ਬਾਘਾਪੁਰਾਣਾ (ਬਿਊਰੋ): ਪਾਵਰ ਕਾਮ ਅੰਦਰ ਕੰਮ ਕਰਦੀਆ ਵਖ ਵਖ  ਜਥੇਬੰਦੀਆ ਵਲੋਂ ਪੰਜਾਬ ਸਰਕਾਰ ਅਤੇ ਪਾਵਰ ਕਾਮ ਦੀ ਮੈਨੇਜਮੇੰਟ ਵਲੋਂ ਨਵੀ ਸਨਅਤੀ ਆਰਥਿਕ ਨੀਤੀ ਦੇ ਸਾਮਰਾਜੀ ਦਿਸ਼ਾ ਨਿਰਦੇਸ਼ਾ ਤਹਿਤ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਲਾਗੂ ਕੀਤੀ ਜਾ ਰਹੀ  ਅਨ ਆਲਾਨੀ ਆਰਥਿਕ ਐਮਰਜੈਸੀ ਖਿਲਾਫ ਤੀਸਰੇ ਦਿਨ ਡਵੀਜ਼ਨ ਪਧਰੀ ਰੈਲੀ ਕੀਤੀ ਗਈ । ਰੈਲੀ ਨੂੰ ਸਬੋਧਨ ਕਰਦਿਆਂ ਬੁਲਾਰਿਆਂ ਦਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮਨੇਜਮੈਂਟ  ਵਲੋਂ ਬਿਜਲੀ ਐਕਟ 2003 ਜੋ ਕਿ ਮੁਲਾਜਮ ਅਤੇ ਲੋਕ ਵਿਰੋਧੀ ਹੈ ਉਸਨੂੰ ਪੂਰੇ ਜੋਰ ਸ਼ੋਰ ਨਾਲ ਲਾਗੂ  ਕੀਤਾ ਜਾ ਰਿਹਾ ਹੈ ਜਿਸ ਕਰਕੇ ਬਿਜਲੀ ਮੁਲਾਜਮ ਅਤੇ ਹੋਰ ਤਬਕੇ ਜੋ ਇਸ ਨੀਤੀ ਤੋਂ ਪ੍ਰਭਾਵਿਤ ਹੋ ਰਹੇ ਹਨ ਸਘਰਸ਼ ਦੇ ਰਸਤਾ ਅਖ਼ਤਿਆਰ ਕਰ ਰਹੇ ਹਨ ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ ਸਰਕਾਰੀ ਥਰਮਲ ਬੰਦ ਕਰਨ ਦਾ ਫੈਸਲਾ ਵਾਪਸ ਲਿਆ ਜਾਵੇ  ਛਾਂਟੀ ਕੀਤੇ ਠੇਕਾ ਮੁਲਾਜਮ ਕੰਮ ਤੇ ਰਖਣ , ਪੀ ਟੀ ਐਸ ਵਰਕਰੀ ਨੂੰ ਜਾਰੀ ਕੀਤੇ ਨੋਟਿਸ ਵਾਪਸ ਲੈਣ  ਕਚੇ ਕਾਮੇ ਪੱਕੇ ਕਰਨ ਮਹਿਗਾਈ ਭੱਤੇ ਦੀਆਂ ਜਨਵਰੀ 2017 ਦੀਆਂ ਕਿਸ਼ਤਾਂ ਸਮੇ 322 ਮਹੀਨਿਆਂ ਦੇ ਬਕਾਏ ਜਾਰੀ ਕਰਨ ਅਤੇ ਬਿਜਲੀ ਬੋਰਡ ਦੇ ਸਾਵੇਦਨਸ਼ੀਲ  ਅਦਾਰੇ ਚ ਕੁਝ ਮੁਲਾਜਮ 24 ਘੰਟੇ ਵੀ ਡਿਊਟੀ ਦਿੰਦੇ ਹਨ ਸਮੇ ਸੈਰ ਪੈਨਸ਼ਨਾ ਅਤੇ ਤਨਖਾਹਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ  ਰੈਲੀ ਨੂੰ ਵੱਖ ਵੱਖ ਜਥੇਬੰਦੀਆਂ ਪੀ ਐਸ ਈ ਬੀ ਇਪਲਾਇਜ ਫੇਡਰੇਸ਼ਨ 14/1965 ਦੇ ਨਛੱਤਰ ਸਿੰਘ ਰਾਣੀਆਂ ਅਤੇ ਜਸਵੀਰ ਸਿੰਘ ਬਰਾੜ ਆਲਮਵਾਲਾ , ਆਈ ਟੀ ਐਸੋਸੀਏਸ਼ਨ ਦੇ ਗੁਰਮੇਲ ਸਿੰਘ ਬਰਾੜ , ਅਵਤਾਰ ਸਿੰਘ ਘੋਲਿਆ , ਪੈਨਸ਼ਰਜ ਐਸੋਸ਼ੀਏਸ਼ਨ ਦੇ ਬਲਵੰਤ ਸਿੰਘ ਘੋਲੀਆ । ਗੁਰਦੇਵ ਸਿੰਘ ਡੇਮਰੂ , ਟੀ ਐਸ ਯੂ ਦੇ ਪਾਲ ਸਿੰਘ ਰਾਉਕੇ , ਮਹਿੰਦਰ ਸਿੰਘ ਭੋਲਾ , ਟੀ ਐਸ ਯੂ ਦੇ ਰਸ਼ਪਾਲ ਸਿੰਘ ਡੇਮਰੁ , ਕਮਲੇਸ਼ ਕੁਮਾਰ , ਭਗਤਰੀ ਜਥੇਬੰਦੀਆਂ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਬਲਵੰਤ ਸਿੰਘ ਬਾਘਾਪੁਰਾਣਾ ਅਤੇ ਮੇਜਰ ਕਾਲੇਕੇ ਅਤੇ ਭਾਰਤੀ ਕਿਸਾਨ ਯੂਨੀਅਨ ਏੱਕਤਾ , ਅਜਿਤ ਸਿੰਘ ਡੇਮਰੁ ਆਦਿ ਆਗੂਆਂ ਨੇ ਸਬੋਧਨ ਕੀਤਾ  ਆਗੂਆਂ ਨੇ ਮੰਗ ਕੀਤੀ ਕਿ ਜੇਕਰ ਪਾਵਰ ਕਾਮ ਦੀ ਮੈਨੇਜਮੈਂਟ  ਵਲੋਂ ਸਮੇ ਸੈਰ ਪੈਨਸ਼ਨਾ ਅਤੇ ਤਨਖਾਹਾਂ ਦਾ ਭੁਗਤਾਨ ਨਾ ਕੀਤਾ ਤਾਂ ਬਿਜਲੀ ਕਾਮੇ ਭਗਤਰੀ ਜਥੇਬੰਦੀਆਂ ਨੂੰ ਨਾਲ ਲਈ ਕੇ ਜਬਰਦਸਤ ਸਘਰਸ਼ ਕਰਨ ਲਈ ਅਤੇ ਪਾਵਰ ਕਾਮ ਦਾ ਸਮੁੱਚਾ ਕੰਮ ਕਾਜ ਮੁਕੰਮਲ ਜਾਮ ਕਰਨ ਲਈ ਮਜਬੂਰ ਹੋਣਗੇ ।