ਤਰਨਤਾਰਨ (ਵਿਜੇ ਅਰੋੜਾ): ਤਰਨਤਾਰਨ ਦੇ ਸਰਹੱਦੀ ਕਸਬਾ ਖੇਮਕਰਨ ਦੇ ਵਿੱਚ ਹਲਕਾ ਵਲਟੋਹਾ ਦੇ ਸੀਨੀਅਰ ਸੈਕੰਡਰੀ ਸਕੂਲ ਗਰਲਜ਼ ਵਿਖੇ ਬਾਰਵੀਂ ਜਮਾਤ ਦੇ ਬੋਰਡ ਦੀ ਪਰੀਖਿਆ ਦੌਰਾਨ ਚੈਕਿੰਗ ਲਈ ਪਹੁੰਚੇ ਜਿਲ੍ਹਾ ਸਿੱਖਿਆ ਅਫਸਰ ਨਿਰਮਲ ਸਿੰਘ ਭੰਗੂ ਨੂੰ ਲੋਕਾਂ ਵੱਲੋਂ ਇਸ ਲਈ ਬੰਦੀ ਬਣਾ ਲਿਆ ਗਿਆ ਕਿਉਂਕਿ ਪਰੀਖਿਆ ਕੇਂਦਰ ਵਿੱਚ ਚੱਲ ਰਹੀ ਉਨ੍ਹਾਂ ਨਕਲ ਨੂੰ ਬੰਦ ਕਰਾਇਆ ਸੀ, ਇਸ ਦੇ ਵਿਰੋਧ ਵਿੱਚ ਪਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੇ ਨਾਲ ਆਏ ਸਮਰਥਕਾਂ ਨੇ ਸਕੂਲ ਨੂੰ ਘੇਰਾ ਪਾ ਕੇ ਜਿਲ੍ਹਾ ਸਿੱਖਿਆ ਅਫਸਰ ਨੂੰ ਸਕੂਲ ਦੇ ਅੰਦਰ ਹੀ ਬੰਦੀ ਬਣਾ ਲਿਆ ਹੈ । ਮਿਲੀ ਖਬਰ ਮੁਤਾਬਿਕ ਇਸ ਮੌਕੇ ਪੁਲਿਸ ਪ੍ਰਸ਼ਾਸ਼ਨ ਵੀ ਹਾਜ਼ਰ ਹੈ ਸਥਿਤੀ ਨੂੰ ਕਾਬੂ ਕਰਨ ਵਾਸਤੇ ਹੋਰ ਵੀ ਅਫਸਰ ਮੌਕੇ ਤੇ ਪਹੁੰਚ ਰਹੇ ਹਨ । ਖਬਰ ਲਿਖੇ ਜਾਣ ਤੱਕ ਜਿਲ੍ਹਾ ਸਿੱਖਿਆ ਅਫਸਰ ਅੰਦਰ ਹੀ ਬੰਦ ਹੈ ।