ਬਾਘਾਪੁਰਾਣਾ (ਬਿਊਰੋ): ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਐਮ ਐਲੇ ਏ ਦਰਸ਼ਨ ਸਿੰਘ ਬਰਾੜ ਦੇ ਬੇਟੇ ਤੇ ਪੰਜਾਬ ਕਾਂਗਰਸ ਦੇ ਬੁਲਾਰੇ ਕੰਵਲਜੀਤ ਸਿੰਘ ਬਰਾੜ  ਅੱਜ ਵਿਸ਼ੇਸ਼ ਤੋਰ ਤੇ ਪਿੰਡ ਵੈਰੋਕੇ ਵਿਖੇ ਪਹੁੰਚੇ ਜਿਥੇ ਉਨ੍ਹਾਂ ਪਿੰਡ ਦੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਕੁੱਝ ਸ਼ਿਕਾਇਤਾਂ ਦਾ ਮੋਕੇ ਤੇ ਨਿਪਟਾਰਾ ਕੀਤਾ ਤੇ ਨਾਲ ਹੀ ਪੈਨਸ਼ਨਾਂ ਤੇ ਨਰੇਗਾ ਕਰਡਾ ਦਾ ਮਸਲਾ ਹੱਲ ਕਰਨ ਦਾ ਭਰੋਸਾ ਵੀ ਦਿੱਤਾ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਮਲਜੀਤ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਪ੍ਰਤੀ ਸੰਜੀਦਾ ਹੈ ਤੇ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਤਕਰੀਬਨ ਸਾਰੇ ਵਾਅਦੇ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ ਵਲੋਂ ਪੰਜਾਬ ਨੂੰ ਕੰਗਾਲ ਕਰਕੇ ਖਜਾਨਾ ਇਸ ਹੱਦ ਤੱਕ ਖਾਲੀ ਕੀਤਾ ਸੀ ਜਿਸਨੂੰ ਭਰਨ ਲਈ ਕੈਪਟਨ ਅਮਰਿੰਦਰ ਸਿੰਘ ਟੀਮ ਵੱਖ ਵੱਖ ਉਪਰਾਲੇ ਅਤੇ ਸਕੀਮਾਂ ਲਾਗੂ ਕਰ ਰਹੀ ਤੇ ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪੰਜਾਬ ਨੂੰ ਇਨ੍ਹਾਂ ਪੰਜਾਂ ਸਾਲਾਂ ਦੋਰਾਨ ਮੁੜ ਆਪਣੇ ਪੈਰਾਂ ਉੱਪਰ ਖੜਾ ਕਰਨ ਲਈ ਪੰਜਾਬ ਸਰਕਾਰ ਯਤਨ ਸ਼ੀਲ ਹੈ। ਇਸ ਮੌਕੇ ਪੰਚਾਇਤ ਮੈਂਬਰ ਵੀ ਹਜਰ ਸਨ । ਜਿਨ੍ਹਾਂ ਵਿੱਚ ਚੰਦ ਸਿੰਘ ਪੰਚ ਸ਼ਿਕੰਦਰ ਸਿੰਘ ਪੰਚ ,ਰਾਣਾ ਸਿੰਘ ਪੰਚ,ਜੀਤ ਸਿੰਘ ਪੰਚ,ਸਾਬਕਾ ਪੰਚ ਬਲਜੀਤ ਸਿੰਘ, ਸੋਨੀ ਸਿੰਘ, ਭੂਮੀ ਸਿੰਘ, ਜਗਮੀਤ ਸਿੰਘ,ਕਾਲਾ ਸਿੰਘ ਸਰਾਂ,ਅਤੇ ਸੀਨੀਅਰ ਯੂਥ ਕਾਂਗਰਸੀ ਆਗੂ ਜਗਤਾਰ ਸਿੰਘ ਸਰਾਂ ਦੇ ਪਿਤਾ ਬਲਵਿੰਦਰ ਸਿੰਘ ਸਰਾਂ ਵੀ ਹਜਰ ਸਨ