ਬਾਘਾਪੁਰਾਣਾ (ਬਿਊਰੋ ਰਿਪੋਰਟ): ਪਾਵਰਕਾਮ ਅੰਦਰ ਕੰਮ ਕਰਦੀਆਂ ਵੱਖ-ਵੱਖ ਜੱਥੇਬੰਦੀਆਂ ਟੈਕਨੀਕਲ ਸਰਵਿਸਜ਼ ਯੂਨੀਅਨ, ਆਈ.ਟੀ.ਆਈ. ਐਸੋਸੀਏਸ਼ਨ, ਪੈਨਸ਼ਨ ਐਸੋਸੀਏਸ਼ਨ, ਐੱਮ.ਐੱਸ.ਯੂ. ਟੈਕਨੀਕਲ ਸਰਵਿਸਜ਼ ਯੂਨੀਅਨ ਵੱਲੋਂ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਤਨਖਾਹਾਂ ਅਤੇ ਪੈਨਸ਼ਨਾਂ ਤੇ ਲਾਈ ਰੋਕ ਸੰਬੰਧੀ ਡਵੀਜਨ ਦਫਤਰ ਬਾਘਾਪੁਰਾਣਾ ਵਿਖੇ ਸਾਂਝਾ ਧਰਨਾਂ ਦਿੱਤਾ ਗਿਆ, ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪਾਵਰਕਾਮ ਮੈਨੇਜਮੈਂਟ ਨਿੱਤ ਦਿਨ ਬਿਜਲੀ ਕਾਂਮਿਆਂ ਤੇ ਮਾਰੂ ਹਮਲੇ ਕਰ ਰਹੀ ਹੈ । ਜਿਵੇਂ ਸਰਕਾਰੀ ਥਰਮਲ ਬੰਦ ਕਰਕੇ, ਠੇਕe ਕਾਂਮਿਆਂ ਨੂੰ ਛਾਂਟੀ ਕਰਕੇ ਭੁੱਖੇ ਮਰਨ ਲਈ ਮਜ਼ਬੂਰ ਕਰ ਦਿੱਤਾ, ਤੇ ਰੈਗੂਲਰ ਕਾਂਮਿਆਂ ਨੂੰ ਦੂਰ-ਦਰਾਡੇ ਬਦਲੀਆਂ ਕਰ ਦੇਣੀਆਂ, ਟਰਾਂਸਫਾਰਮਰ ਰਿਪੇਅਰ ਵਰਕਸ਼ਾਪਾਂ ਬੰਦ ਕਰ ਦੇਣੀਆਂ, ਪਾਵਰਕਾਮ ਅੰਦਰੋ ਕੱਚੇ ਕਾਂਮਿਆਂ ਦੀ ਛਾਂਟੀ ਕਰ ਦੇਣੀ, ਪਾਰਟ-ਟਾਈਮ ਕਾਂਮਿਆਂ ਦੀ ਛਾਂਟੀ ਕਰ ਦੇਣੀ, 66 ਕੇ:ਵੀ: ਗਰਿਡਾਂ ਤੇ ਸਕਾਡਾਂ ਸਿਸਟਮ ਲਾਗੂ ਕਰਕੇ ਉੱਥੇ ਕੰ ਕਰਦੇ ਕਾਂਮਿਆਂ ਦੀਆਂ ਦੂਰ-ਦਰਾਡੇ ਬਦਲੀਆਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ । ਵਧੇ ਕੰ ਭਾਰ ਅਨੁਸਾਰ ਭਰਤੀ ਨਾ ਕਰਕੇ, ਕੰਮ ਕਰਦੇ ਕਾਂਮਿਆਂ ਤੇ ਵਾਧੂ ਕੰਮ ਦਾ ਬਝ ਪਾਉਣਾ, ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਸਰਕਾਰੀ ਥਰਮਲ ਚਾਲੂ ਕੀਤੇ ਜਾਣ, ਕੱਚੇ ਕਾਮੇ ਪੱਕੇ ਕੀਤੇ ਜਾਣ, ਆਊਟ ਸੌਰਸਿੰਮ ਦੀ ਨੀਤੀ ਰੱਦ ਕੀਤੀ ਜਾਵੇ, ਨਵੀਂ ਪੱਕੀ ਭਰਤੀ ਕੀਤੀ ਜਾਵੇ, ਸਕਾਡਾਂ ਸਿਸਟਮ ਦੀ ਨੀਤੀ ਰੱਦ ਕੀਤੀ ਜਾਵੇ । ਅੱਜ ਤੱਕ ਨਾਂ ਹੀ ਸਰਕਾਰ ਨੇ ਤਨਖਾਹ ਅਤੇ ਪੈਨਸ਼ਨਾਂ ਰਲੀਜ ਨਹੀਂ ਕੀਤੀਆਂ । ਜਿਸ ਕਾਰਨ ਕਾਂਮਿਆਂ ਵਿੱਚ ਗੁੱਸੇ ਦੀ ਲਹਿਰ ਫੈਲਦੀ ਜਾ ਰਹੀ ਹੈ ਜੇਕਰ ਸਰਕਾਰ ਨੇ ਜਲਦੀ ਹੀ ਪੈਨਸ਼ਨਾਂ ਅਤੇ ਤਨਖਾਹਾਂ ਰਲੀਜ ਨਾਂ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਤੇ ਜਿਸਦੀ ਜਿੰਮੇਵਾਰੀ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ । ਇਸ ਮੌਕੇ ਗੁਰਮੇਲ ਸਿੰਘ ਬਰਾੜ, ਕਮਲੇਸ਼ ਕੁਮਾਰ ਬਾਘਾਪੁਰਾਣਾ, ਬਲਵੰਤ ਸਿੰਘ ਘੋਲੀਆ, ਭਰਪੂਰ ਸਿੰਘ, ਪਾਲ ਸਿੰਘ ਰਾਊਕੇ, ਪਾਲ ਸਿੰਘ ਬੀਲਾ, ਰਛਪਾਲ ਸਿੰਘ ਡੇਮਰੂ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਵੱਲੋਂ ਬਲਵੰਤ ਸਿੰਘ ਬਾਘਾਪੁਰਾਣਾ ਬੀ.ਕੇ.ਯੂ. ਏਕਤਾ ਉਗਰਾਹਾਂ, ਹਰਮੰਦਰ ਸਿੰਘ ਡੇਮਰੂ ਅਤੇ ਹੋਰ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ । ਸਟੇਜ ਦੀ ਕਾਰਵਾਈ ਜਗਤਾਰ ਸਿੰਘ ਖਾਈ ਨੇ ਨਿਭਾਈ ।