ਬਾਘਾਪੁਰਾਣਾ (ਪ.ਪ)- ਐੱਚ ਐੱਸ ਬਰਾੜ ਪਬਲਿਕ ਸਕੂਲ ਵਿੱਚ ਨਵੇਂ ਸ਼ੈਸ਼ਨ ਦੀ ਆਮਦ ਵਿੱਚ ਆਪਣੇ ਅਧਿਆਪਕਾਂ ਵਿੱਚ ਅਧਿਆਪਨ ਕੁਸ਼ਲਤਾਂ ਪੈਦਾ ਕਰਨ ਲਈ ਅਧਿਆਪਨ ਵਿਧੀਆ ਨਾਲ ਸੰਬੰਧਿਤ ਇੱਕ ਵਰਕਸ਼ਾਪ ਆਯੋਜਿਤ ਕੀਤੀ ਗਈ । ਇਹ ਵਰਕਸ਼ਾਪ ਕੋਹਲੀ ਸਟਾਰ ਸੰਸਥਾ ਦੇ ਬਹੁਤ ਹੀ ਤਜ਼ਰਬੇਕਾਰ ਰਿਸੋਰਸ ਪਰਸਨ ਭਵਦੀਪ ਕੋਹਲੀ ਦੀ ਰਹਿਨੁਮਾਈ ਹੇਠ ਲਗਾਈ ਗਈ । ਇਸ ਵਿੱਚ ਸਭ ਤੋਂ ਪਹਿਲਾ ਸਕੂਲ ਦੇ ਪ੍ਰਿੰਸੀਪਲ ਸੁਨੀਤਾ ਗੌਰ ਵੱਲੋਂ ਉਹਨਾਂ ਦਾ ਭਾਵਪੂਰਕ ਸਵਾਗਤ ਕੀਤਾ ਗਿਆ । ਉਸ ਤੋਂ ਬਾਅਦ ਰਿਸੋਰਸ ਪਰਸਨ ਭਵਦੀਪ ਕੋਹਲੀ ਵੱਲੋਂ ਅਧਿਆਪਨ ਨਾਲ ਸੰਬੰਧਿਤ ਬਹੁਤ ਹੀ ਕੌਸ਼ਲ ਕਲਾਵਾ ਬਾਰੇ ਜਾਣਕਾਰੀ ਦਿੱਤੀ । ਉਹਨਾਂ ਨੇ ਸਮਝਾਇਆਂ ਕਿ ਕਿਵੇਂ ਅਸੀਂ ਅਧਿਆਪਨ ਦੀਆਂ ਸਖਤ ਕਲਾਵਾਂ ਅਤੇ ਕੌਸ਼ਲ ਕਲਾਵਾਂ ਨੂੰ ਵਰਤ ਕੇ ਆਪਣੇ ਅਧਿਆਪਨ ਵਿੱਚ ਕੁਸ਼ਲਤਾ ਲੈ ਕੇ ਆ ਸਕਦੇ ਹਾਂ । ਉਹਨਾਂ ਨੇ ਅਧਿਆਪਕਾਂ ਨੂੰ ਕੁਝ ਅਧਿਆਪਕ ਅਤੇ ਵਿਦਿਆਰਥੀ ਨਾਲ ਸੰਬੰਧਿਤ ਸਮਾਰਟ ਕਲਾਸ ਤੇ ਵੀਡੀਓ ਪੇਸ਼ ਕੀਤੀਆ ਅਤੇ ਦੱਸਿਆਂ ਕਿ ਅੱਜ ਦੇ ਆਧੁਨਿਕ ਸਮੇਂ ਦੇ ਬੱਚਿਆਂ ਨੂੰ ਅਸੀਂ ਕਿਹੜੀਆਂ-ਕਿਹੜੀਆਂ ਗਤੀਵਿਧੀਆ ਵਰਤ ਕੇ ਪੜ੍ਹਾ ਅਤੇ ਸਮਝਾ ਸਕਦੇ ਹਾਂ । ਜੇਕਰ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਖੇਡ-ਖੇਡ ਗਤੀਵਿਧੀਆ ਵਰਤ ਕੇ ਪੜਾਵਾਂਗੇ ਤਾਂ ਹੀ ਅਸੀਂ ਕਲਾਸ ਦਾ ਅਨੁਸ਼ਾਸ਼ਨ ਕਾਇਮ ਰੱਖ ਸਕਦੇ ਹਾਂ । ਉਹਨਾਂ ਨੇ ਅਧਿਆਪਕਾਂ ਤੋਂ ਵੀ ਅਧਿਆਪਨ ਨਾਲ ਸੰਬੰਧਿਤ ਗਤੀਵਿਧੀਆਂ ਕਰਵਾਈਆ । ਇਸ ਤਰ੍ਹਾਂ ਅੰਤ ਵਿੱਚ ਸਕੂਲ ਦੇ ਸੀ ਈ ਓ ਦੇਵ ਰਾਜ ਚਾਵਲਾ ਅਤੇ ਪ੍ਰਿੰਸੀਪਲ ਨੇ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਵਰਕਸ਼ਾਪ ਲਗਾਈਆ ਜਾਣਗੀਆ ।