਇਆ ਹੈ। ਉਹ ਹਮੇਸ਼ਾ ਆਪਣੀ ਜ਼ਮੀਰ ਦੀ ਆਵਾਜ਼ ਨਾਲ ਹੀ ਕੰਮ ਕਰਨਾ ਪਸੰਦ ਕਰਦੇ ਸਨ। ਧਾਰਮਿਕ ਤੌਰ ਤੇ ਇੱਕ ਸੁਹਿਰਦ ਆਗੂਆਂ ਲਈ ਇੱਕ ਦੁੱਖ ਦੀ ਘੜੀ ਹੈ । ਸ. ਕਲਕੱਤਾ ਸਮੇ ਸਮੇਂ ਤੇ ਆਪਣੀਆਂ ਸੇਵਾਵਾਂ ਲਈ ਤੱਤਪਰ ਰਹੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਸਕੱਤਰ ਦੇ ਤੌਰ ਤੇ ਸਿਰਫ 1 ਰੁਪਏ ਤਨਖਾਹ ਤੇ ਕੰਮ ਕੀਤਾ , ਤੇ ਉਹ ਕੌਮ ਦੇ ਮਜੂਦਾ ਹਾਲਾਤਾਂ ਤੋਂ ਕਾਫੀ ਚਿੰਤਤ ਸਨ ਅਤੇ ਆਪਣੀ ਰਾਏ ਵੀ ਸਪਸ਼ਟ ਕਰਦੇ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ.ਰਵੀਇੰਦਰ ਸਿੰਘ ਪ੍ਰਧਾਨ ਅਖੰਡ ਅਕਾਲੀ ਦਲ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਜਿੰਦਰ ਸਿੰਘ ਪੰਨੂੰ, ਪਿਆਰਾ ਸਿੰਘ ਅਤੇ ਹੋਰ ਆਗੂ ਵੀ ਮਜੂਦ ਸਨ।