ਚੰਡੀਗੜ੍ਹ (ਬਿਊਰੋ) : ਸਿੱਖ ਧਰਮ ਦੇ ਬਾਨੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੨੦੧੯ ਵਿੱਚ ਅਾ ਰਹੇ ੫੫੦ ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂ ਸਾਹਿਬ ਵੱਲੋਂ ੳੁਚਾਰਨ ਕੀਤੀ ਬਾਣੀ ਨੂੰ ਘਰ-ਘਰ ਪਹੁੰਚਾੳੁਣ ਦਾ ਦਾਅਵਾ ਕਰਨ ਵਾਲੇ ਸਮਾਗਮ ਵਿੱਚ ਖੁਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਵੱਲੋਂ ਗੁਰਬਾਣੀ ਦੀਅਾਂ ਸਤਰਾਂ ਦਾ ਗਲਤ ੳੁਚਾਰਨ ਕਰਕੇ ਗੁਰਬਾਣੀ ਦਾ ਬਿਲਕੁਲ ਵੀ ਗਿਅਾਨ ਨਾ ਹੋਣ ਦਾ ਸਬੂਤ ਦਿੱਤਾ ਹੈ। ੲਿਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਅਾਂ ਸ਼ਾਨ-ੲੇ-ਖਾਲਸਾ ਗੱਤਕਾ ਅਕੈਡਮੀ ਦੇ ਮੁੱਖ ਅਾਗੂ ਸ. ਹਰਕਿਰਨ ਜੀਤ ਸਿੰਘ ਫ਼ਾਜ਼ਿਲਕਾ ਨੇ ਕਿਹਾ ਕਿ ਲੌਗੋਵਾਲ ਨੂੰ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ ਰਹਿਣ ਦਾ ਕੋੲੀ ਅਧਿਕਾਰ ਨਹੀਂ। ੳੁਹਨਾਂ ਕਿਹਾ ਕਿ ਪਿਛਲੇ ਦਿਨੀਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਰਵਾੲੇ ਗੲੇ ਗੁਰਮਤਿ ਸਮਾਗਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਧਾਨ ਵੱਲੋਂ ਗੁਰੂ ਨਾਨਕ ਦੇਵ ਜੀ ਵੱਲੋਂ ੳੁਚਾਰਣ ਕੀਤੀ ਗੲੀ ਅਾਸਾ ਦੀ ਵਾਰ ਵਿੱਚੋਂ ਗੁਰਬਾਣੀ ਦੀਅਾਂ ਸਤਰਾਂ ਦਾ ਗਲਤ ੳੁਚਾਰਣ ਕੀਤਾ ਗਿਅਾ ਸੀ। ਹਰਕਿਰਨ ਜੀਤ ਸਿੰਘ ਫ਼ਾਜ਼ਿਲਕਾ ਨੇ ਕਿਹਾ ਕਿ ਪ੍ਰਧਾਨ ਵੱਲੋਂ ਅਾਪਣੀ ਕੀਤੀ ਗੲੀ ੲਿਸ ਗਲਤੀ ਲੲੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਪਿਅਾਰਿਅਾਂ ਦੇ ਸਨਮੁਖ ਹਾਜ਼ਿਰ ਹੋ ਕਿ ਸਿੱਖ ਕੌਮ ਕੋਲੋ ਮੁਅਾਫੀ ਮੰਗਣੀ ਚਾਹੀਦੀ ਹੈ ਤੇ ਅਾਪਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ੳੁਹਨਾਂ ਕਿਹਾ ਹੈ ਸਿੱਖ ੲਿਤਿਹਾਸ ਵਿੱਚ ਗੁਰੂ ਸਾਹਿਬ ਦੇ ਜੀਵਨ ਵਿੱਚ ਵੀ ਅਾੳੁਦਾ ਹੈ ਕਿ ਜਦੋਂ ਗੁਰੂ ਹਰਿ ਰਾੲੇ ਜੀ ਦੇ ਸਪੁੱਤਰ ਰਾਮ ਰਾੲੇ ਨੇ ਗੁਰਬਾਣੀ ਦੀ ਤੁਕ ਦੀ ਬਦਲੀ ਕੀਤੀ ਤਾਂ ਗੁਰੂ ਸਾਹਿਬ ਨੇ ੳੁਸਨੂੰ ਅਾਪਣਾ ਪੁਤਰ ਮੰਨਣ ਤੋਂ ੲਿਨਕਾਰੀ ਹੋ ਗੲੇ ਸਨ, ਪਰ ਅੱਜ ਦੇ ਪ੍ਰਧਾਨਾਂ ਨੂੰ ਕੋੲੀ ਫਰਕ ਨਹੀਂ ਪੈਂਦਾ। ਹਰਕਿਰਨ ਜੀਤ ਸਿੰਘ ਨੇ ਪੱਤਰਕਾਰ ਨਾਲ ਗੱਲ ਬਾਤ ਕਰਦੇ ਹੋੲੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਅਾਨੀ ਗੁਰਬਚਨ ਸਿੰਘ ਨੂੰ ਵੀ ਸ਼ੋਸ਼ਲ ਮੀਡੀਅਾ ਤੇ ਵਾੲੀਰਲ ਹੋੲੀ ੲਿਸ ਵੀਡੀੳੁ ਦਾ ਨੋਟਿਸ ਲੈਣਾ ਚਾਹੀਦਾ ਹੈ। ੳੁਹਨਾਂ ਕਿਹਾ ਕਿ ਲੌਗੋਵਾਲ ਵੱਲੋਂ ੲਿਹ ਪਹਿਲੀ ਗਲਤੀ ਨਹੀਂ ਕੀਤੀ ਗੲੀ ੲਿਸ ਤੋਂ ਪਹਿਲਾ ਵੀ ੳੁਹਨਾਂ ਦੀਅਾ ਕੲੀ ਵੀਡੀੳੁ ਸ਼ੋਸ਼ਲ ਮੀਡੀਅਾਂ ਤੇ ਵਾੲੀਰਲ ਹੋੲੀਅਾ ਹਨ ਜਿਸ ਵਿੱਚ ੳੁਹ ਸਿੱਖ ਕੌਮ ਨੂੰ ਨੀਵਾ ਦਿਖਾ ਰਹੇ ਹਨ।