ਬਾਘਾਪੁਰਾਣਾ (ਬਿਊਰੋ ਰਿਪੋਰਟ) : ਅੱਜ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਰਜਿ: ਦੀ ਮੀਟਿੰਗ ਗੁਰੂਦੁਆਰਾ ਮਸਤਾਨ ਸਿੰਘ ਵਿਖੇ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੀ ਕਾਰਵਾਈ ਸੁਰਜੀਤ ਸਿੰਘ ਵਿਰਕ ਨੇ ਚਲਾਈ । ਜਿਸ ਵਿੱਚ ਸੂਬਾ  ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ, ਤੇਜ ਸਿੰਘ, ਤੇਜ ਸਿੰਘ ਰਾਊਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ । ਕਿਸਾਨ ਆਗੂਆਂ ਨੇ ਪ੍ਰਸ਼ਾਸ਼ਨ ਮੰਗ ਕੀਤੀ ਕਿ ਕੈਪਟਨ ਸਾਹਿਬ ਨੂੰ ਗੁਟਕਾ ਹੱਥ ਫੜ ਕੇ ਕਿਹਾ ਸੀ ਕਿ ਸਰਕਾਰ ਆਉਣ ਤੇ ਕਿਸਾਨਾਂ ਦੇ ਕਰਜੇ ਤੇ ਲਕੀਰ ਫੇਰੀ ਜਾਵੇਗੀ । ਹੁਣ ਸਿਰਫ ਆਪਣੇ ਚਹੇਤਿਆਂ ਦਾ ਦੀ ਕਰਜਾ ਮਾਫ ਕਰ ਕਰੇ ਹਨ, ਇਹ ਕਿਸਾਨਾਂ ਨਾਲ ਕੋਝਾ ਮਜਾਕ ਹੈ । ਅਵਾਰਾ ਪਸ਼ੂਆਂ ਦੀ ਜਿਮੇਵਾਰੀ ਜਿਓਂ ਦੀ ਤਿਓ ਹੈ ਬੇਸ਼ੱਕ ਸਰਕਾਰਾਂ ਨੇ ਗਊ ਟੈਕਸ ਲ਼ ਕੇ ਮਾਲੀਆ ਇਕੱਠਾ ਕਰ ਲਿਆ ਹੈ । ਕਿਸਾਨਾਂ ਦਾ ਸਹਾਇਕ ਧੰਦਾ ਅਤੇ ਚਿੱਟੇ ਇਨਕਲਾਬ ਦੀ ਬੇੜੀ ਡੁਬਣ ਕਿਨਾਰੇ ਹੋ ਗਈ ਹੈ ਪਿਛਲੇ ਵੀਹ ਦਿੱਨਾ ‘ਚ ਪੰਜ ਰੁਪਏ ਤੱਕ ਭਾਅ ਘਟਾ ਦਿੱਤਾ ਗਿਆ ਹੈ ਪੁਛਣ ਤੇ ਜਵਾਬ ਇਹ ਮਿਲਦਾ ਹੈ ਕਿ ਅਸੀਂ ਮਿਲਕਫ਼ੇੱਡ ਦਾ ਕਾਪੀਟੀਸ਼ਨ ਦੇ ਰਹੇ ਹਾਂ  ਜੋ ਸਰਕਾਰੀ ਅਦਾਰਾ ਹੈ ਜਦੋਂ ਕਿ ਘਿਓ ਦਾ ਰੇਟ ਵਧੀ ਜਾਂਦਾ ਹੈ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ । ਜੇ ਉਪਰ ਲਿਖੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਯੁਨੀਅਨ ਸਘੰਰਸ਼ਦੇ ਰਾਹ ਪੈਣ ਲਈ ਮਹਬੂਰ ਹੋਵੇਗੀ ਇਸ ਲਈ ਉਪਰ ਲਿਖੀਆਂ ਮੰਗਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ । ਇਸ ਮੀਟਿੰਗ ਵਿੱਚ ਮੈਂਬਰ ਕੇਵਲ ਸਿੰਘ ਕਲੇਰ ਸਮਾਧ ਭਾਈ, ਮਹਾਵੀਰ ਸਿੰਘ, ਜਗਜੀਤ ਸਿੰਘ ਸਮਾਧ ਭਾਈ, ਤਰਲੋਚਨ ਸਿੰਘ, ਤੇਜ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ ਪ੍ਰਧਾਨ, ਨਿਰਭੈ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ, ਲਾਇਕ ਸਿੰਘ, ਗੁਰਜੀਤ ਸਿੰਘ ਦਲੂਵਾਲ, ਗੁਰਜੰਟ ਸਿੰਘ, ਹਰਭਜਨ ਸਿੰਘ ਕਾਲੇਕੇ, ਦਲਜੀਤ ਸਿੰਘ, ਮੋਹਨ ਸਿੰਘ ਚੱਨੁਵਾਲਾ, ਬਲਵਿੰਦਰ ਸਿੰਘ, ਬੁੱਧ ਸਿੰਘ, ਗੁਰਜੰਟ ਸਿੰਘ, ਲਾਭ ਸਿੰਘ ਮਾਣੂਕੇ, ਗੁਰਚਰਨ ਸਿੰਘ, ਕੁਲਵੰਤ ਸਿੰਘ, ਰਣਜੀਤ ਸਿੰਘ ਮੱਲਕੇ, ਸੋਹਣ ਸਿੰਘ ਚੱਨੁਵਾਲਾ ਆਦਿ ਹਾਜ਼ਰ ਸਨ ।