ਸੰਗਰੂਰ (ਜਗਤਾਰ ਬਾਵਾ) : ਪਿਛਲੇ ਦਿਨੀਂ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਤੋਂ ਬਾਅਦ ਅੱਜ ਇੱਕ ਨਾਮੀ ਗੈਂਗਸਟਰ ਰਵੀ ਦਿਓਲ ਨੇ ਸੰਗਰੂਰ ਅਦਾਲਤ ਵਿਚ ਸਿਰੰਡਰ ਕਰ ਦਿੱਤਾ ਹੈ। ਗੈਂਗਸਟਰ ਰਵੀ ਦਿਓਲ ਖਿਲਾਫ ਫਤਿਹਗੜ੍ਹ ਵਿਚ ਨਸ਼ਾ ਤਸਕਰੀ ਤੋਂ ਇਲਾਵਾ ਜ਼ਿਲਾ ਸੰਗਰੂਰ ਵਿਚ ਕਈ ਅਪਰਾਧਿਕ ਮਾਮਲੇ ਦਰਜ ਸਨ। ਪੁਲਸ ਕਈ ਸਾਲਾਂ ਤੋਂ ਰਵੀ ਦਿਓਲ ਦੀ ਸਰਗਰਮੀ ਨਾਲ ਭਾਲ ਕਰ ਰਹੀ ਸੀ ਪਰ ਮੰਗਲਵਾਰ ਨੂੰ ਗੈਂਗਸਟਰ ਰਵੀ ਨੇ ਸੰਗਰੂਰ ਅਦਾਲਤ ਵਿਚ ਸਿਰੰਡਰ ਕਰ ਦਿੱਤਾ ਹੈ।