ਤਲਵੰਡੀ ਸਾਬੋ (ਪ.ਪ.) : ਸੁਖਬੀਰ ਬਾਦਲ ਰਾਜਸੱਤਾ ਗੁਆ ਕੇ ਦਿਮਾਗੀ ਸੰਤੂਲਿਨ ਖੋ ਬੈਠਾ ਹੈ ਅਤੇ ਹੁਣ ਮੰਦਬੁੱਧੀ ਵਿਅਕਤੀਆਂ ਵਾਂਗ ਬਿਆਨ ਜ਼ਾਰੀ ਕਰ ਰਿਹਾ ਹੈ ਅਸਲ ਵਿੱਚ ਪਿਛਲੇ 10 ਸਾਲ ਸੱਤਾ ਦੇ ਨਸ਼ੇ ਵਿੱਚ ਕੀਤੇ ਪਾਪ ਗੁਨਾਹ ਹੀ ਸੁਖਬੀਰ ਦੇ ਸਿਰ ਚੜਕੇ ਬੋਲ ਰਹੇ ਹਨ ਇੰਨਾਂ ਵਿਚਾਰਾਂ ਦਾ ਪਰਗਟਾਵਾ ਸਰਬੱਤ ਖਾਲਸਾ ਵਲੋਂ ਤਖਤ ਦਮਦਮਾਂ ਸਾਹਿਬ ਦੇ ਥਾਪੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਗੁਰਦੁਆਰਾ ਜੰਡਾਲੀਸਰ ਸਾਹਿਬ ਪਾਤਸ਼ਾਹੀ 10 ਵੀਂ ਕੋਟ ਸ਼ਮੀਰ ਤੋਂ ਮੀਡੀਆ ਨੂੰ ਪ੍ੈਸਨੋਟ ਜਾਰੀ ਕਰਕੇ ਕੀਤਾ ਉਨਾਂ ਕਿਹਾ ਕੇ ਕਦੇ ਸੁਖਬੀਰ ਕਹਿੰਦਾ ਕੇ ਦਾਦੂਵਾਲ ਕਰੀਮੀਨਲ ਹੈ ਖਾਲਿਸਤਾਨੀ ਹੈ ਅਤੇ ਹੁਣ ਬਾਘਾਪੁਰਾਣਾ ਰੈਲੀ ਚ ਕਹਿੰਦਾ ਦਾਦੂਵਾਲ ਪੁਲਿਸ ਦਾ ਟਾਉਟ ਹੈ ਇਹ ਸਾਰਾ ਸੁਖਬੀਰ ਦੀ ਬੁਖਲਾਹਟ ਦਾ ਨਤੀਜਾ ਹੈ ਦਾਦੂਵਾਲ ਨੇ ਕਿਹਾ ਕੇ ਸੁਖਬੀਰ ਇਹ ਦੱਸੇ ਕੇ ਸਾਨੂੰ ਕਿਹੜੀ ਨਿਆਂਪਾਲਿਕਾ ਨੇ ਕਰੀਮੀਨਲ ਠਹਿਰਾਇਆ ਏ ਕਰਾਈਮ ਦੇ ਪਰਚੇ ਤਾਂ ਸੁਖਬੀਰ ਉਪਰ ਦਰਜ਼ ਹਨ ਕਰੀਮੀਨਲ ਸੁਖਬੀਰ ਬਾਦਲ ਹੈ ਜੋ ਨਵਾਂ ਸਗੂਫਾ ਸੁਖਬੀਰ ਨੇ ਛੱਡਿਆ ਦਾਦੂਵਾਲ ਨੇ ਕਿਹਾ ਕੇ ਸੁਖਬੀਰ ਇਹ ਵੀ ਦੱਸੇ ਕੇ ਦਾਦੂਵਾਲ ਨੇ ਪੁਲਿਸ ਟਾਉਟ ਬਣਕੇ ਕਿਸਨੂੰ ਸ਼ਹੀਦ ਕਰਵਾਇਆ ਤੇ ਸਿੱਖ ਪੰਥ ਦਾ ਕੀ ਨੁਕਸਾਨ ਕੀਤਾ ਹੈ ਵਿਅੰਗਮਈ ਲਹਿਜੇ ਵਿੱਚ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਜੇ ਮੈਂ ਟਾਉਟ ਸੀ ਤਾਂ ਪੁਲਿਸ ਨੇ ਮੇਰੇ ਉਪਰ 15-20 ਪਰਚੇ ਦਰਜ਼ ਕਰਕੇ ਮੈਨੂੰ ਮਹੀਨਿਆ ਬੱਧੀ ਵੱਖ ਵੱਖ ਜੇਲਾਂ ਵਿੱਚ ਬੰਦ ਕਿਉਂ ਰੱਖਿਆ ਸਰੀਰਿਕ ਅਤੇ ਮਾਲੀ ਨੁਕਸਾਨ ਕਿਉਂ ਕੀਤਾ ਉਨਾਂ ਕਿਹਾ ਕੇ ਪੁਲਿਸ ਟਾਉਟ ਮੌਜ਼ਾ ਮਾਣਦੇ ਹਨ ਕੇ ਜ਼ੇਲਾਂ ਕੱਟਦੇ ਹਨ ਇਹ ਸਾਰਾ ਕੁਝ ਸੁਖਬੀਰ ਦੇ ਲਾਲਚਾਂ ਵਿੱਚ ਨਾ ਆਉਣ ਅਤੇ ਉਸਦੇ ਡਰਾਵਿਆਂ ਤੋਂ ਨਾ ਡਰਨ ਕਰਕੇ ਉਹ ਸਾਨੂੰ ਸਿੱਖ ਸੰਗਤਾਂ ਵਿੱਚ ਬਦਨਾਮ ਕਰਨਾਂ ਚਾਹੁੰਦਾਂ ਹੈ ਪਰ ਸਿੱਖ ਸੰਗਤ ਸਾਡੀਆਂ ਪੰਥਕ ਸੇਵਾਵਾਂ ਅਤੇ ਪੰਥਕ ਸੰਘਰਸ਼ ਬਾਰੇ ਭਲੀ ਭਾਂਤ ਜਾਣਦੀ ਹੈ ਅਤੇ ਮਾਣ ਸਤਿਕਾਰ ਦਿੰਦੀ ਹੈ ਉਨਾਂ ਕਿਹਾ ਕੇ ਪੁਲਿਸ ਦਾ ਟਾਉਟ ਖੁੱਦ ਸੁਖਬੀਰ ਬਾਦਲ ਹੈ ਜਿਸਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਾਇਆ ਇਜਰਾਹ ਆਲਮ ਨੂੰ ਅਕਾਲੀ ਦਲ ਦਾ ਅਹੁਦੇਦਾਰ ਬਣਾਇਆ ਅਤੇ ਆਲਮ ਦੀ ਘਰਵਾਲੀ ਨੂੰ ਐਮ ਐਲ ਏ ਬਣਾਇਆ ਭਾਈ ਦਰਸਨ ਸਿੰਘ ਲੁਹਾਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਭਾਈ ਕਮਲਜੀਤ ਸਿੰਘ ਸੁਨਾਮ ਭਾਈ ਕਿ੍ਸ਼ਨਭਗਵਾਨ ਸਿੰਘ ਨਿਆਮੀਆਂ ਅਤੇ ਭਾਈ ਗੁਰਜੀਤ ਸਿੰਘ ਸਰਾਂਵਾਂ ਨੂੰ ਸ਼ਹੀਦ ਕਰਵਾਇਆ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਹੁਣ ਤਾਂ ਰੈਲੀ ਵਿੱਚ ਸੁਖਬੀਰ ਨੇ ਖੁੱਦ ਕਿਹਾ ਕੇ ਮੈਂ ਹੋਮ ਮਨਿਸਟਰ ਸੀ ਮੈਨੂੰ ਸਭ ਪੁਲਿਸ ਬਾਰੇ ਸਭ ਪਤਾ ਤਾਂ ਹੁਣ ਫਿਰ ਦੱਸ ਕੇ ਇੰਨਾਂ ਸਿੱਖਾਂ ਨੂੰ ਕਿੰਨਾਂ ਪੁਲਿਸ ਮੁਲਾਜ਼ਮਾਂ ਨੇ ਤੇਰੇ ਹੁਕਮ ਤੇ ਗੋਲੀਆਂ ਮਾਰੀਆਂ ਸਨ ਸਿੱਖ ਪੰਥ ਨੂੰ ਸੱਚ ਦੱਸ  ਇੱਕ ਵੀ ਦੋਸ਼ੀ ਨੂੰ ਤੂੰ ਸਜ਼ਾ ਨਹੀ ਦਿਵਾ ਸਕਿਆ ਕਿਉਂਕੇ ਤੂੰ ਖੁੱਦ ਦੋਸ਼ੀ ਹੈਂ ਪਰ ਤੇਰੇ ਵਿੱਚ ਸੱਚ ਬੋਲਣ ਦੀ ਜੁਰਤ ਨਹੀ ਤੂੰ ਕੁਫ਼ਰ ਹੀ ਤੋਲ ਸਕਦਾ ਏਂ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਬਾਦਲ ਪਰੀਵਾਰ ਦੀ ਸਿੱਖ ਪੰਥ ਨਾਲ ਗਦਾਰੀਆਂ ਦੀ ਦਾਸਤਾਨ ਬਹੁਤ ਲੰਬੀ ਏ ਜਿਸਦਾ ਖੁਲਾਸਾ ਹੌਲੀ ਹੌਲੀ ਕੀਤਾ ਜਾਵੇਗਾ ਉਨਾਂ ਕਿਹਾ ਕੇ ਜੇਕਰ ਸੁਖਬੀਰ ਬਾਦਲ ਵਿੱਚ ਅਣਖ਼ ਤੇ ਗੈਰਤ ਦਾ ਇੱਕ ਕਿਣਕਾ ਵੀ ਬਾਕੀ ਹੈ ਤਾਂ ਉਹ ਕਿਸੇ ਵੀ ਨੈਸ਼ਨਲ ਚੈਨਲ ਭਾਂਵੇ ਆਪਦੇ ਪੀ ਟੀ ਸੀ ਉਪਰ ਮੇਰੇ ਨਾਲ ਇੰਨਾਂ ਮੁੱਦਿਆਂ ਤੇ ਇੱਕ ਘੰਟਾ ਲਾਇਵ ਡਿਬੇਟ ਕਰ ਲਵੇ ਆਪੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਸਭਨੂੰ ਪਤਾ ਲੱਗਜੂ ਕੇ ਕੌਣ ਪੰਥ ਦਾ ਸੇਵਾਦਾਰ ਅਤੇ ਕੌਣ ਪੰਥ ਦਾ ਗੱਦਾਰ ਹੈ ਸੁਖਬੀਰ ਬਾਦਲ ਮੇਰਾ ਚੈਲੰਜ਼ ਸਵੀਕਾਰ ਕਰੇ