ਮ੍ਰਿਤਕ ਅਜੇ ਕੁਮਾਰ ਦੀ ਫਾਇਲ ਫੋਟੋ ।

ਬਾਘਾਪੁਰਾਣਾ (ਬਿਊਰੋ): ਅੱਜ ਬਾਘਾਪੁਰਾਣਾ ਪੁਲਿਸ ਨੇ ਪਿੰਡ ਚੰਨੂੰ ਵਾਲਾ ਵਿਖੇ ਨਹਿਰ ਵਿੱਚ ਕਤਲ ਕਰਕੇ ਲਾਸ਼ ਸੁੱਟਣ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਿਕ ਬੀਤੀ ਰਾਤ ਜਸਵਿੰਦਰ ਕੁਮਾਰ ਮ੍ਰਿਤਕ ਦਾ ਪਿਤਾ  ਜੋ ਪੁਲਿਸ ਕੋਲ ਪੇਸ਼ ਹੋਇਆ ਤੇ ਉਸਨੇ ਦੱਸਿਆ ਕਿ ਵਿਜੇ ਕੁਮਾਰ ਪੁੱਤਰ ਬੇਅੰਤ ਰਾਜ, ਫਤਿਹ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਾਘਾਪੁਰਾਣਾ ਅਤੇ ਬਿੱਟੂ ਉਰਫ ਬੁੱਟਰ ਪੁੱਤਰ ਗੁਰਦੇਵ ਸਿੰਘ ਵਾਸੀ ਲੁਧਿਆਣਾ ਨੇ ਅਜੇ ਕੁਮਾਰ ਨੂੰ ਬੁਲਾਇਆ ਤਾਂ ਉਸ ਵੇਲੇ ਉਸਦਾ ਸਿਰ ਵਿੱਚ ਕੈਂਚੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਇੱਕ ਨੌਜਵਾਨ ਵਲੋਂ ਉਨ੍ਹਾਂ ਨੂੰ ਇਹ ਕਹਿ ਸਭ ਦੱਸਿਆ ਕਿ ਅਜੇ ਕੁਮਾਰ ਨੂੰ ਮਾਰਨ ਤੋਂ ਪਹਿਲਾਂ ਦੋਸ਼ੀਆਂ ਵਲੋਂ ਉਸਨੂੰ ਅਜੇ ਕੁਮਾਰ ਨੂੰ ਕੁੱਟਣ ਲਈ ਮਜਬੂਰ ਕੀਤਾ ਜਿਸ ਵੇਲੇ ਉਸਦੀ ਕੁੱਟਦੇ ਦੀ ਵੀਡੀਓ ਵੀ ਬਣਾਈ ਗਈ। ਜਿਸਤੋਂ  ਬਾਅਦ ਉਸਦੀ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ। ਇਥੇ ਤੁਹਾਨੂੰ ਦੱਸ ਦਈਏ ਕਿ ਕਤਲ ਕਰਨ ਵਾਲਾ ਵਿਜੇ ਕੁਮਾਰ ਅਜੇ ਕੁਮਾਰ ਦੇ ਮਾਮੇ ਦਾ ਪੁੱਤ ਹੈ । ਜਿਸ ਉਪਰੰਤ ਪੁਲਿਸ ਵਲੋਂ ਮਾਮਲਾ ਦਰਜ ਕਰ ਦੋਸ਼ੀਆਂ ਅਤੇ ਲਾਸ਼ ਦੀ ਭਾਲ ਖ਼ਬਰ ਲਿਖੇ ਜਾਣ ਤੱਕ ਕੀਤੀ ਜਾ ਰਹੀ ਸੀ।