ਬਾਘਾਪੁਰਾਣਾ (ਪ.ਪ.) : ਅੱਜ ਬਾਘਾਪੁਰਾਣਾ ਵਿਚ ਆਪ ਆਗੂ ਹਰਪ੍ਰੀਤ ਸਿੰਘ ਰਿੰਟੁ ਦੇ ਘਰ ਪ੍ਰੋ ਸਾਧੂ ਸਿੰਘ ਜੀ ਵਿਸ਼ੇਸ ਤੌਰ ਤੇ ਆਏ ਟੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੋ ਸਾਧੂ ਸਿੰਘ ਨੇ ਮੌਕੇ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਚਾਹੇ ਕਿਸਾਨੀ ਦਾ ਮੁੱਦਾ ਹੋਵੇ ਚਾਹੇ ਨੌਕਰੀਆਂ ਦੇਣ ਦਾ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਬੇਵਕੂਫ ਬਣਾਇਆ ਜਾ ਰਿਹਾ ਹੈ ਤੇ ਅਕਾਲੀ ਦਲ ਵੀ ਕਾਂਗਰਸ ਨਾਲ ਰਲਿਆ ਹੋਇਆ ਹੈ। ਦੋਵੇਂ ਪਾਰਟੀਆਂ ਸਿਰਫ ਲੋਕਾਂ ਨੂੰ ਬੰਨ ਕੇ ਰੱਖਣਾ ਚਾਹੁੰਦੀਆਂ ਹਨ ਤੇ ਇਸੇ ਟੀਚੇ ਨਾਲ ਹੀ ਗੁਮਰਾਹ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਆਪ ਦੇ ਸੀਨੀਅਰ ਆਗੂ ਜਗਦੀਪ ਬਰਾੜ, ਹਰਪ੍ਰੀਤ ਸਮਾਧ, ਸੁਖਜੀਤ ਮਾਹਲਾ, ਮਨਜਿੰਦਰ ਸਿੰਘ, ਕਮਲਪ੍ਰੀਤ ਸਿੰਘ, ਬਲਜਿੰਦਰ ਸਿੰਘ ਖਾਲਸਾ ਸਮੇਤ ਹੋਰ ਵੀ ਮਜੂਦ ਸਨ।