ਸ਼ਹੀਦ ਭਗਤ ਸਿੰਘ ਦੀ ਪੱਗ ਵਾਲੀ ਫੋਟੋ ਕਿਉਂ ਰੱੜਕਦੀ ਹੈ ਦੇਸੀ ਹਾਕਮਾਂ ਨੂੰ ।
ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ 87 ਸਾਲ ਪੁਰੇ ਹੋ ਚੁੱਕੇ ਹਨ, ਪਰ ਅਫਸੋਸ ਇਹ ਰਿਹਾ ਹੈ ਕਿ ਭਾਰਤ ਦੀ ਹਰ ਹਿੰਦੂਤਵੀ ਪਾਰਟੀਆਂ ਸ਼ਹੀਦ ਭਗਤ ਸਿੰਘ ਨੂੰ ਆਪਣੀ ਪਾਰਟੀ, ਧਰਮ, ਨਸਲ, ਵਿਚਾਰਧਾਰਾ ਨਾਲ ਜੋੜ ਕਿ ਉਸ ਦੀ ਕੀਤੇ ਸਮੁੱਚੇ ਸ਼ਘੰਰਸ਼ ਦਾ ਪ੍ਰੇਰਨਾ ਸ੍ਰੋਤ ਅਤੇ ਥਾਪੜਾ ਆਪਣੀ ਪਿੱਠ ਉੱਤੇ ਲੈਣ ਨੂੰ ਕਾਹਲੀਆਂ ਹਨ । ਗੱਲ ਭਾਂਵੇ ਕਾਂਗਰਸ, ਭਾਜਪਾ, ਕਮਿਉਨਿਸਟਾ, ਦੀ ਹੋਵੇ, ਅਸਲ ਵਿੱਚ ਇਨ੍ਹਾ ਦਾਤਰੀ ਸਿੱਖ ਕੌਮ ਦੀਆਂ ਜੜ੍ਹਾ ਵਿੱਚ ਹੀ ਪਾਈ ਹੈ । ਇਸ ਦੀ ਪ੍ਰਤੱਖ ਪ੍ਰਮਾਣ ਡੀ, ਪੈਟਰੀ, ਸਰਕਾਰ ਏ ਹਿੰਦ, ਸੀ, ਆਈ, ਡੀ ਦੇ ਪ੍ਰਮੁੱਖ ਨੇ ਕੁੱਝ ਇਸ ਤਰਾਂ ਦਿੱਤਾ ਹੈ, ਉਹ ਲਿਖਦਾ ਹੈ ਕਿ ਹਿੰਦੁ ਮੱਤ ਮੁੱਡ ਕੁਦੀਨ ਤੋਂ ਸਿੱਖ ਕੌਮ ਦਾ ਦੁਸ਼ਮਨ ਚੱਲਿਆ ਆ ਰਿਹਾ ਹੈ । ਜਾਤ ਪਾਤ ਜੋ ਬਰਾਹਮਣ ਮੱਤ ਦੀ ਅਧਾਰਸ਼ਿਲਾ ਹੈ, ਗੁਰੂ ਸਿਧਾਂਤ ਨੇ ਉਸ ਦੀਆਂ ਧੱਜੀਆਂ ਉਡਾਅ ਕਿ ਰੱਖ ਦਿੱਤੀਆਂ ਹਨ, ਇਸ ਲਈ ਹਿੰਦੂ ਮੱਤ ਸਿੱਖ ਧਰਮ ਨੂੰ ਵੱਧਣ ਫੁੱਲਣ ਤੋਂ ਰੋਕਦਾ ਹੈ ਅਤੇ ਵਡੇਰਾ ਧਿਆਨ ਰੱਖਦਾ ਹੈ, ਕਿ ਇਸ ਧਰਮ ਦੀ ਗਿਣਤੀ ਨਾ ਵੱਧਣ ਦਿੱਤੀ ਜਾਵੇ, ਹਰ ਪਰਕਾਰ ਦੀ ਹੀਲੇ, ਲਾਲਚ ਦੇ ਕਿ ਸਿੱਖੀ ਤੋਂ ਪੱਤਿਤ ਕਰਨ ਦੇ ਸੁਚੇਤ ਉਪਰਾਲੇ ਕਰਦਾ ਹੈ । ਜਿਵੇਂ ਬੁੱਧ ਧਰਮ ਦਾ ਗਲਾ ਘੁੱਟ ਕਿ ਉਸ ਨੂੰ ਸਦਾ ਲਈ ਭਾਰਤ ਦੀ ਧਰਤੀ ਤੋਂ ਹੂੰਝ ਕਿ ਬਾਹਰ ਸੁੱਟ ਦਿੱਤਾ ਹੈ, ਇਵੇਂ ਹੀ ਸਿੱਖ ਧਰਮ ਨੂੰ ਹੂੰਝਣ ਤੇ ਲੱਗਾ ਹੈ ਅਤੇ ਕਾਫੀ ਹੱਧ ਤੱਕ ਸਫਲ ਵੀ ਹੋ ਚੁੱਕਾ ਹੈ ।
ਡਾਂ, ਬੀ, ਆਰ, ਅੰਬੇਦਕਰ ਜੀ ਨੇ ਸਾਫ ਕਿਹਾ ਸੀ ਕਿ ਉਹ ਆਪਣੇ ਆਖਰੀ ਸਾਹ ਹਿੰਦੂ ਰਹਿ ਕਿ ਨਹੀਂ ਲਵੇਗਾ ਅਤੇ ਸਿੱਖ ਧਰਮ ਗ੍ਰਹਿਣ ਕਰਨ ਜਾ ਰਿਹਾ ਸੀ, ਜਿਸ ਤੋਂ ਗਾਂਧੀ ਨੂੰ ਬਹੁਤ ਵੱਟ ਲੱਗਾ ਤੇ ਡਾ ਸਾਹਿਬ ਨੂੰ ਮਜਬੂਰ ਕਰ ਦਿੱਤਾ ਕਿ ਉਹ ਸਿੱਖ ਧਰਮ ਗ੍ਰਹਿਣ ਨਾ ਕਰੇ ਹੋਰ ਜਿਹੜਾ ਮਰਜੀ ਗ੍ਰਹਿਣ ਕਰ ਲਵੇ ਮੈਨੂੰ ਕੋਈ ਇਤਰਾਜ ਨਹੀਂ, ਫਿਰ ਅੰਬੇਦਕਰ ਜੀ ਨੇ ਬੁੱਧ ਧਰਮ ਗ੍ਰਹਿਣ ਕਰ ਲਿਆ ।
ਇਹ ਹਵਾਲੇ ਟੂਕ ਮਾਤਰ ਵੀ ਨਹੀਂ ਹਨ ਸਿੱਖ ਧਰਮ ਦੇ ਮੁੱਢ ਤੋਂ ਖਤਮ ਕਰਨ ਦੀਆਂ ਹਿੰਦੂ ਤਵੀਆਂ ਦੀਆਂ ਅਣਗਿਣਤ ਚਾਲਾ ਹਨ, ਜਿਨ੍ਹਾ ਵਿੱਚੋਂ ਇਕ ਅਹਿਮ ਅਤੇ ਪ੍ਰਮੁੱਖ ਚਾਲ ਸਿੱਖ ਧਰਮ ਦੇ ਸੂਰਬੀਰ ਯੋਧੇ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਕਰਾਉਂਣਾ ਅਤੇ ਸ਼ਹੀਦ ਕਰਾਉਂਣ ਤੋਂ ਬਾਅਦ ਉਸਦੇ ਇਤਿਹਾਸਕ ਦਸਤਾਵੇਜਾਂ ਨੂੰ ਨੇਸਤੋਨਾਬੂਦ ਕਰਨਾ, ਲਿਖਤਾਂ ਵਿੱਚ ਵੱਡੀ ਰੱਦੋ-ਬਦਲ ਕਰਨਾਂ, ਕੁੱਝ ਮਨ ਘੜਤ ਲੇਖ ਲਿੱਖ ਕਿ ਉਸ ਨੌਜਵਾਨ ਦੇ ਮੂੰਹ ਵਿੱਚ ਪਾਉਂਣੇ, ਯੋਧੇ ਨੂੰ ਦੇਵੀ ਦੇਵਤਿਆਂ ਦਾ ਪੁਜਾਰੀ ਦੱਸਣਾ, ਧਰਮ ਤੋਂ ਸੱਖਣਾ ਭਾਵ ਨਾਸਤਿਕਾਂ ਦੀ ਝੋਲੀ ਪਾਉਂਣਾ ਆਦਿ ਬਿਅੰਤ ਭੱਦੇ ਕਾਰਨਾਮੇ ਅਤੇ ਕਾਲੀਆ ਕਰਤੂਤਾਂ ਇਤਿਹਾਸ ਨੇ ਆਪਣੀ ਬੁੱਕਲ ਵਿੱਚ ਸਮੋਈਆ ਹਨ ।
ਮੈਂ ਕਿਸੇ ਧਰਮ ਨੂੰ ਛੱਟਣਾ ਜਾ ਵਡਿਆਉਂਣਾ ਨਹੀਂ ਚਾਹੁੰਦਾ ਪਰ ਆਪਣੇ ਧਰਮ ਦੇ ਸ਼ਹੀਦਾਂ ਦੀ ਸ਼ਹਾਦਤ ਪ੍ਰਤੀ ਕੌਮ ਨੂੰ ਸੁਚੇਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਗਾਂ, ਸਰਦਾਰ ਭਗਤ ਸਿੰਘ ਜੀ ਦੇ ਦੇਸ਼ ਪ੍ਰਤੀ ਪਿਆਰ, ਅਜ਼ਾਦੀ ਲਈ ਮੁਹਿੰਮ, ਗ੍ਰਿਫਤਾਰੀ, ਇਨਕਲਾਬ ਨਾਲ ਸਬੰਧ, ਲਾਲਾ ਲਾਜਪੱਤ ਰਾਏ ਦੀ ਮੌਤ ਤੋਂ ਬਾਅਦ ਭਗਤ ਸਿੰਘ ਦਾ ਸਾਂਡਰਸ ਨੂੰ ਮਾਰਨਾ, ਅਸੈਂਬਲੀ ਵਿੱਚ ਬੰਬ ਸੁਟੱਣਾ ਅਤੇ ਬੰਬ ਸੁੱਟਣ ਪਿੱਛੇ ਦੀ ਮਨਸ਼ਾ, ਜ੍ਹੇਲ ਦੇ ਦਿਨ, ਫ਼ਾਸੀਂ, ਖਿਆਤੀ ਅਤੇ ਸਨਮਾਨ, ਮਹਾਤਮਾ ਗਾਂਧੀ ਅਤੇ ਭਗਤ ਸਿੰਘ ਦੀ ਫ਼ਾਸੀਂ ਆਦਿਕ ਲਿਖਤਾਂ, ਲੇਖ, ਪਾਠਕਾਂ ਨੇ ਕਿਤਾਬਾਂ, ਅਖ਼ਬਾਰਾਂ ਰਾਹੀ ਅਣਗਿਣਤ ਪੜ੍ਹੇ ਸੁਣੇ ਹਨ, ਅੱਜ ਆਪਾਂ ਆਪਣੇ ਵਿਸ਼ੇ ਵਿੱਚ ਰਹਿ ਕਿ ਭਗਤ ਸਿੰਘ ਦਾ ਸਿੱਖੀ ਪ੍ਰਤੀ ਜ਼ਜਬਾ ਪਿਆਰ, ਅਤੇ ਹਿੰਦੂਤਵੀਆਂ ਦੀਆਂ ਕੋਝੀਆ ਚਾਲਾ ਬਾਰੇ ਕੁੱਝ ਵਰਨਣ ਕਰਾਂਗੇ ਜਿਨ੍ਹਾ ਨੇ ਇਤਿਹਾਸ ਨੂੰ ਕਲੰਕਿਤ ਕੀਤਾ ਹੈ ।
ਸਰਦਾਰ ਭਗਤ ਸਿੰਘ ਜੀ ਦਾ ਜ਼ਨਮ 28-9-1907 ਨੂੰ ਬੰਗੇ ਚੱਕ ਨੰਬਰ 105 ਜ਼ਿਲਾ ਲਾਇਲਪੁਰ ਵਿੱਖੇ ਇੱਕ ਸਿੱਖ ਘਰਾਣੇ ਵਿੱਚ ਹੋਇਆ, ਸਰਦਾਰ ਸਾਬ੍ਹ ਜੀ ਦਾ ਇੱਕ ਵੱਡਾ ਭਰਾ ਅਤੇ ਚਾਰ ਛੋਟੇ ਵੀਰ ਅਤੇ ਤਿੰਨ ਭੈਣਾਂ ਸਨ । ਸਰਦਾਰ ਦੇ ਚਾਚਾ ਜੀ ਦਾ ਨਾਮ ਸਰਦਾਰ ਅਜੀਤ ਸਿੰਘ ਸੀ ਅਤੇ ਉਹ ‘ਪੱਗੜੀ ਸੰਭਾਲ ਜੱਟਾ’ ਲਹਿਰ ਦੇ ਮੁੱਖੀ ਸਨ । ਸਿੱਖ ਕਦਰਾਂ ਕੀਮਤਾਂ ਅਤੇ ਸਿੱਖ ਸਭਿਆਚਾਰ ਦੇ ਆਲੇ ਦੁਆਲੇ ਜੰਮ ਕਿ ਜਵਾਨ ਹੋਇਆ ਭਗਤ ਸਿੰਘ 18 ਸਾਲ ਦੀ ਉਮਰ ਤੱਕ ਇੱਕ ਚੰਗਾਂ ਰਿਸ਼ਟ ਪੁਸ਼ਟ ਗੁਰਸਿੱਖ, 6 ਫੁੱਟ ਕੱਦ ਦਾ ਮਾਲਕ ਅਤੇ ਦਰਸ਼ਣੀ ਸਿੰਘ ਬਣ ਚੁੱਕਾ ਸੀ । ਇਤਿਹਾਸ ਇਸ ਗੱਲ ਤੇ ਵੀ ਮੋਹਰ ਲਾਉਂਦਾ ਹੈ ਕਿ ਭਗਤ ਸਿੰਘ ਗੱਤਕੇ ਦਾ ਚੰਗਾਂ ਜੌਹਰੀ ਸੀ, ਦਸ ਨੰਬਰ ਦੇ ਬੂਟ ਮਸਾਂ ਹੀ ਸਰਦਾਰ ਦੇ ਪੈਰਾਂ ਵਿੱਚ ਆਉਂਦੇ ਸਨ । 1922 ਵਿੱਚ ਭਗਤ ਸਿੰਘ ਲਾਇਲਪੁਰ ਕਾਲਜ ਵਿੱਚ ਪੜਨ ਲੱਗ ਪਿਆ ਲਹੌਰ ਤੋਂ ਲਾਇਲਪੁਰ ਜਾਂਦਿਆ ਉਹ ਅਕਸਰ ਨਨਕਾਣੇ ਸਾਹਿਬ ਜਾਂਦਾ ਸੀ ਅਤੇ ਨਨਕਾਣੇ ਸਾਹਿਬ ਦੇ ਸਾਕੇ ਤੋਂ ਉਹ ਚੰਗੀ ਤਰਾਂ ਵਾਕਿਫ਼ ਹੋ ਚੁੱਕਾ ਸੀ । ਸਾਕਾ ਨਨਕਾਣਾ ਸਾਹਿਬ ਦੇ ਰੋਸ ਵਿੱਚ ਸਮੁੱਚੇ ਪੰਜਾਬ ਅੰਦਰ ਕਾਲੇ ਰੰਗ ਦੀ ਦਸਤਾਰ ਬੰਨੀ ਜਾਣ ਲੱਗੀ ਅਤੇ ਭਗਤ ਸਿੰਘ ਵੀ ਕਾਲੇ ਰੰਗ ਦੀ ਦਸਤਾਰ ਬੰਨਣੀ ਆਰੰਭ ਕਰ ਦਿੱਤੀ ਜੋ ਸਿੱਖ ਜ਼ਜਬਾਤਾਂ ਦੀ ਪ੍ਰਤੱਖ ਤਰਜਮਾਨੀ ਸੀ । ਭਗਤ ਸਿੰਘ ਜੀ ਨੇ ਗੁਰਮੁੱਖੀ ਲਿੱਪੀ ਵੀ ਸਿੱਖੀ, ਫਿਰ 1924 ਵਿੱਚ ਜੈਤੋ ਦਾ ਮੋਰਚਾ ਲੱਗ ਚੁੱਕਾ ਸੀ । ਸ਼ਹੀਦੀ ਜੱਥੇ ਪਿੰਡਾਂ ਵਿਚੋਂ ਜੈਤੋ ਨੂੰ ਜਾਣ ਲੱਗੇ ਸਰਕਾਰ ਨੇ ਪਾਬੰਧੀ ਠੋਕ ਦਿੱਤੀ ਕਿ ਮੋਰਚੇ ਵਿੱਚ ਜਾਣ ਵਾਲੇ ਲੋਕਾਂ ਨੂੰ ਰੱਸਤੇ ਵਿੱਚ ਕੋਈ ਵੀ ਪ੍ਰਸ਼ਾਦਾ ਪਾਣੀ ਨਹੀਂ ਪਿਆਵੇਗਾ, ਸਰਕਾਰ ਦੀ ਪਾਬੰਦੀ ਨੂੰ ਸਰਦਾਰ ਭਗਤ ਸਿੰਘ ਨੇ ਟਿੱਚ ਜਾਣਿਆ ਅਤੇ 13ਵੇਂ ਸ਼ਹੀਦੀ ਜੱਥੇ ਨੂੰ ਸਰਕਾਰ ਦੀ ਨਾਕਾਬੰਧੀ ਦੌਰਾਨ ਆਪਣੇ ਪਿੰਡ ਲੈ ਕਿ ਗਏ ਅਤੇ ਪ੍ਰਸ਼ਾਦਾ ਸ਼ਕਾਇਆ, ਜੱਥੇ ਨੂੰ ਦਿਲ ਟੁੰਬਵਾਂ ਜਜਬਾਤੀ ਲੈਕਚਰ ਦਿੱਤਾ, ਜਿਸ ਨਾਲ ਨੌਜਵਾਨਾ ਦਾ ਮਨੋਬਲ, ਆਤਮ ਵਿਸ਼ਵਾਸ਼ ਵੱਧਿਆ । ਜਿਸ ਤੋਂ ਬਾਅਦ ਭਗਤ ਸਿੰਘ ਦੇ ਪੁਲਿਸ ਵਾਰੰਟ ਨਿਕਲ ਆਏ ਤੇ ਭਗਤ ਸਿੰਘ ਰੂਹਪੋਸ਼ ਹੋ ਗਿਆ ।
ਹਿੰਦੂ ਲੀਡਰਾਂ ਦੀ ਹੇਰਾ ਫੇਰੀ – ਅੰਗਰੇਜੀ ਹਕੂਮਤ ਨੇ ਪਹਿਲੀ ਸੰਸਾਰ ਜੰਗ ਵੇਲੇ ਇਹ ਅਹਿਦ ਕੀਤਾ ਸੀ ਕਿ ਉਹ ਵਿੱਚ ਭਾਰਤ ਅਜ਼ਾਦ ਕਰ ਦੇਣਗੇ 1919 ਵਿੱਚ ਅੰਗਰੇਜਾਂ ਨੇ ਇਹ ਮੰਨ ਲਿਆ ਸੀ, ਕਿ ਭਾਰਤ ਵਿੱਚ ਤਿੰਨ ਧਰਮ ਪ੍ਰਮੁੱਖ ਹਨ, ਸਿੱਖ ਹਿੰਦੂ, ਮੁਸਲਮਾਨ, ਧਰਮਾਂ ਦੇ ਹਿਸਾਬ ਨਾਲ ਭਾਰਤੀ ਝੰਡੇ ਵਿੱਚ ਵੀ ਤਿੰਨਾ ਕੌਮਾਂ ਨੂੰ ਪ੍ਰਤੀਨਿਧਤਾ ਮਿਲੀ, ਸਤੰਬਰ 1928 ਵਿੱਚ ਮਿਸਟਰ ਸਾਈਮਨ ਭਾਰਤ ਦੀ ਵੰਡ ਲਈ ਇੱਕ ਕਮਿਸ਼ਨ ਲੈ ਕਿ ਆਇਆ । ਕਾਂਗਰਸ ਇਸ ਸਾਈਮਨ ਦੀ ਰਿਪੋਟ ਨੂੰ ਲੁਕੋ ਕਿ ਰੱਖਣਾ ਚਾਹੁੰਦੀ ਸੀ । ਗਾਂਧੀ ਆਪਣੇ ਸ਼ਾਤਰ ਦਿਮਾਗ ਨਾਲ ਮੁਸਮਾਨਾਂ ਦਾ ਭਰੋਸਾ ਲੈ ਗਿਆ ਕਿ ਜੇਕਰ ਭਾਰਤ ਦੇ ਤਿੰਨ ਟੋਟੇ ਹੋਏ ਤਾਂ ਸਭ ਤੋਂ ਵੱਧ ਘਾਟਾ ਮੁਸਮਾਨਾਂ ਨੂੰ ਹੀ ਹੋਵੇਗਾ, ਕਿਉਂਕਿ ਵਿਚਕਾਰ ਸਿੱਖ ਰਾਜ ਬਣ ਜਾਵੇਗਾ ਸਾਈਮਨ ਦੀ ਰਿਪੋਟ ਨੇ ਇਹ ਗੱਲ ਜੱਗ ਜ਼ਾਹਰ ਕਰਨੀ ਸੀ । ਕਾਂਗਰਸ ਅਤੇ ਮੁਸਲਿਮ ਲੀਗ ਨੇ ਨਹੀਂ ਕਰਨ ਦਿੱਤੀ ਅਤੇ ਗਾਂਧੀ ਨੇ ਨਵਾਂ ਨਾਹਰਾ ਘੱੜ ਲਿਆ ਹਿੰਦੂ, ਮੁਸਲਮ ਏਕਤਾ ਜਿੰਦਾਬਾਦ ਅਤੇ ਵਿਚਕਾਰੋਂ ਸਿੱਖ ਉਡਾ ਹੀ ਦਿੱਤਾ ਅਤੇ ਆਪ ਹਿੰਦੂ ਰਾਸ਼ਟਰ ਦੇ ਸੁਪਨੇ ਲੇਣ ਲੱਗਾ ।
ਇੱਕ ਬੰਨੇ ਲਾਲਾ ਲਾਜਪੱਤ ਰਾਏ ਲੀਡਰ ਸੀ ਜਿਸ ਵੇਲੇ ਬੈਂਤ ਦੀ ਸੋਟੀ ਨਾਲ ਰਾਏ ਦੀ ਸੇਵਾ ਹੋਈ ਤਾਂ ਵਿਚਾਰਾ ਤਿੰਨ ਮਹੀਨੇ ਬਿਮਾਰ ਰਹਿਣ ਮਗਰੋਂ ਮਰ ਗਿਆ । ਜਿੰਨੂ ਮਲੋ ਮੱਲੀ ਸ਼ਹੀਦ ਦਾ ਰੁਤਬਾ ਦੇ ਦਿੱਤਾ ਗਿਆ, ਬੰਗਾਲ ਤੋਂ ਆਈ ਇੱਕ ਬੀਬੀ ਨੇ ਪੰਜਾਬ ਦੇ ਨੌਜਾਵਨਾਂ ਨੂੰ ਇਹ ਕਹਿ ਕੇ ਭੰਡਣਾ ਆਰੰਭ ਕੀਤਾ ਕਿ ਉਹ ਨਿਪੁੰਸਕ ਹਨ । ਦੇਸ਼ ਭਗਤੀ ਦਾ ਜ਼ਜਬਾ ਪੰਜਾਬੀਆਂ ਅੰਦਰੋਂ ਮਰ ਚੁੱਕਾ ਹੈ, ਜਿਸ ਦੀਆਂ ਗੱਲਾਂ ਵਿੱਚ ਆ ਕਿ ਸਮੇਤ ਭਗਤ ਸਿੰਘ ਇੱਕ ਵੱਡੀ ਲਹਿਰ ਖੱੜੀ ਹੋ ਗਈ ਜੋ ਲਾਲਾ ਲਾਜਪੱਤ ਰਾਏ ਦੀ ਮੌਤ ਦਾ ਬੱਦਲਾ ਲੈਣ ਲਈ ਉਤਾਵਲੀ ਹੋ ਗਈ । ਖੈਰ ਆਪਾਂ ਆਪਣੇ ਵਿਸ਼ੇ ਵੱਲ ਮੁੱੜਦੇ ਹਾਂ ਭਗਤ ਸਿੰਘ ਦੇ ਫ਼ਾਸੀ ਕੇਸ ਵਾਲੇ ਦਸਤਾਵੇਜ ਵਾਲੀਆਂ ਫਾਇਲਾ ਅਜੇ ਤੱਕ ਨਹੀਂ ਲੱਭੀਆਂ ਇੱਕ ਚੋਟੀ ਦੇ ਰਾਜਨੀਤਕ ਅਤੇ ਲੇਖਕ ਦਾ ਕਥਨ ਹੈ ਕਿ ਸ਼ਾਇਦ ਉਹ ਤਾਰਾਂ ਚਿੱਠੀਆਂ ਕਿਤੇ ਗੁਪਤ ਜਗ੍ਹਾ ਤੇ ਲੁਕਾਏ ਹੋਣਗੇ, ਜਿਨ੍ਹਾ ਤੋਂ ਇਹ ਪੁਸ਼ਟੀ ਹੋ ਸਕੇ ਕਿ ਬਰਤਾਨਵੀ ਸਰਕਾਰ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਫ਼ਾਸੀ ਕਿਉਂ ਲਾਉਂਣਾ ਚਾਹੁੰਦੀ ਸੀ । ਜਿਸ ਵਿੱਚੋਂ ਇੱਕ ਗੱਲ ਉਭਰ ਕਿ ਸਾਹਮਣੇ ਆਈ ਹੈ ਕਿ ਮੋਹਨ ਦਾਸ ਕਰਮ ਚੰਦ ਗਾਂਧੀ ਸ਼ਹੀਦ ਭਗਤ ਸਿੰਘ ਨੂੰ ਹੋਸ਼ਾਂ ਅਤੇ ਹਿੰਸਾਵਾਦੀ ਦੱਸਦੇ ਸਨ । ਜਿਹੜਾ ਸਮਾਂ ਭਗਤ ਸਿੰਘ ਦਾ ਜ੍ਹੇਲ ਵਿੱਚ ਗੁਜਰਿਆ ਉਸ ਸਮੇਂ ਭਗਤ ਸਿੰਘ ਨੂੰ ਕਿਤਾਬਾਂ ਪੜ੍ਹਣ ਦਾ ਮੌਕਾ ਮਿਲਿਆ, ਭਗਤ ਸਿੰਘ ਨੂੰ ਜਿਆਦਾਤਰ ਕਿਤਾਬਾਂ ਮਾਰਕਸਵਾਦ ਤੇ ਲੈਨਿਨਵਾਦ ਦੀਆਂ ਹੀ ਦਿੱਤੀਆਂ ਗਈਆਂ, ਜਿਸ ਦਾ ਮਾੜਾ ਮੋਟਾ ਅਸਰ ਤਾਂ ਨੌਜਵਾਨ ਤੇ ਜ਼ਰੂਰ ਪੈਣਾ ਹੀ ਸੀ । ਆਰੀਆ ਸਮਾਜੀ ਤਾਂ ਇਹਥੋਂ ਤੱਕ ਕਹਿੰਦੇ ਹਨ ਕਿ ਭਗਤ ਸਿੰਘ ਜ੍ਹੇਲ ਵਿੱਚ ਘੰਟਿਆ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ । ਉਸ ਨੇ ਇਹ ਲੇਖ ਵੀ ਲਿਖਿਆ ਕਿ ਮੈਂ ਨਾਸਿਤਕ ਕਿਉਂ ਹਾਂ ਜਿਸ ਦਾ ਖਰੜਾ ਅਤੇ ਪ੍ਰਤੱਖ ਸਬੂਤ ਅਜੇ ਤੱਕ ਨਹੀਂ ਮਿਲਿਆ, ਜਿਸ ਵਿਚੋਂ ਸਪੱਸ਼ਟ ਹੁੰਦਾ ਹੈ ਬ੍ਰਾਹਮਣ ਭਗਤ ਸਿੰਘ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰਦਾ ਹੈ ਅਤੇ ਮਾਰਕਿਸਵਾਦ ਆਪਣੇ ਹਿਸਾਬ ਨਾਲ, ਪਰ ਦੋਵੇਂ ਹੀ ਝੂਠ ਦੀ ਚਾਦਰ ਵਿੱਚ ਲਿਪਟੇ ਹਨ, ਜਿਨ੍ਹਾ ਦਾ ਮਕਸਦ ਸਾਫ਼ ਹੈ ਕਿ ਪੰਜਾਬ ਦੀ ਨੌਜਵਾਨੀ ਭਗਤ ਸਿੰਘ ਤੋਂ ਚੰਗੀ ਸਿੱਖਿਆ ਦਾਨ ਪ੍ਰਦਾਨ ਨਾ ਕਰੇ ਸਕੇ, ਭਾਵ ਮੰਨੂਵਾਦੀ ਕੁਹਾੜਾ, ਬ੍ਰਾਹਮਣਵਾਦੀ ਹੋ ਨਿੱਬੜਿਆ ।
ਭਗਤ ਸਿੰਘ ਦਾ ਭਾਈ ਰਣਧੀਰ ਸਿੰਘ ਨੂੰ ਮਿਲਣਾ- ਜ੍ਹੇਲ ਯਾਤਰਾ ਦੌਰਾਨ ਅਖੰਡ ਕੀਰਤਨੀ ਜੱਥੇ ਦੇ ਮੋਢੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਗਪੁਰ ਦੀ ਜ੍ਹੇਲ ਵਿੱਚੋਂ ਬਦਲ ਕਿ ਲਾਹੌਰ ਦੀ ਸੈਂਟਰਲ ਜ੍ਹੇਲ ਵਿੱਚ ਲਿਆਦੇ ਗਏ ਜਿੱਥੇ ਭਗਤ ਸਿੰਘ ਪਹਿਲਾ ਹੀ ਨਜਰਬੰਦ ਸੀ । ਸਤਿਗੁਰੂ ਦੀ ਅਸਚਰਜ ਖੇਡ ਸੀ ਕਿ ਇੱਕ ਪੂਰਨ ਮਹਾਂਪੁਰਖ ਅਤੇ ਦੂਜਾਂ ‘ਯੋਧਾ’ ਦੋਵਾਂ ਦੇ ਨਾਮਾ ਦੀ ਖੁਸ਼ਬੋਈ ਪੰਜਾਬ ਦੀਆਂ ਫਿਜਾਵਾਂ ਅੰਦਰੋਂ ਮਹਿਕਾ ਮਾਰਦੀ ਸੀ । ਭਗਤ ਸਿੰਘ ਨੇ ਚੂਹੜ ਸਿੰਘ ਰਾਹੀ ਚਿੱਠੀ ਭੇਜੀ  ਕਿ ਭਗਤ ਸਿੰਘ ਭਾਈ ਰਣਧੀਰ ਸਿੰਘ ਨੂੰ ਮਿਲਣਾ ਚਾਹੁੰਦੇ ਹਨ । ਭਾਈ ਸਾਹਿਬ ਜੀ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਮਿਲਣਾ ਚਾਹੁੰਦਾ ਕਿਉੁਂਕਿ ਭਗਤ ਸਿੰਘ ਨੇ ਕੇਸ ਕਤਲ ਕੀਤੇ ਹਨ । ਭਗਤ ਸਿੰਘ ਨੇ ਦੋਬਾਰਾ ਫਿਰ ਸੋਨੇਹਾ ਭੇਜਿਆ ਕਿ ਮੈਂ ਮਿਲਣਾ ਚਾਹੁੰਦਾ ਜੋ ਕਹਿਣਗੇ ਮੈਂ ਜ਼ਰੂਰ ਮੰਨਾਗਾ, ਚਿੱਠੀ ਦਾ ਸਿਰਲੇਖ ਸੀ ਅਜੇ ਮੈਂ ਇੱਕ ਬੰਦ ਕਟਵਾਇਆ ਹੈ, ”ਕੇਸ” ਉਹ ਵੀ ਦੇਸ਼ ਲਈ ਪਰ ਅਜੇ ਬੰਦ ਬੰਦ ਕਟਵਾਉਂਣਾ ਬਾਕੀ ਹੈ । ਆਖਰ ਭਾਈ ਰਣਧੀਰ ਸਿੰਘ ਨੇ ਆਪਣਾ ਮਨ ਭਗਤ ਸਿੰਘ ਨੂੰ ਮਿਲਣ ਦਾ ਬਣਾਇਆ, ਭਾਂਵੇ ਸਰਕਾਰੀ ਤੌਰ ਤੇ ਆਪਸ ਵਿੱਚ ਮਿਲਣੀ ਦੀ ਮਨਾਹੀ ਸੀ ਪਰ ਫਿਰ ਵੀ ਭਾਈ ਰਣਧੀਰ ਸਿੰਘ ਜੀ ਭਗਤ ਸਿੰਘ ਨੂੰ ਮਿਲੇ ਜਿੱਥੇ ਤਿੰਨ ਘੰਟੇ ਦੀ ਮੁਲਾਕਾਤ ਭਗਤ ਸਿੰਘ  ਨੇ ਮਨ ਵਿਚ ਧਾਰਮਿਕ ਕ੍ਰਾਤੀ ਅਤੇ ਮਨ ਵਿੱਚ ਅੰਮ੍ਰਿਤ ਦੀ ਹਰਿਆਲੀ ਲੈ ਆਈ ਸਰੀਰ ਸੁੰਨ ਸਮਾਧ ਵੱਲ ਵੱਧਣ ਲੱਗਾ, ਭਗਤ ਸਿੰਘ ਦੇ ਨੈਣ ਬਾਜਾਂ ਵਾਲੇ ਦੇ ਦਰਸ਼ਣ ਨੂੰ ਤਾਂਗਣ ਲੱਗੇ, ਮਨ ਦੀ ਪਿਆਸ ਹੁਣ ਪਾਣੀ ਨਹੀਂ ਸੀ ਉਹ ਅੰਮ੍ਰਿਤ ਸੀ ਜਿਹੜੇ ਆਨੰਦਪੁਰ ਸਾਹਿਬ ਵਿੱਖੇ ਖੰਡੇ ਦੀ ਧਾਰ ਵਿੱਚੋ ਫੁਟਿਆ ਸੀ, ਹੁਣ ਭਗਤ ਸਿੰਘ ਮਨ ਮਾਰਕਸਵਾਦੀਆਂ ਦੀਆਂ ਕਿਤਾਬਾਂ ਪੜਨ ਨੂੰ ਨਹੀਂ ਸੀ ਲੋਚਦਾ, ਹੁਣ ਗੁਰਬਾਣੀ ਨੂੰ ਲੋਚਦਾ ਸੀ, ਜਿੱਥੇ ਅਜ਼ਾਦੀ ਦੀ ਤੜਫ ਮਨ ਵਿੱਚ aਛਾਲੇ ਮਾਰਦੀ ਸੀ ਉਹਥੇ ਗੁਰਬਾਣੀ ਦੀ ਭੁੱਖ ਵੀ ਭਗਤ ਸਿੰਘ ਨੂੰ ਤੜਫਾਉਣ ਲੱਗੀ । ਮਨ ਹੀ ਮਨ ਭਗਤ ਸਿੰਘ ਨਿਹਾਲ ਹੋ ਰਿਹਾ ਸੀ, ਕੇਸ ਲੱਗਾਤਾਰ ਵੱਧਣ ਲੱਗੀ, ਇਸ ਦੇ ਸਿਰ ਉੱਤੇ ਸੋਹਣਾ ਜੂੜਾ ਬਣ ਚੁੱਕਾ ਸੀ । ਭਗਤ ਸਿੰਘ ਅੰਮ੍ਰਿਤ ਸ਼ਕਣ ਦਾ ਮਨ ਬਣਾ ਚੁੱਕਾ ਸੀ । ਦੂਜੇ ਬੰਨੇ ਮਕਾਰੀ ਗਾਂਧੀ ਭਗਤ ਸਿੰਘ ਦੀ ਸਜਾ ਘੱਟ ਕਰਾਉਣ ਲਈ ਅੰਗਰੇਜ ਹਕੂਮਤ ਨੂੰ ਕਹਿਣ ਲਈ ਸਹਿਮਤ ਸੀ । ਜੱਦੋਂ ਉਸ ਇਸ ਗੱਲ ਦਾ ਪਤਾ ਲੱਗਾ ਕਿ ਭਗਤ ਸਿੰਘ ਭਾਈ ਰਣਧੀਰ ਸਿੰਘ ਦੇ ਪ੍ਰਭਾਵ ਹੇਠ ਆ ਚੁੱਕਾ ਹੈ ਅਤੇ ਅੰਮ੍ਰਿਤ ਛੱਕਣ ਦਾ ਮਨ ਬਣਾ ਚੁੱਕਾ ਹੈ । ਗਾਂਧੀ ਦੀ ਨੀਤ ਉਸ ਟਾਈਮ ਹੀ ਬੱਧ ਨੀਤ ਵਿੱਚ ਬਦਲ ਗਈ ਕਿ ਜੇਕਰ ਭਗਤ ਸਿੰਘ ਅੰਮ੍ਰਿਤ ਧਾਰੀ ਹੋ ਕਿ ਫ਼ਾਸੀ ਚੱੜਿਆ ਤਾਂ ਸਿੱਖ ਇਸ ਨੂੰ ਆਪਣਾ ਆਦਰਸ਼ ਮੰਨ ਲੈਣਗੇ ।
ਇਤਿਹਾਸਕ ਤੱਥ ਇਸ ਗੱਲ ਦੀ ਗਵਾਹੀ ਭਰ ਦੇ ਹਨ ਕਿ 27-2-1931 ਦੀ ਸ਼ਾਮ ਨੂੰ ਗਾਂਧੀ ਦੀ ਮੀਟਿੰਗ, ਇਰਵਨ ਨਾਲ ਹੋਈ ਜਿੱਥੇ ਖ਼ੂਬ ਚਰਚਾਵਾਂ ਹੋਈਆਂ ਗਾਂਧੀ ਨੇ ਭਗਤ ਸਿੰਘ ਦੀ ਫ਼ਾਸੀ ਤੇ ਮੋਹਰ ਲਾਈ । ਕਿਉਂਕਿ ਗੱਲ ਸਪੱਸ਼ਟ ਸੀ ਜੇਕਰ ਉਮਰ ਕੈਦ ਹੁੰਦੀ ਤਾਂ ਭਗਤ ਸਿੰਘ ਨੂੰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਛੱਡਣਾ ਪੈਣਾ ਸੀ । ਭਗਤ ਸਿੰਘ ਜਿੱਥੇ ਚੋਟੀ ਦਾ ਨੇਤਾ ਬਣਨਾ ਸੀ ਉਹਥੇ ਸਿੱਖ ਕਦਰਾ ਕੀਮਤਾ ਨੂੰ ਵੀ ਭਗਤ ਸਿੰਘ ਪ੍ਰਚਾਰਨਾ ਸੀ । ਇਸ ਗੱਲੋ ਗਾਂਧੀ ਡਾਹਡਾ ਪਰੇਸ਼ਾਨ ਸੀ, ਇਸ ਕਾਰਨ ਹੀ 23-3-1931 ਨੂੰ ਸਮੇਂ ਤੋ 11 ਘੰਟੇ ਪਹਿਲਾ ਭਗਤ ਸਿੰਘ ਅਤੇ ਉਸਦੇ ਸਾਥੀਆ ਨੂੰ ਫ਼ਾਸੀ ਤੇ ਲੱਟਕਾ ਦਿੱਤਾ ।
ਸਿੱਖ ਬਣਨ ਦੀ ਵੱਡੀ ਗਵਾਹੀ ਇਹ ਵੀ ਸੀ ਕਿ ਭਗਤ ਸਿੰਘ ਨੇ ਭਾਈ ਰਣਧੀਰ ਸਿੰਘ ਦੀ ਪ੍ਰੇਰਣਾ ਤੋਂ ਬਾਅਦ ਅੰਮ੍ਰਿਤ ਸ਼ੱਕਣ ਅਤੇ ਬੰਦ ਬੰਦ ਕਟਾਉਂਣ ਬਾਰੇ ਕਿਹਾ ਸੀ, ਭਗਤ ਸਿੰਘ ਦੀ ਆਖਰੀ ਇੱਛਾ ਸੀ ਕਿ ਉਹ ਅੰਮ੍ਰਿਤ ਛੱਕੇ ਅਤੇ ਬੰਦ ਬੰਦ ਕਟਵਾਏ, ਭਾਰਤ ਬਰਤਾਨੀਆਂ ਹਕੂਮਤ ਨੇ ਅੰਮ੍ਰਿਤ ਸ਼ੱਕਣ ਵਾਲੀ ਗੱਲ ਨਾ ਕਬੂਲੀ ਪਰ ਫ਼ਸੀ ਮਗਰੋਂ ਉਸ ਦੇ ਸਰੀਰ ਦਾ ਬੰਦ ਬੰਦ ਜ਼ਰੂਰ ਕੱਟਿਆ ਗਿਆ ਜਿਸ ਦੀ ਪੜਤਾਲ ੨੪ ਮਾਰਚ ਨੂੰ ਸਵੇਰੇ ਬੀਬੀ ਭੈਣ ਅਮਰ ਕੌਰ ਅਤੇ ਹੋਰ ਪੰਜਾਬ ਵਾਸੀਆ ਨੇ ਖੂਨ ਨਾਲ ਭਿੱਜੇ ਰੇਤ ਅਤੇ ਤੇਜ ਹਥਿਆਰ ਦੀ ਕੱਟੀ ਅੱਧ ਜਲੀ ਹੱਡੀ ਦੇਖੀ ਜੋ ਅੱਜ ਵੀ ਮਜੂਦ ਹੈ । ਇਸ ਤੋਂ ਸਾਫ ਹੈ ਕਿ ਭਗਤ ਸਿੰਘ ਆਪਣੇ ਵੱਡੇ ਵੱਡੇਰੇ ਪੁੱਰਖਾਂ ਵਾਗੂੰ ਬੰਦ ਬੰਦ ਕਟਵਾਉਂਣ ਲਈ ਉਤਵਾਲਾ ਇਸ ਤੋਂ ਵੱਡੀ ਸਿੱਖ ਹੋਣ ਦੀ ਮਿਸਾਲ ਕੀ ਚਾਹੀਦੀ ਹੈ । ਹਿੰਦੂ ਨੇ ਸ਼ਾਤਰ ਨੀਤੀ ਨਾਲ ਭਗਤ ਸਿੰਘ ਦੀ ਟੋਪ ਵਾਲੀ ਫੋਟੋ ਪ੍ਰਚੱਲਤ ਕੀਤੀ ਅਤੇ ਦੇਸ਼ ਵਿਦੇਸ਼ਾਂ ਵਿੱਚ ਟੋਪ ਵਾਲੇ ਬੁੱਤ ਲਗਾਉਣ ਦੀ ਹਿਕਾਮਤ ਵੀ ਕੀਤੀ । ਅੱਜ ਭਗਤ ਸਿੰਘ ਦੇ ਦਾਅਵੇਦਾਰ ਕਮਿਊਨਿਸਟ ਉਸ ਨਾਸਤਿਕ ਅਤੇ ਲੈਨਿਨ ਦਾ ਚੇਲਾ ਸਾਬਤ ਕਰਨ ਤੇ ਤੁੱਲੇ ਹੋਏ ਹਨ, ਆਰੀਆ ਸਮਾਜੀ ਉਸ ਦੀ ਪ੍ਰੇਰਣਾ ਦਿਆਨੰਦ ਚੋ ਨਿਕਲਦੀ ਵਿਖਾ ਰਹੇ ਹਨ, ਪਰ ਅਸਲ ਵਿੱਚ ਇਹ ਸਾਰਾ ਕੂੜ ਪ੍ਰਚਾਰ ਹੈ, ਸਿਰਫ ਤੇ ਸਿਰਫ ਸਿੱਖ ਕੌਮ ਨਾਲ ਥੋਖਾ ਕਿਉਂਕਿ ਭਾਰਤ ਅੰਦਰ ਹੀਰੋ ਮੰਨਿਆ ਜਾਣ ਵਾਲਾ ਇਹਨਾਂ ਭਰਿਸ਼ਟ ਹਿੰਦੂਆਂ ਦੇ ਗਲੋ ਦੇ ਥੱਲਿਓ ਨਹੀਂ ਉਤਰਦਾ ਕਿ ਉਹ ਇੱਕ ਸਾਬਤ ਸੂਰਤ ਸਿੱਖ ਪ੍ਰਚਾਰਿਆ ਜਾਂ ਮੰਨਿਆ ਜਾਵੇ ਭਗਤ ਸਿੰਘ ਨੇ ਇਹ ਕਦੀ ਨਹੀਂ ਸੋਚਿਆ ਹੋਵਾਗਾ ਕਿ ਅੰਗਰੇਜ ਬਸਤੀਵਾਦੀਆਂ ਨੂੰ ਭਾਰਤ ਵਿੱਚੋਂ ਕੱਢਣ ਲਈ ਜਿੱਡੀ ਵੱਡੀ ਕੁਰਬਾਨੀ ਕਰਨ ਜਾ ਰਿਹਾ ਹੈ ਇਹਨਾ ਅੰਗਰੇਜਾਂ ਦੇ ਚੱਲੇ ਜਾਣ ਤੋਂ ਬਾਅਦ ਭਾਰਤੀ ਦੇਸੀ ਹਾਕਮ ਕਈ ਮਸਲਿਆ ਵਿੱਚ ਇਨ੍ਹਾ ਨੂੰ ਵੀ ਮਾਤ ਪਾ ਦੇਣਗੇ ।

ਲੇਖਕ ਨਿਸ਼ਾਨ ਸਿੰਘ ਮੂਸੇ ਸਪੰਰਕ

9876730001