ਭਾਰਤ ਅੰਦਰ ਘੱਟ ਗਿਣਤੀਆਂ ਨੂੰ ਭਾਵੇਂ ਅਜਾਦੀ ਤੋ ਤੁਰੰਤ ਬਾਅਦ ਹੀ ੳੇਹਨਾਂ ਦੇ ਮੁਢਲੇ ਅਧਿਕਾਰਾਂ ਤੋਂ ਵਾਂਝੇ ਕੀਤਾ ਹੋਇਆ ਹੈ, ਫਿਰ ਵੀ ਅੱਜ ਦੇ ਹਾਲਾਤ ਜਿਆਦਾ ਖਤਰਨਾਕ ਤੇ ਘਾਤਕ ਬਣ ਗਏ ਜਾਪਦੇ ਹਨ। ਪਰਧਾਨ ਮੰਤਰੀ ਨਿਰੇਂਦਰ ਮੋਦੀ ਅਤੇ  ਪੰਡਤ ਨਹਿਰੂ ਦੀ ਸੋਚ ਵਿੱਚ ਕਿਧਰੇ ਵੀ ਕੋਈ ਅੰਤਰ ਦਿਖਾਈ ਨਹੀ ਦੇ ਰਿਹਾ। ਪੰਡਤ ਜਵਾਹਰ ਲਾਲ ਨਹਿਰੂ  ਦੇ ਸਿੱਖਾਂ ਨਾਲ ਕੀਤੇ ਬਾਅਦੇ ਮਹਿਜ ਇੱਕ ਭੱਦਾ ਮਜਾਕ ਬਣਕੇ ਰਹਿ ਗਏ। ਅਜਾਦੀ ਤੋ ਬਾਅਦ ਹਕੂਮਤ ਸੰਭਾਲਦਿਆਂ ਹੀ ਸਭ ਤੋ ਪਹਿਲਾਂ ਸਿੱਖਾਂ ਨੂੰ ਅਜਾਦੀ ਵਿੱਚ ਨਿਭਾਈ ਮੁੱਖ ਭੂਮਿਕਾ ਦਾ ਇਨਾਮ ਉਹਨਾਂ ਨੂੰ ਭਾਰਤ ਅੰਦਰ ਦੋ ਨੰਬਰ ਦੇ ਸਹਿਰੀ ਬਣਾ ਕੇ ਦਿੱਤਾ ਗਿਆ। ਉਦੋ ਤੋ ਲੈਕੇ ਸਿੱਖ ਅਪਣੇ ਹੱਕਾਂ ਹਕੂਕਾਂ ਖਾਤਰ ਲੜਦੇ ਆ ਰਹੇ ਹਨ। ਕੇਂਦਰ ਦੀ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਪੰਜਾਬ ਨਾਲ ਨਿਆ ਨਹੀ ਕੀਤਾ ਬਲਕਿ ਪੰਜਾਬ ਨੂੰ ਉਜਾੜਨ ਦੇ ਬਾਨਣੂ ਕੇਂਦਰ ਦੀ ਹਰੇਕ ਧਿਰ ਬੰਨਦੀ ਆ ਰਹੀ ਹੈ। ਪੰਜਾਬ ਨੂੰ ਇਸ ਤਰੀਕੇ ਨਾਲ ਬਰਬਾਦੀ ਵੱਲ ਧੱਕ ਦਿੱਤਾ ਗਿਆ ਕਿ ਇਸ ਦੀਆਂ ਨਸਲਾਂ ਜਾਂ ਤਾਂ ਅੱਤਵਾਦੀ ਕਹਿ ਕੇ ਖਤਮ ਕਰ ਦਿੱਤੀਆਂ ਗਈਆਂ ਜਾਂ ਨਸ਼ਿਆਂ ਵੱਲ ਤੋਰ ਦਿੱਤੀਆਂ ਗਈਆਂ ਜਾਂ ਫਿਰ ਬਚਦੀਆਂ ਬਾਹਰਲੇ ਮੁਲਕਾਂ ਵੱਲ ਨੂੰ ਕੂਚ ਕਰਦੀਆਂ ਜਾ ਰਹੀਆਂ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਆਰ ਐਸ ਐਸ ਨੇ ਅਪਣੀ ਮਜਬੂਤ ਪਕੜ ਵਿੱਚ ਲੈ ਲਿਆ ਹੋਇਆ ਹੈ। ਕਿਸੇ ਵੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਪਰਬੰਧ ਹੇਠਲੇ ਗੁਰਦੁਆਰਾ ਸਹਿਬ ਤੋ ਗੁਰਬਾਣੀ ਦੀ ਪੂਰਨ ਸਿੱਖਿਆ ਨਹੀ ਮਿਲਦੀ, ਕਿਤੇ ਨਾ ਕਿਤੇ ਪਖੰਡਵਾਦ, ਵਿਪਰਵਾਦ, ਕਰਮਕਾਂਡ ਤੇ  ਵਹਿਮ ਭਰਮ ਸਿਰ ਚੜਕੇ ਬੋਲਦੇ ਸਾਫ ਸੁਣਾਈ ਦਿੰਦੇ ਹਨ ਤੇ ਨਜਰੀ ਵੀ ਪੈਂਦੇ ਹਨ। ਅੱਜ ਹਾਲਾਤ ਇਸ ਤਰਾਂ ਬਣੇ ਹੋਏ ਹਨ ਕਿ ਜੇਕਰ ਕਿਸੇ ਸਿੱਖ ਯਾਤਰੂ ਨੇ ਗੁਰਦੁਆਰਿਆਂ ਚ ਰਹਿਣ ਲਈ ਕਮਰਾ ਲੈਣਾ ਹੋਵੇ ਤਾਂ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੁਲਾਜਮ ਇਸ ਤਰਾਂ ਵਿਹਾਰ ਕਰਦੇ ਹਨ ਜਿਵੇਂ ਕਿਸੇ ਮੁਜਰਮ ਨਾਲ ਕੀਤਾ ਜਾਂਦਾ ਹੈ। ਉਹਨਾਂ ਦਾ ਵਿਹਾਰ ਦੇਖ ਕੇ ਤਾਂ ਕਈ ਵਾਰ ਇੰਜ ਪਰਤੀਤ ਹੁੰਦਾ ਹੈ ਜਿਵੇ ਕਿਸੇ ਗਲਤ ਜਗਾਹ ਤੇ ਆ ਗਏ ਹੋਈਏ। ਕੋਈ ਗੈਰ ਇਸਤਰਾਂ ਦਾ ਵਿਹਾਰ ਕਰੇ ਤਾਂ ਸਮਝ ਪੈਂਦੀ ਹੈ ਪਰ ਜਦੋ ਅਪਣੇ ਹੀ ਦੁਸ਼ਮਣ ਦੇ ਹੱਥਾਂ ਦੀਆਂ ਕਠਪੁਤਲੀਆਂ ਬਣ ਕੇ ਨੱਚ ਰਹੇ ਹੋਣ ਤਾਂ ਕੌਮ ਦੀ ਦੁਰਗਤੀ ਤੇ ਤਰਸ ਆਉਣਾ ਸੁਭਾਵਕ ਹੈ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਅੰਦਰ ਬਣਾਈ ਹੋਈ ਟਾਸਕ ਫੋਰਸ ਦਾ ਕੀ ਕੰਮ ਹੈ ? ਕੀ ਇਸ ਦਾ ਜਵਾਬ ਪਰਬੰਧਕ ਦੇ ਸਕਣਗੇ? ਅੱਜਤੱਕ ਕਦੇ ਵੀ ਟਾਸਕ ਫੋਰਸ ਕਿਸੇ ਵਾਹਰੀ ਦੁਸ਼ਮਣ ਨਾਲ ਲੜਦੀ ਨਹੀ ਦੇਖੀ ਗਈ, ਇਹ ਜਦੋ ਵੀ ਹਰਕਤ ਵਿੱਚ ਆਈ ਮਹਿਜ ਗੁਰਦੁਆਰਿਆਂ ਤੇ ਕੇਂਦਰ ਦੀ ਮਦਦ ਨਾਲ ਕਾਬਜ ਧਿਰ ਦੀ ਰਾਖੀ ਲਈ ਪੰਥਕ ਆਗੂਆਂ ਤੇ ਆਮ ਸਿੱਖਾਂ ਨਾਲ ਸਖਤੀ ਕਰਕੇ ਪੱਗਾਂ ਰੋਲਦੀ ਹੀ ਦੇਖੀ ਗਈ। ਜਿਹੜੇ ਸਿੱਖ ਆਗੂ ਅੱਜ ਬਾਹਰਲੇ ਮੁਲਕਾਂ ਵਿੱਚ ਵਸਦੇ ਸਿੱਖਾਂ ਦੀ ਅਜਾਦੀ ਤੋ ਚਿੜਦੇ ਹਨ ਤੇ ਉਹਨਾਂ ਵੱਲੋਂ ਭਾਰਤੀ ਅਫਸਰਸ਼ਾਹੀ ਦੇ ਗੁਰਦੁਆਰਿਆਂ ਅੰਦਰ ਦਾਖਲੇ ਤੇ ਲਾਈ ਪਬੰਧੀ ਨੂੰ ਗਲਤ ਦੱਸ ਰਹੇ ਹਨ, ਕੀ ਉਹ ਖੁਦ ਇਸ ਗੱਲ ਦਾ ਜਵਾਬ ਦੇਣਗੇ ਕਿ ਸਰੋਮਣੀ ਕਮੇਟੀ ਦੇ ਪਰਬੰਧ ਵਾਲੇ ਗੁਰਦੁਆਰਿਆਂ ਵਿੱਚ ਕਮੇਟੀ ਦੇ ਮੁਲਾਜਮ ਸਿੱਖ ਯਤਰੂਆਂ ਦੀ ਸਨਾਖਤ ਦੇ ਨਾਮ ਤੇ ਹੈਰਾਨ ਪਰੇਸਾਨ ਕਰਕੇ ਕੀ ਉਹ ਦੁਸ਼ਮਣ ਜਮਾਤ ਨੂੰ ਖੁਸ਼ ਨਹੀ ਕਰ ਰਹੇ। ਕੀ ਪ੍ਰਬੰਧਕ ਦੱਸਣਗੇ ਕਿ ਗੁਰਦੁਆਰਿਆਂ ਦੀਆਂ ਸਰਾਵਾਂ ਯਾਤਰੂਆਂ ਲਈ ਹਨ ਜਾਂ ਪੰਜਾਬ ਪੁਲਸ ਲਈ ਬਣਾਈਆਂ ਗਈਆਂ ਹਨ। ਮੁਹਾਲੀ ਦਾ ਗੁਰਦੁਆਰਾ ਅੰਬ ਸਹਿਬ ਇਸ ਗੱਲ ਦੀ ਪਰਤੱਖ ਮਿਸ਼ਾਲ ਹੈ ਜਿੱਥੇ ਸਿੱਖਾਂ ਨੂੰ ਤਾਂ ਭਾਵੇਂ ਕਮਰੇ ਨਾ ਵੀ ਦਿੱਤੇ ਜਾਣ ਪਰ ਪੰਜਾਬ ਪੁਲਿਸ ਸਮੇਤ ਸਮੁੱਚੀ ਸਰਕਾਰੀ ਅਫਸਰਸ਼ਾਹੀ ਅਤੇ ਸਿਫਾਰਸੀ ਗੈਰ ਸਿੱਖ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸਪੈਸਿਲ ਕਮਰੇ ਦਿੱਤੇ ਜਾਂਦੇ ਹਨ। ਮੈ ਅਕਾਲੀ ਭਾਜਪਾ ਦੇ ਰਾਜ ਮੌਕੇ ਖੁਦ ਦੇਖਿਆ ਕਿ ਕਿਵੇਂ ਸਪੈਸਿਲ ਕਮਰਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿਲਾ ਪੱਧਰੀ ਆਗੂਆਂ ਨੂੰ ਠਹਿਰਾ ਕੇ ਮਹਿਮਾਨ ਨਿਵਾਜ਼ੀ ਕੀਤੀ ਜਾਂਦੀ ਸੀ। ਇਹ ਵਰਤਾਰਾ ਅੱਜ ਵੀ ਜਿਉਂ ਦਾ ਤਿਉਂ ਚੱਲ ਰਿਹਾ ਹੈ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਅਪਣੇ ਭਾਈਚਾਰੇ, ਜਿਸ ਦੀ ਉਹ ਨੁਮਾਇੰਦਗੀ ਕਰਦੀ ਹੈ, ਉਹਨਾਂ ਦੀਆਂ ਸਮੱਸਿਅਾਵਾਂ ਨਾਲ ਕੋੲੀ ਸਰੋਕਾਰ ਨਹੀ ਪਰੰਤੂ ਇੰਟੈਲੀਜੈਂਸੀਆਂ ਨੂੰ ਖੁਸ਼ ਰੱਖਣ ਦੇ ਪੂਰੇ ਪੂਰੇ ਮੌਕੇ ਪਰਦਾਨ ਕਰਦੀ ਹੈ। ਅਜਿਹੇ ਵਰਤਾਰੇ ਨੂੰ ਦੇਖਦਿਅਾਂ ਅਮਰੀਕਾ, ਕਨੇਡਾ ਅਤੇ ਿੲੰਗਲੈਂਡ ਦੀਅਾਂ ਗੁਰਦੁਅਾਰਾ ਪਰਬੰਧਕ ਕਮੇਟੀਅਾਂ ਨੇ ਜੋ ਫੈਸਲਾ ਲਿਅਾ ਹੈ ੳੁਸ ਨੂੰ ਹਰਗਿਜ ਵੀ ਗਲਤ ਨਹੀ ਕਿਹਾ ਜਾ ਸਕਦਾ। ਭਾਰਤੀ ਤਾਕਤਾਂ ਨੂੰ ਤਾਂ ਬਾਹਰਲੇ ਸਿੱਖਾਂ ਦੇ ਿੲਸ ਫੈਸਲੇ ਤੋ ਤਕਲੀਫ ਹੋਣੀ ਸੁਭਾਵਕ ਸੀ, ਪਰੰਤੂ ਜਿਹੜੇ ਸਿੱਖ ਵਿਰੋਧ ਜਤਾ ਰਹੇ ਹਨ ੳੁਹਨਾਂ ਦੀ ਮਨੋਭਾਵਨਾ ਨੂੰ ਵੀ ਸਮਝਣ ਦੀ ਲੋੜ ਹੈ। ਵਿਰੋਧ ਜਿਤਾੳੁਣ ਵਾਲੇ ੳੁਹ ਲੀਡਰ ਹਨ, ਜਿਹੜੇ ਅਪਣੇ ਨਿੱਜੀ ਮੁਫਾਦਾਂ ਖਾਤਰ ਕੇਂਦਰ ਦੇ ਵਫਾਦਾਰ ਬਣਕੇ ਪਿਛਲੇ ਲੰਮੇ ਅਰਸੇ ਤੋਂ ਕੌਮ ਨਾਲ ਧਰੋਹ ਕਮਾਉਦੇ ਆ ਰਹੇ ਹਨ। ਜੇਕਰ ਸਿੱਖ ਅਾਗੂਅਾਂ ਚ ਜਰਾ ਜਿੰਨੀ ਵੀ ਗੈਰਤ ਹੈ ਤਾਂ ੳੁਹਨਾਂ ਨੂੰ ਅਜਿਹੀ ਮਤਨਸਿਕਤਾ ਬਦਲ ਲੈਣੀ ਚਾਹੀਦੀ ਹੈ, ਜਿਹੜੀ ਅਪਣੇ ਭਾੲੀਚਾਰੇ ਤੋ ਦੂਰ ਕਰਕੇ ਗੈਰਾਂ ਦਾ ਪਿਛਲੱਗ ਬਣਾੳੁਂਦੀ ਹੈ। ਸਿੱਖ ਅਾਗੂਅਾਂ ਨੂੰ ਤਾਂ ਿੲਸ ਗੱਲ ਤੇ ਤਸੱਲੀ ਹੋਣੀ ਚਾਹੀਦੀ ਹੈ ਕਿ ਭਾਰਤ ਅੰਦਰ ਭਾਵੇਂ ਸਿੱਖ ਦੋ ਨੰਬਰ ਦੇ ਸਹਿਰੀ ਬਣ ਕੇ ਜਿੳੁਣ ਲੲੀ ਮਜਬੂਰ ਹਨ ਪਰੰਤੂ ਵਿਦੇਸ਼ਾਂ  ਵਿੱਚ ਤਾਂ ਸਿੱਖੀ ਦਾ ਬੋਲਬਾਲਾ ਹੋ ਰਿਹਾ ਹੈ। ਸੋ ਅਖੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਵਿਦੇਸ਼ੀ ਗੁਰਦੁਅਾਰਿਅਾਂ ਦੇ ਪਰਬੰਧਕਾਂ ਦੇ ਫੈਸਲੇ ਦਾ ਵਿਰੋਧ ਕਰਨ ਵਾਲੇ ਭਾਵੇਂ ਸਿੱਖੀ ਭੇਸ ਵਿੱਚ ਹੋਣ ਭਾਵੇਂ ਗੈਰ ਸਿੱਖ ਹੋਣ ੳੁਹ ਸਿੱਖਾਂ ਦੀ ਅਜਾਦ ਹਸਤੀ ਦੇ ਦੁਸ਼ਮਣ ਹਨ।

ਬਘੇਲ ਸਿੰਘ ਧਾਲੀਵਾਲ
99142-58142