ਬਾਘਾਪੁਰਾਣਾ (ਪ.ਪ.) : ਸਮਾਜ ਸੇਵਾ ਦੇ ਮਹਾ ਕੁੰਭ ਵਜੋਂ ਜਾਣੇ ਜਾਂਦੇ ਅਤੇ ਪੂਰੇ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ  ਸੰਗਤਾਂ ਨੂੰ ਗੁਰਮਿਤ ਨਾਲ ਜੋੜਨ ਵਿੱਚ ਵਡਮੁੱਲਾ ਯੋਗਦਾਨ ਪਾ ਰਹੇ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਤਪ ਅਸਥਾਨ ਸੱਚ ਖੰਡ ਵਾਸੀ ਸੰਤ ਬਾਬਾ ਨਛਤਰ ਸਿੰਘ ਜੀ ਚੰਦ ਪੁਰਾਣਾ (ਮੋਗਾ ) ਦੇ ਮੁੱਖ ਸੇਵਾਦਾਰ ਉਘੇ ਸਮਾਜ ਸੇਵੀ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਲੈ ਕੇ ਤਿਆਰੀਆਂ ਜੋਰਾ ਤੇ ਚਲ ਰਹੀਆਂ ਹਨ.. ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਨੇ ਦੱਸਿਆ  ਕਿ ਇਹ ਜੋੜ ਮੇਲੇ ਸਬੰਧੀ 9 ਮਾਰਚ ਤੋਂ 101 ਸ਼੍ਰੀ ਅਖੰਡ  ਪਾਠਾਂ ਦੀ ਲੜੀ ਨਿਰੰਤਰ ਚਲ ਰਹੀ ਹੈ ਪਾਠਾਂ ਦੇ ਭੋਗ 17 ਮਾਰਚ ਦਿਨ ਸ਼ਨੀਵਾਰ ਨੂੰ ਪਾਏ ਜਾਣਗੇ ਅਤੇ 18 ਮਾਰਚ 5 ਚੇਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਭਾਰੀ ਦਿਵਾਨ ਸਜਾਏ ਜਾਣਗੇ.. ਜਿਹਨਾਂ ਵਿੱਚ ਪੰਥ ਦੇ ਪ੍ਰਸਿੱਧ ਕਥਾ ਵਾਚਕ ਸੰਗਤਾਂ ਨੂੰ ਗੁਰੀਤਿਹਾਸ ਸੁਣਾ ਕੇ ਨਿਹਾਲ ਕਰਨਗੇ ਇਸ ਸਲਾਨਾ ਜੋੜ ਮੇਲੇ ਵਿੱਚ ਸੰਗਤਾਂ ਦੀਆਂ ਗੱਡੀਆਂ ਦੀ ਪਾਰਕਿੰਗ ਦਾ ਪ੍ਰਬੰਧ 15 ਏਕੜ ਵਿੱਚ ਕੀਤਾ ਗਿਆ ਹੈ.. ਇਸ ਸਮਾਗਮ ਵਿੱਚ ਲੱਗਭਗ 2 ਲੱਖ ਤੋਂ ਉਪਰ ਸੰਗਤਾਂ ਪਹੁੰਚ ਰਹੀਆਂ ਹਨ ਅਤੇ 2000 ਤੋਂ ਉਪਰ ਸੇਵਾਦਾਰਾਂ ਦੀਆਂ ਡਿਊਟੀਆਂ ਲਈਆਂ ਜਾ ਰਹੀਆਂ ਹਨ ਕਿ ਕਿਸੇ ਨੂੰ ਕੋਈ ਮੁਸ਼ਕਿਲ ਨਾ ਆ ਸਕੇ ਬਾਬਾ ਜੀ ਨੇ ਦਸਿਆ ਕਿ ਵੱਖ ਵੱਖ ਪਿੰਡਾਂ ਦੀਆਂ ਸੰਗਤਾਂ ਵਲੋਂ ਕਈ ਥਾਈ ਗੁਰੂ ਕੇ ਲੰਗਰ ,ਮਠਿਆਈਆਂ , ਪਕੋੜਿਆ ਦੇ ਲੰਗਰ ਅਤੇ ਠੰਡੇ ਮੀਠੇ ਜਲ ਦੀਆ ਛਬੀਲਾ ਲਈਆਂ ਜਾ ਰਹੀਆਂ ਹਨ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁਚਣ ਲਈ ਬੇਨਤੀ ਕੀਤੀ ਜਾਦੀ ਹੈ..