ਚੰਡੀਗੜ੍ਹ (ਬਿਊਰੋ): ਪੰਜਾਬ ਦੇ ਸਭ ਤੋਂ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮ ਲਾਹੌਰੀਆ ਦਾ ਚੰਡੀਗੜ੍ਹ ਤੋਂ ਆਈ ਸਪੈਸ਼ਲ ਟੀਮ ਨੇ ਇਨਕਾਊਂਟਰ ਕਰ ਦਿੱਤਾ ਹੈ। ਵਿੱਕੀ ਗੌਂਡਰ ਆਪਣੇ ਦੋ ਸਾਥੀਆਂ ਪ੍ਰੇਮਾ ਲਾਹੌਰੀਆ ਅਤੇ ਸੁਖਜੀਤ ਬੁੱਢਾ ਸਮੇਤ ਰਾਜਸਥਾਨ ਦੇ ਹਿੰਦੂਮਲ ਪਿੰਡ ਵਿਚ ਛੁੱਪੇ ਹੋਏ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹਿੰਦੂਮਲ ਵਿਖੇ ਜਾ ਕੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਇਨਕਾਊਂਟਰ ਕਰ ਦਿੱਤਾ ਹੈ ਤੇ ਨਾਲ ਹੀ ਸੁਖਜੀਤ ਬੁੱਢਾ ਨਾਮੀ ਗੈਂਗਸਟਰ ਗੰਭੀਰ ਜ਼ਖਮੀ ਹੋ ਗਿਆ ਹੈ। ਇਥੇ ਤੁਹਾਨੂੰ ਦੱਸ ਦਈਏ ਕਿ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੋਵੇਂ ਹੀ ਨਾਭਾ ਜੇਲ੍ਹ ਬਰੇਕ ਨਾਲ ਜੁੜੇ ਹੋਏ ਸਨ। ਮਿਲੀ ਜਾਣਕਾਰੀ ਮੁਤਾਬਿਕ 3 ਘੰਟੇ ਇਨਕਾਊਂਟਰ ਚਲਿਆ ਅਤੇ ਵਿੱਕੀ ਗੌਂਡਰ ਵਲੋਂ ਵੀ ਬਰੋਬਰ ਜਵਾਬੀ ਕਾਰਵਾਈ ਕੀਤੀ ਗਈ ਸੀ।

ਇਸ ਇਨਕਾਊਂਟਰ ਦੀ ਅਗਵਾਈ ਏ ਆਈ ਜੀ ਗੁਰਮੀਤ ਸਿੰਘ ਅਤੇ ਇੰਸਪੈਕਟਰ ਵਿਕਰਮ ਬਰਾੜ ਕਰ ਰਹੇ ਸਨ।