ਬਾਘਾਪੁਰਾਣਾ (ਪ.ਪ)-ਇਲਾਕੇ ਦੀ ਨਾਮਵਰ ਸੰਸਥਾ ਪੰਜਾਬ ਕੋ: ਐਜੂ: ਸੀ: ਸੈ: ਸਕੂਲ ਦਾ 28 ਵਾਂ ਇਨਾਮ ਵੰਡ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਹ ਸਮਾਰੋਹ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ ਅਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਦੀ ਸਮੁੱਚੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸਮਾਰੋਹ ਵਿੱਚ ਵਿਦਿਆਰਥੀਆ ਵੱਲੋਂ ਸਭਿਆਚਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸਮਾਰੋਹ ਦੀ ਪ੍ਰਧਾਨਗੀ ਅਕਾਲੀ ਦਲ (ਬਾਦਲ) ਦੇ ਜਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ, ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ, ਕੇਵਲ ਕ੍ਰਿਸ਼ਨ, ਸਾਬਕਾ ਪ੍ਰਧਾਨ ਰੋਟਰੀ ਕਲੱਬ,  ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਅਤੇ ਮੈਡਮ ਸੁਧਾ ਮਹਿਤਾ ਨੇ ਸ਼ਮਾ ਰੋਸ਼ਨ ਕਰਕੇ ਕੀਤੀ। ਸ਼ਬਦ ਗਾਇਨ ਵਿਦਿਆਰਥਣ ਦਲਜੀਤ ਕੌਰ ਨੇ ਪੇਸ਼ ਕੀਤਾ। ਮਾਇਮ ‘ ਅਨੇਕਤਾ ਵਿੱਚ ਏਕਤਾ’ ਦਵਿੰਦਰ ਸਿੰਘ ਤੇ ਪਾਰਟੀ, ਨਾਟਕ ‘ਧੀਆ ਦਾ ਸਨਮਾਨ’ ਭੰਗੜਾ ਕਰਨਵੀਰ ਸਿੰਘ ਤੇ ਪਾਰਟੀ, ਕੋਰੀਓਗ੍ਰਾਫੀ ਸੰਦੀਪ ਕੌਰ ਤੇ ਪਾਰਟੀ, ਮਲਵਈ ਗਿੱਧਾ ਗੁਰਵਿੰਦਰ ਸਿੰਘ ਤੇ ਪਾਰਟੀ, ਗਿੱਧਾ ਨਵਦੀਪ ਕੌਰ ਤੇ ਪਾਰਟੀ ਅਤੇ ਰਾਜਸਥਾਨੀ ਲੋਕ ਨਾਚ ‘ਘੁੰਮਰ’ ਕੁਮਕੁਮ ਤੇ ਪਾਰਟੀ ਨੇ ਪੇਸ਼ ਕੀਤਾ।
ਸਮਾਰੋਹ ਨੂੰ ਤੀਰਥ ਸਿੰਘ ਮਾਹਲਾ ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਨੇ ਸੰਬੋਧਨ ਕਰਦਿਆ ਵਿਦਿਆਰਥੀਆ ਨੂੰ ਬੇਹਤਰ ਤੇ ਸੁਚੱਜੇ ਢੰਗ ਨਾਲ ਵਿੱਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ।ਡਾਇਰੈਕਟਰ ਸੰਦੀਪ ਮਹਿਤਾ ਨੇ ਵਿਦਿਆਰਥੀਆ ਤੇ ਮਾਪਿਆ ਨੂੰ ਸੰਬੋਧਨ ਕਰਦੇ ਹੋਏ ਐਸ. ਓ. ਐਫ (ਸਾਇੰਸ ਉਲਮਪਿੰਡ ਫਾਉਡੇਸ਼ਨ) ਬਾਰੇ ਜਾਣਕਾਰੀ ਦਿੱਤੀ ਜਿਸ ਦੀ ਰਜਿਸਟਰੇਸ਼ਨ ਪੰਜਾਬ ਕੋ: ਐਜੂ: ਸੀ: ਸੈ: ਸਕੂਲ  ਪ੍ਰਾਪਤ ਹੋਈ ਹੈ। ਜਿਸ ਦੀ ਪ੍ਰੀਖਿਆ ਇਸ ਸਕੂਲ ਦੇ ਚਾਰ ਵਿਦਿਆਰਥੀਆ ਨੇ ਪੁਜੀਸ਼ਨਾ ਪ੍ਰਾਪਤ ਕੀਤੀਆ ਸਨ। ਇਹ ਇਲਾਕੇ ਦਾ ਪਠੇਲਾ ਸਕੂਲ ਹੈ ਜਿਸ ਕੋਲ ਐਸ. ਓ. ਐਫ (ਸਾਇੰਸ ਉਲਮਪਿੰਡ ਫਾਉਡੇਸ਼ਨ) ਦੀ ਮਾਨਤਾ ਹੈ।ਕੋਆਰਡੀਨੇਟਰ ਇਕਬਾਲ ਸਿੰਘ ਨੇ ਵਿਦਿਆਰਥੀਆ ਤੇ ਮਾਪਿਆ ਨੂੰ ਸਕੂਲ ਦੀਆ ਪ੍ਰਾਪਤੀਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਮਾਰੋਹ ਦੇ ਅਖੀਰ ਵਿੱਚ  ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆ ਨੂੰ ਸਮਾਜ ਦੇ, ਦੇਸ਼ ਦੇ ਵਧੀਆ ਨਾਗਰਿਕ ਬਨਣ ਦੀ ਸੇਧ ਦਿੱਤੀ ਤੇ ਮਾਪਿਆ ਨੂੰ ਸਕੂਲ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਸਮਾਰੋਹ ਦੀ ਸਮਾਪਤੀ ਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਸਮਾਰੋਹ ਦੇ ਵਿੱਚ ਸਮੂਲੀਅਤ ਕਰਨ ਕਰਨ ਵਾਲੇ ਮਾਪਿਆ ਤੇ ਵਿਦਿਆਰਥੀਆ ਨੂੰ ਜੀ ਆਇਆ ਕਿਹਾ ਤੇ ਸਮਾਰੋਹ ਨੂਮ ਸਫਲ ਬਣਾਉਣ ਲਈ ਸਮੂਹ ਅਧਿਆਪਕਾ ਦਾ ਧੰਨਵਾਦ ਕੀਤਾ। ਇਸ ਸਮਾਰੋਹ ਦਾ ਮੰਚ ਸੰਚਾਲਨ ਮੈਡਮ ਲਖਵੀਰ ਕੌਰ, ਮੈਡਮ ਜਸਪ੍ਰੀਤ ਕੌਰ, ਮੈਡਮ ਨਵਜੋਤ ਕੌਰ ਤੇ ਵਿਦਿਆਰਥੀ ਸਮਰਜੀਤ ਤੇ ਦਿਵਾਸ਼ ਤੁੱਲੀ ਨੇ ਸਫਲਤਾ ਨਾਲ ਕੀਤਾ।