ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜੇ ਐਸ ਰੰਧਾਵਾ

ਬਾਘਾਪੁਰਾਣਾ (ਬਿਊਰੋ): ਥਾਣਾ ਬਾਘਾਪੁਰਾਣਾ ਵਿਖੇ ਅੱਜ ਛੇੜਛਾੜ ਦੇ ਆਰੋਪਾਂ ਹੇਠ ਗੁਰਮੀਤ ਸਿੰਘ ਨਾਮਕ ਵਿਅਕਤੀ ਉੱਪਰ ਮਾਮਲਾ ਦਰਜ ਕੀਤਾ ਗਿਆ। ਦਰਜ ਹੋਈ ਐਫ.ਆਈ.ਆਰ ਮੁਤਾਬਿਕ ਅਮਨਦੀਪ ਕੌਰ ਪਤਨੀ ਚੰਦ ਸਿੰਘ ਵਾਸੀ ਦੁਨੇਕੇ ਜੋ ਬਾਘਾਪੁਰਾਣਾ ਦੇ ਮੋਗਾ ਰੋਡ ਉੱਪਰ ਸਥਿਤ ਕੇਅਰ ਵਰਲਡ ਸੈਲੂਨ ਵਿੱਚ ਬਤੌਰ ਮਨੇਜਰ ਕੰਮ ਕਰਦੀ ਹੈ ਉਸ ਵਲੋਂ ਉਕਤ ਵਿਅਕਤੀ ਗੁਰਮੀਤ ਸਿੰਘ ਉੱਪਰ ਦੋਸ਼ ਲਗਾਏ ਕਿ ਉਸ ਵਲੋਂ ਉਸਨੂੰ ਗਲਤ ਮੇਸਜ ਕੀਤੇ ਜਾ ਰਹੇ ਸਨ ਤੇ ਬਾਅਦ ਵਿੱਚ ਸੈਲੂਨ ਵਿੱਚ ਆਕੇ ਗਾਲੀ ਗਲੋਚ ਵੀ ਕੀਤੀ ਤੇ ਐਫ ਆਈ ਆਰ ਮੁਤਾਬਿਕ ਅਮਨਦੀਪ ਕੌਰ ਨੇ ਉਸਨੂੰ ਤੰਗ ਪਰੇਸ਼ਾਨ ਕਰਨ ਦਾ ਇਲਜਾਮ ਲਗਾ ਕੇ ਮਾਮਲਾ ਦਰਜ ਕਰਵਾਇਆ। ਦੂਜੇ ਪਾਸੇ ਜਦੋਂ ਪੱਤਰਕਾਰਾਂ ਵਲੋਂ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਸ ਵਲੋਂ ਸਾਰੇ ਇਲਜ਼ਾਮਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਤੇ ਕਿਹਾ ਕਿ ਅਮਨਦੀਪ ਕੌਰ ਵਲੋਂ ਉਸਨੂੰ ਖੁੱਦ ਕਾਰਡ ਉੱਪਰ ਮੋਬਾਈਲ ਨੰਬਰ ਲਿਖਕੇ ਦਿੱਤਾ ਸੀ ਤੇ ਨਾਲ ਹੀ ਉਸ ਨੇ ਕਿਹਾ ਕਿ ਜਿਸ ਰਿਕਾਰਡਿੰਗ ਦਾ ਹਵਾਲਾ ਦੇਕੇ ਉਸ ਉੱਪਰ ਪਰਚਾ ਦਰਜ ਕਰਵਾਇਆ ਗਿਆ ਹੈ ਉਸ ਵਿੱਚ ਉਸਨੇ ਕੁਝ ਵੀ ਗਲਤ ਨਹੀਂ ਕਿਹਾ ਹੈ ਤੇ ਕਿਸੇ ਪ੍ਰਕਾਰ ਦੀ ਕੋਈ ਛੇੜਛਾੜ ਨਹੀਂ ਕੀਤੀ ਹੈ, ਗੁਰਮੀਤ ਸਿੰਘ ਨੇ ਇਹ ਵੀ ਕਿਹਾ ਕਿ ਉਸ ਦੀ ਲੜਾਈ ਸਿਰਫ ਉਥੇ ਗੱਡੀ ਖੜੀ ਕਰਨ ਨੂੰ ਲੈਕੇ ਹੋਈ ਸੀ ਜਿਸਤੋਂ ਬਾਅਦ ਸੈਲੂਨ ਮਾਲਕ ਨੇ ਲੜਕੀ ਨੂੰ ਹਥਿਆਰ ਬਣਾ ਕੇ ਇਹ ਮਾਮਲਾ ਦਰਜ ਕਰਵਾਇਆ ਹੈ। ਜਦੋਂ ਗੁਰਮੀਤ ਸਿੰਘ ਦੁਆਰਾ ਨਕਾਰੇ ਗਏ ਆਰੋਪਾਂ ਬਾਰੇ ਸੈਲੂਨ ਦੇ ਮਾਲਿਕ ਟੀਨੂੰ ਕੁਮਾਰ ਜਰੀਏ ਅਮਨਦੀਪ ਕੌਰ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਵਲੋਂ ਕੁਝ ਵੀ ਕਹਿਣ ਤੋਂ ਕੋਰਾ ਜਵਾਬ ਦੇ ਦਿੱਤਾ ਗਿਆ। ਦੂਜੇ ਪਾਸੇ ਬਾਘਾਪੁਰਾਣਾ ਪੁਲਿਸ ਉੱਪਰ ਵੀ ਇਸ ਦਰਜ ਹੋਏ ਮਾਮਲੇ ਨੂੰ ਲੈਕੇ ਸਵਾਲ ਖੜੇ ਹੋ ਰਹੇ ਹਨ ਕਿ ਪੁਲਿਸ ਵਲੋਂ ਬਿੰਨਾ ਕਿਸੇ ਇੰਕੁਆਰੀ ਤੋਂ ਐਨੀ ਜਲਦੀ ਪਰਚਾ ਦਰਜ ਕਰਨਾ ਵੀ ਵਿਸ਼ੇਸ ਸੋਚਣਯੋਗ ਵਿਸ਼ਾ ਹੈ। ਜਦੋਂ ਇਸ ਸਬੰਧੀ ਥਾਣਾ ਮੁਖੀ ਜੇ.ਐਸ ਰੰਧਾਵਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਦੀ ਦਰਖਾਸਤ ਦੇ ਆਧਾਰ ਤੇ ਅੰਡਰ ਸੈਕਸ਼ਨ 354 ਡੀ ਦੇ ਮੁਤਾਬਿਕ ਐਫ.ਆਈ.ਆਰ ਦਰਜ ਕੀਤੀ ਹੈ ਤੇ ਪੁਲਿਸ ਵਲੋਂ ਅਗਲੀ ਕਾਰਵਾਈ ਲਈ ਛਾਣਬੀਨ ਕੀਤੀ ਜਾ ਰਹੀ ਹੈ।ਥਾਣਾ ਮੁਖੀ ਨੇ ਇਹ ਵੀ ਕਿਹਾ ਕਿ ਜੇਕਰ ਗੁਰਮੀਤ ਸਿੰਘ ਨੂੰ ਕੋਈ ਸ਼ੰਕਾ ਹੈ ਤਾਂ ਉਹ ਇੰਕੁਆਰੀ ਕਰਵਾ ਸਕਦਾ ਹੈ।