ਬਾਘਾਪੁਰਾਣਾ (ਪ.ਪ.)-ਐੱਚ ਐੱਸ ਬਰਾੜ ਪਬਲਕਿ ਸਕੂਲ ਵਿੱਚ ਪੰਜਾਬੀ ਅਤੇ ਅੰਗਰੇਜੀ ਦੀ ਸੁੰਦਰ ਲਖਾਈ ਵਿੱਚ ਨਿਪੁੰਨਤਾ ਹਾਸਲ ਕਰ ਚੁੱਕੇ, ਸ.ਪ.ਸ ਸਲੀਣਾ (ਮੋਗਾ-੨) ਦੇ ਮੁੱਖ ਅਧਆਿਪਕ ਗੁਰਪ੍ਰੀਤ ਸਿੰਘ ਵੱਲੋਂ ਅਧਆਿਪਕਾਂ ਦੀ ਵਰਕਸ਼ਾਪ ਲਗਾਈ ਗਈ, ਜਿਸ ਵਿੱਚ ਉਹਨਾਂ ਨੇ ਬਹੁਤ ਹੀ ਸਰਲ ਢੰਗ ਨਾਲ ਪੰਜਾਬੀ ਅਤੇ ਅੰਗਰੇਜੀ ਲਿਖਣ ਦੇ ਤਰੀਕੇ ਸਾਂਝੇ ਕੀਤੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਅਧਆਿਪਕ ਦੀ ਲਖਾਈ ਸੁੰਦਰ ਹੋਵੇਗੀ ਤਾਂ ਹੀ ਅਧਆਿਪਕ ਆਪਣੇ ਵਿਦਆਰਥੀਆਂ ਦੀ ਲਖਾਈ ਵੱਲ ਧਿਆਨ ਦੇਵੇਗਾ, ਇਸੇ ਤਰ੍ਹਾਂ ਹੀ ਉਹਨਾਂ ਨੇ ਕਿਹਾ ਕਿ ਪਹਿਲੇ ਸਮੇਂ ਵਿੱਚ ਬੱਚਿਆਂ ਦੀ ਲਖਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਸੀ । ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਬੱਚਿਆਂ ਦੀ ਲਿਖਣ ਕਲਾ ਘੱਟਦੀ ਜਾ ਰਹੀ ਹੈ। ਜਿਸ ਕਰਕੇ ਬੱਚਿਆਂ ਦੀ ਲਖਾਈ ਵਿੱਚ ਨਿਘਾਰ ਦਿਨ-ਬ-ਦਿਨ ਵੱਧਦਾ ਜਾ ਰਹਾ ਹੈ । ਜਿਸ ਕਰਕੇ ਮੁੱਖ ਅਧਆਿਪਕ ਗੁਰਪ੍ਰੀਤ ਸਿੰਘ ਵੱਲੋਂ ਸੁੰਦਰ ਲਖਾਈ ਦਾ ਮਿਸ਼ਨ ਲੈ ਕੇ ਇਸ ਸਕੂਲ ਵਿੱਚ ਵਰਕਸ਼ਾਪ ਲਗਾਈ ਗਈ ।ਇਸ ਤਰ੍ਹਾ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗੌਰ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਵਕਰਸ਼ਾਪ ਲਗਾਈਆਂ ਜਾਣਗੀਆਂ ਤਾਂ ਜੋ ਇਸ ਸਕੂਲ ਦੇ ਅਧਆਿਪਕਾਂ ਵਿੱਚ ਵੱਧ ਤੋਂ ਵੱਧ ਨਿਪੁੰਨਤਾ ਲਿਆਂਦੀ ਜਾਵੇ। ਅੰਤ ਵਿੱਚ ਸਕੂਲ ਦੇ ਸੀ ਈ ਓ ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਉਸ ਸਮੇਂ ਸਮੂਹ ਸਟਾਫ਼ ਵੀ ਹਾਜ਼ਰ ਸੀ ।