ਬਾਘਾਪੁਰਾਣਾ (ਬਿਊਰੋ): ਐੱਚ ਐੱਸ ਬਰਾੜ ਪਬਲਿਕ ਸਕੂਲ ਵਿੱਚ ਰੰਗਾਂ ਦਾ ਪਵਿੱਤਰ ਤਿਉਹਾਰ ਹੋਲੀ  ਬਹੁਤ ਹੀ ਖੁਸ਼ੀ ਅਤੇ ਹੁਲਾਸ ਨਾਲ ਮਨਾਇਆ ਗਿਆ । ਇਸ ਤਿਉਹਾਰ ਦੀ ਸ਼ੁਰੂਆਤ ਨਰਸਰੀ ਦੇ ਬੱਚਿਆਂ ਨੇ ਸਕੂਲ ਦੇ ਸੀ ਈ ਓ ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਸੁਨੀਤਾ ਗੌਰ ਦੇ ਤਿਲਕ ਲਗਾ ਕੇ ਕੀਤੀ । ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਬੱਚਿਆਂ ਨੇ ਆਪਣੇ ਛੋਟੇ-ਛੋਟੇ ਹੱਥਾਂ ਤੇ ਰੰਗ ਲਗਾ ਕੇ ਉਸਨੂੰ ਚਿੱਤਰਾਂ ਦਾ ਰੂਪ ਦਿੱਤਾ ਅਤੇ ਉਹਨਾਂ ਬੱਚਿਆਂ ਨੇ ਇੱਕ ਦੂਜੇ ਦੇ ਰੰਗ ਲਗਾ ਕੇ ਖੂਬ ਆਨੰਦ ਮਾਣਿਆ । ਇਸ ਦੌਰਾਨ ਸਕੂਲ ਦੇ ਸਾਰੇ ਅਧਿਆਪਕਾਂ ਨੇ ਵੀ ਬੱਚਿਆਂ ਅਤੇ ਇੱਕ-ਦੂਜੇ ਦੇ ਰੰਗ ਲਗਾਇਆ । ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗੌਰ ਨੇ ਹੋਲੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਇਹ ਤਿਉਹਾਰ ਸਾਂਝੀਵਾਲਤਾ ਨੂੰ ਦਰਸਾਉਂਦਾ ਹੈ ਅਤੇ ਇਹ ਤਿਉਹਾਰ ਆਪਸੀ ਮੱਤਭੇਦ ਮਿਟਾ ਕੇ ਇੱਕ-ਦੂਜੇ ਦੇ ਰੰਗ ਲਗਾ ਕੇ ਆਪਸੀ ਪਿਆਰ ਦਾ ਇਜ਼ਹਾਰ ਕਰਨ ਦਾ ਮੌਕਾ ਦਿੰਦਾ ਹੈ ।