ਬਾਘਾਪੁਰਾਣਾ (ਬਿਊਰੋ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋ. ਐਜੂ. ਸੀ. ਸੈ. ਸਕੂਲ ਗਿਆਰਵੀ ਸ਼੍ਰੇਣੀ ਮੈਡੀਕਲ, ਨਾਨ-ਮੈਡੀਕਲ, ਕਾਮਰਸ ਤੇ ਆਰਟਸ (ਮੈਥ/ਇਕਨਾਮਿਕਸ) ਲਈ ਸਕਾਲਰਸ਼ਿਪ ਟੈਸਟ ਦਾ ਅਯੋਜਨ ਕਰ ਰਹੀ ਹੈ। ਇਸ ਸਕਾਲਰਸ਼ਿਪ ਟੈਸਟ ਵਿੱਚ ਪਹਿਲਾ ਸਥਾਨ ਪ੍ਰਪਾਤ ਕਰਨ ਵਾਲੇ ਨੂੰ 25000 ਰੁਪਏ, ਦੂਸਰੇ ਨੂੰ 20000 ਰੁਪਏ, ਤੀਸਰੇ ਸਥਾਨ ਪ੍ਰਾਪਤ ਕਰਨ ਵਾਲੇ ਨੂੰ 15000 ਰੁਪਏ, ਚੋਥੇ ਨੂੰ 10000 ਰੁਪਏ ਤੇ ਪੰਜਵੇਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 8000 ਰੁਪਏ ਵਜ਼ੀਫਾ ਦਿੱਤਾ ਜਾਵੇਗਾ। ਤਰਕੀਰਬਨ  130 ਵਿੱਦਿਆਰਥੀ ਟੈਸਟ ਲਈ ਰਜ਼ਿਸਟਰੇਸਨ ਕਰਵਾ ਚੁੱਕੇ ਹਨ ਤੇ ਇਹ ਵਿੱਦਿਆਰਥੀ ਸੀ.ਬੀ.ਐਸ.ਈ ਸੈਟਰਲ ਬੋਰਡ ਤੇ ਪੰਜਾਬ ਬੋਰਡ ਦੇ ਵਿੱਦਿਆਰਥੀ ਸਾਮਲ ਹਨ। ਇਸ ਸੰਸਥਾ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਟਿਊਸ਼ਨ ਦੀ ਕੋਈ ਜਰੂਰਤ ਨਹੀਂ ਪੈਦੀ। ਕਿਉਕਿ ਹਰ ਵਿਸ਼ੇ ਦੇ ਤਜ਼ਰਬੇਕਾਰ ਲੈਕਚਰਾਰ ਹਨ ਅਤੇ ਇਸ ਸੰਸਥਾ ਦਾ ਰਿਜਲਟ ਹਮੇਸਾ ਹੀ 100 ਪ੍ਰਤੀਸ਼ਤ ਆਉਦਾ ਹੈ। ਤੇ ਇਸ ਸੰਸਥਾ ਵਿੱਚੋ ਹਰ ਸਾਲ ਵਿਦਿਆਰਥੀ ਮੈਰਿਟ ਪ੍ਰਾਪਤ ਕਰਦੇ ਹਨ। ਸੰਸਥਾ ਦੇ ਵਿਦਿਆਰਥੀ ਹਰ ਸਾਲ ਬਾਰਵੀ ਸ਼੍ਰੇਣੀ ਤੋਂ ਬਾਅਦ ਉਚੇਰੀ ਪੜਾਈ ਲਈ ਕੇਨੇਡਾ, ਆਸਟਰੇਲੀਆ ਤੇ ਨਿਊਜੀਲੈਡ ਜਾਦੇ ਹਨ। ਇਹ ਸਾਰੀ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਿੰਸੀਪਲ ਗੁਰਦੇਵ ਸਿੰਘ, ਡਾਇਰੈਕਟਰ ਸੰਦੀਪ ਮਹਿਤਾ, ਕੋਆਰਡੀਨੇਟਰ ਇਕਬਾਲ ਸਿੰਘ ਤੇ ਸਾਇੰਸ ਕੋਆਰਡੀਨੇਟਰ ਮੁਕੇਸ਼ ਅਰੋੜਾ ਨੇ ਦਿੱਤੀ ਤੇ ਸਕਾਲਰਸਿੱਪ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ।