ਫਤਿਹਗੜ੍ਹ ਸਾਹਿਬ (ਪ.ਪ.)ਅਕਾਲੀ ਦਲ 1920 ਦੀ ਮੀਟਿੰਗ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਪ੍ਰਧਾਨ ਤੇ ਸਾਬਕਾ ਸਪੀਕਰ ਰਵੀਇੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿਚ ਪੰਥ ਦਰਦੀ ਅਤੇ ਅਕਾਲੀ ਦਲ 1920 ਦੇ ਵਰਕਰਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗੱਲ ਇਹ ਦੇਖਣਯੋਗ ਰਹੀ ਕਿ ਨੌਜਵਾਨਾਂ ਵਲੋਂ ਵੀ ਵੱਡੀ ਗਿਣਤੀ ਵਿਚ ਇਸ ਮੀਟਿੰਗ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਸ. ਰਵੀਇੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਬਣਾਉਣ ਲਈ ਉਨ੍ਹਾਂ ਨਾਲ ਰਲ ਕੇ ਚੱਲਣ ਤਾਂ ਜੋ ਲਗਾਤਾਰ ਹੁੰਦੀ ਆ ਰਹੀ ਗੋਲਕਾਂ ਦੀ ਲੁੱਟ ਤੋਂ ਕੌਮ ਨੂੰ ਮੁਕਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਅੱਜ ਬਹੁਤ ਖੁਸ਼ ਹੋਏ ਹਨ ਜੋ ਉਨ੍ਹਾਂ ਦੀ ਮੀਟਿੰਗ ਵਿਚ ਚੰਗੀ ਤਾਦਾਦ ਵਿਚ ਨੌਜਵਾਨ ਪਹੁੰਚੇ ਹਾਨ ਤੇ ਉਨ੍ਹਾਂ ਨੂੰ ਪੂਰਨ ਉਮੀਦ ਹੈ ਕਿ ਨੌਜਵਾਨਾਂ ਦਾ ਉਤਸ਼ਾਹ ਸ਼੍ਰੋਮਣੀ ਕਮੇਟੀ ਚੋਣਾਂ ਜਿੱਤ ਕੇ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਬਣਾਉਣ ਵਿਚ ਕਾਰਗਰ ਸਾਬਤ ਹੋਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਆਗੂਆਂ ਨੇ ਅਖੰਡ ਅਕਾਲੀ ਦਲ 1920 ਨਾਲ ਚਟਾਨ ਵਾਂਗ ਖੜਕੇ ਬਾਦਲ ਮੁਕਤ ਸ਼੍ਰੋਮਣੀ ਕਮੇਟੀ ਬਣਾਉਣ ਦਾ ਨਾਅਰਾ ਦਿੱਤਾ ਤੇ ਸ. ਰਵੀਇੰਦਰ ਸਿੰਘ ਦਾ ਫਤਿਹਗੜ੍ਹ ਸਾਹਿਬ ਪਹੁੰਚਣ ਤੇ ਧੰਨਵਾਦ ਕੀਤਾ।

ਇਸ ਮੌਕੇ ਪਾਰਟੀ ਦੇ ਪ੍ਰੈਸ ਸਕੱਤਰ ਤੇਜਿੰਦਰਪਾਲ ਸਿੰਘ ਪੰਨੂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਕਾਫੀ ਨੌਜਵਾਨਾਂ ਨੇ ਅੱਜ ਪਾਰਟੀ ਪ੍ਰਧਾਨ ਸ. ਰਵੀਇੰਦਰ ਸਿੰਘ ਦੀ ਅਗਵਾਈ ਹੇਠ ਪਾਰਟੀ ਵਿਚ ਜੋਈਨਿੰਗ ਕੀਤੀ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਨੌਜਵਾਨਾਂ ਦੀ ਸ਼ਮੂਲੀਅਤ ਚੰਗਾ ਸੰਕੇਤ ਹੈ ਤੇ ਉਹ ਅਪੀਲ ਕਰਦੇ ਹਨ ਨੌਜਵਾਨਾਂ ਨੂੰ ਉਨ੍ਹਾਂ ਨਾਲ ਬਾਦਲਾਂ ਖਿਲਾਫ ਵਿੱਢੇ ਗਏ ਸੰਗਰਸ਼ ਵਿਚ ਸਾਥੀ ਬੰਨਣ ਤਾਂ ਜੋ ਇਹ ਸੰਘਰਸ਼ ਨੂੰ ਹੋਰ ਸੌਖਾ ਫਤਿਹ ਕੀਤਾ ਜਾ ਸਕੇ।