ਬਾਘਾਪੁਰਾਣਾ (ਬਿਊਰੋ) : ਸਰਕਾਰੀ ਪ੍ਰਾਇਮਰੀ ਸਕੂਲ ਰਾਜਿਆਣਾ ਬਰਾਂਚ ਵਿਖੇ ਨਵਦੀਪ ਸਿੰਘ ਬਰਾੜ ਕਨੇਡਾ ਵਲੋਂ ਪਹਿਲੀ ਕਲਾਸ ਤੋਂ ਤੀਸਰੀ ਕਲਾਸ ਤੱਕ ਬੱਚਿਆ ਦੇ ਬੈਠਣ ਲਈ ਬੈਂਚ ਦਿੱਤੇ ਗਏ ਤੇ ਨਾਲ ਹੀ ਸਾਰੇ ਸਕੂਲ ਨੂੰ ਰੰਗ ਕਰਵਾਇਆ ਗਿਆ । ਉਨ੍ਹਾਂ ਵਲੋਂ ਕਿਚਨ ਸ਼ੈੱਡ ਵੀ ਬਣਵਾਇਆ ਗਿਆ ਅਤੇ ਸਕੂਲ ਦੇ ਸਮੂਹ ਸਟਾਫ ਅਤੇ ਐਸ ਐਮ ਸੀ ਕਮੇਟੀ ਵਲੋਂ ਨਵਦੀਪ ਸਿੰਘ ਬਰਾੜ  ਨੂੰ ਸਨਮਾਨਿਤ ਕੀਤਾ ਗਿਆ ਅਤੇ ਤਹਿ ਦਿਲੋਂ ਧਨਵਾਦ ਕੀਤਾ ਗਿਆ ।ਇਸ ਮੌਕੇ ਸਤਵਿੰਦਰ ਸਿੰਘ ਸਕੂਲ ਮੁਖੀ , ਸਰਪੰਚ ਬਲਵਿੰਦਰ ਸਿੰਘ ,ਸਕੂਲ ਦੀ ਚੇਅਰਪਰਸਨ ਛਿੰਦਰਪਾਲ ਕੌਰ , ਗੁਰਚਰਨ ਸਿੰਘ , ਕੁਲਦੀਪ ਸਿੰਘ ਮੈਂਬਰ , ਸ. ਮਨਦੀਪ ਸਿੰਘ ,ਚੰਦ ਸਿੰਘ ਮੈਂਬਰ ਅਤੇ ਸਮੂਹ ਸਟਾਫ ਹਾਜਰ ਸੀ ।