ਕੈਲਗਰੀ: ਕੈਨੇਡਾ ਦੇ ਕੈਲਗਰੀ ਵਿਖੇ ਸਥਿਤ ਗੁਰਦੁਆਰਾ ਸਿੱਖ ਸੁਸਾਇਟੀ ਦੀ ਕੰਧ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਹਿੰਦੂ ਧਰਮ ਦਾ ਚਿੰਨ ‘ਸਵਾਸਤਿਕ’ ਵਾਹਿਆ ਗਿਆ ਹੈ। ਕੈਲਗਰੀ ਦੇ ਸਾਊਥ ਵੈਸਟ ਦੀ 81 ਸਟਰੀਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਦੀ ਬਾਹਰਲੀ ਕੰਧ ਉੱਤੇ ਲਾਲ ਰੰਗ ਨਾਲ ਸਵਾਸਤਿਕ ਨਿਸ਼ਾਨ ਵਾਹਿਆ ਗਿਆ ਹੈ। ਇੱਥੇ ਸਿਰਫ ਕੰਧ ਹੀ ਨਹੀਂ ਗੁਰਦੁਆਰਾ ਸਾਹਿਬ ਦੇ ਸਾਈਨ ਬੋਰਡ ਨੂੰ ਵੀ ਲਾਲ ਰੰਗ ਦੇ ਪੇਂਟ ਨਾਲ ਖਰਾਬ ਕੀਤਾ ਗਿਆ ਹੈ।

gurduara

ਇਸ ਬਾਰੇ ਪਤਾ ਲੱਗਣ ‘ਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਇਸ ਨੂੰ ਨਸਲੀ ਹਮਲਾ ਨਾ ਕਹਿ ਕੇ ਸ਼ਰਾਰਤੀ ਅਨਸਰਾਂ ਦਾ ਕੰਮ ਦੱਸ ਰਹੀ ਹੈ ਜੋ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਪੁਲਿਸ ਨੇ ਇਸ ਸਬੰਧੀ ਹੈਲਪਾਲਾਈਨ ਵੀ ਜਾਰੀ ਕੀਤੀ ਹੈ ਕਿ ਮੁਲਜ਼ਮਾਂ ਸਬੰਧੀ ਕਿਸੇ ਨੂੰ ਵੀ ਜਾਣਕਾਰੀ ਮਿਲੇ ਤਾਂ ਉਹ ਇਨ੍ਹਾਂ (403-266-1234) ਨੰਬਰਾਂ ‘ਤੇ ਸੂਚਿਤ ਕਰ ਸਕਦੇ ਹਨ। ਫਿਲਹਾਲ ਪੁਲਸ ਗੁਰਦੁਆਰਾ ਸਾਹਿਬ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਦੀ ਵੀ ਜਾਂਚ ਕਰ ਰਹੀ ਹੈ ਪਰ ਇਸ ਵਿਚ ਸ਼ੱਕੀ ਵਿਅਕਤੀ ਦਾ ਚਿਹਰਾ ਸਾਫ ਦਿਖਾਈ ਨਹੀਂ ਦੇ ਰਿਹਾ।