ਫਰੀਦਕੋਟ (ਸੂਰਜ ਪ੍ਰਕਾਸ਼) : ਕੋਟਕਪੂਰਾ ਸ਼ਹਿਰ ਅੰਦਰ ਗੋਲੀ  ਚੱਲਣ ਨਾਲ ਇਕ ਔਰਤ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਸੂਚਨਾ ਮਿਲੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਜਲਾਲੇਆਣਾ ਸੜਕ ਦੀ ਵਸਨੀਕ ਕਿਰਨ ਬਾਲਾ (35) ਨਾਂਅ ਦੀ ਇਕ ਔਰਤ ਦੇ ਹੀ ਨੇੜਲੇ ਰਿਸ਼ਤੇਦਾਰ ਵਲੋਂ ਕਥਿਤ ਚਲਾਈ ਗਈ ਗੋਲੀ ਨਾਲ ਕਿਰਨ ਬਾਲਾ ਦੀ ਮੌਕੇ ਤੇ ਮੌਤ ਹੋ ਗਈ, ਜਦ ਕਿ ਦੂਸਰੀ ਘਟਨਾ ‘ਚ ਇਕ ਵਿਅਕਤੀ ਆਂਸੂ ਜੋ ਹੇਅਰ ਕਟਿੰਗ ਦਾ ਕੰਮ ਕਰਦਾ ਸੀ ਉਸ ਤੇ ਇਕ ਵਿਅਕਤੀ ਵਲੋਂ ਉਸ ਦੀ ਦੁਕਾਨ ਵਿਚ ਪਹੁੰਚ ਕੇ ਗੋਲੀ ਚਲਾਈ ਜਿਸ ਕਾਰਨ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਇਲਾਜ ਅਧੀਨ ਹੈ ਫਿਲਹਾਲ ਗੋਲੀ ਕਿਉਂ ਚਲਾਈ ਗਈ ਇਹਨਾਂ ਕਾਰਨਾਂ ਦੀ ਪੁਲਿਸ ਪੜਤਾਲ ਕਰ ਰਹੀ ਹੈ।
ਇਸ ਮੌਕੇ ਮ੍ਰਿਤਕ ਔਰਤ ਤੇ ਪੁੱਤਰ ਨੇ ਦੱਸਿਆ ਕਿ ਘਰ ਹੋਰ ਕੋਈ ਨਹੀਂ ਸੀ ਅਤੇ ਉਸ ਦਾ ਚਾਚਾ ਘਰ ਆਇਆ ਅਤੇ ਉਸ ਨੂੰ ਮੇਰੀ ਮੰਮੀ ਨੂੰ ਗੋਲੀ ਮਾਰ ਦਿੱਤੀ
ਇਸ ਦੌਰਾਨ ਜਖਮੀ ਵਿਅਕਤੀ ਦੀ ਮਾਤਾ ਨੇ ਦਸਿਆ ਕਿ ਇਸ ਵਿਅਕਤੀ ਨੇ ਹੀ ਇਕ ਔਰਤ ਦੇ ਵੀ ਗੋਲੀ ਮਾਰੀ ਹੈ ਅਤੇ ਮ੍ਰਿਤਕ ਔਰਤ ਉਸਦੀ ਕੋਈ ਰਿਸ਼ਤੇਦਾਰ ਹੈ ਅਤੇ ਉਹ ਤਾਂ ਉਸ ਨੂੰ ਜਾਣਦੇ ਵੀ ਨਹੀਂ।
 ਇਸ ਮੌਕੇ ਤੇ ਪਹੁੰਚ ਫਰੀਦਕੋਟ ਦੇ ਐਸ ਪੀ ਡੀ ਸੇਵਾ ਸਿੰਘ ਮੱਲੀ ਨੇ ਦੱਸਿਆ ਕਿ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ ਔਰਤ ਕਿਰਨ ਬਾਲਾ ਨੂੰ ਉਸ ਦੇ ਪਤੀ ਦੇ ਮਾਮੇ ਦੇ ਲੜਕੇ ਨੇ ਗੋਲੀ ਮਾਰ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਤੇ ਕਿਰਨ ਨੂੰ ਗੋਲੀ ਮਾਰਨ ਤੋਂ ਬਾਅਦ ਉਸ ਨੇ ਹੇਅਰ ਕਟਿੰਗ ਦਾ ਕੰਮ ਕਰਦੇ ਆਸ਼ੂ ਨੂੰ ਗੋਲੀ ਮਾਰੀ ਜਿਸ ਕਾਰਨ ਆਸ਼ੂ ਜਖਮੀ ਹੋ ਗਿਆ ਜੋ ਫਰੀਦਕੋਟ ਇਲਾਜ ਅਧੀਨ ਹੈ ਅਤੇ ਓਹਨਾ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ