ਬਾਘਾਪੁਰਾਣਾ (ਬਿਊਰੋ ਰਿਪੋਰਟ) : ਰਮਨ ਕੈਂਸਰ ਸੁਸਾਈਟੀ ਵੱਲੋਂ ਦਿਨ ਐਤਵਾਰ ਮਿਤੀ 11 ਮਾਰਚ ਨੂੰ ਫਰੀ ਕੈਂਸਰ, ਕਾਲਾ ਪੀਲੀਆ, ਏਡਜ਼, ਦਿਲ ਦੀਆਂ ਬਿਮਾਰੀਆਂ, ਟਿਊਮਰ ਮਾਰਕਰ ਆਦਿ ਟੈਸਟ ਕੀਤੇ ਜਾਣਗੇ । ਇਹ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਜਾਰੀ ਰਹੇਗਾ, ਜਿਸ ਵਿੱਚ ਲੁਧਿਆਣਾ ਤੋਂ ਮਾਹਿਰ ਡਾਕਟਰ ਪਹੁੰਚ ਰਹੇ ਹਨ ਤੇ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਤ ਟੈਸਟ ਕੀਤੇ ਜਾਣਗੇ ਜਿਨ੍ਹਾਂ ਦੇ ਰਿਜ਼ਲਟ ਹਸਪਤਾਲ ਵਿੱਚ ਲੱਗੀ ਵੱਡੀ ਮਸ਼ੀਨ ਦੇ ਰਾਹੀਂ ਦਿੱਤੇ ਜਾਣਗੇ । ਕਿਸੇ ਨੇ ਵੀ ਇਹਨਾਂ ਬਿਮਾਰੀਆਂ ਨਾਲ ਸੰਬੰਧਤ ਕੋਈ ਵੀ ਟੈਸਟ ਕਰਵਾਉਣਾ ਹੋਵੇ ਕੱਲ੍ਹ ਐਤਵਾਰ ਨੂੰ ਰਮ ਕੈਂਸਰ ਹਸਪਤਾਲ ਜਾ ਕੇ ਫਰੀ ਆਵਦੇ ਟੈਸਟ ਕਰਵਾ ਸਕਦੇ ਹਨ, ਜਿਨ੍ਹਾਂ ਦੀ ਰਿਪੋਰਟ ਹਸਪਤਾਲ ਦੇ ਵਿੱਚੋਂ ਹੀ ਥੋੜ੍ਹੇ ਸਮੇਂ ਵਿੱਚ ਹੀ ਮਿਲ ਜਾਵੇਗੀ । ਲੋੜਵੰਦ ਲੋਕ ਰਮਨ ਕੈਂਸਰ ਸੁਸਾਈਟੀ ਨੇੜੇ ਟੋਲ ਪਲਾਜ਼ਾ, ਸਾਹਮਣੇ ਐੱਚ.ਐੱਸ. ਬਰਾੜ ਸਕੂਲ, ਮੋਗਾ ਰੋਡ, ਚੰਦ ਪੁਰਾਣਾ (ਬਾਘਾਪੁਰਾਣਾ) ਵਿਖੇ ਆਵਦੇ ਟੈਸਟ ਕਰਵਾ ਸਕਦੇ ਹਨ । ਇਹ ਜਾਣਕਾਰੀ ਡਾਕਟਰ ਹਰਭਿੰਦਰ ਸਿੰਘ ਘੁਹਾੜਾ ਨੇ ਦਿੱਤੀ ।