ਬਾਘਾਪੁਰਾਣਾ (ਬਿਊਰੋ): ਮਹਾਨ ਸਿੱਖ ਧਰਮ ਅਤੇ ਅਮੀਰ ਪੰਜਾਬੀ ਵਿਰਾਸਤ ਦਾ ਸਿੰਗਾਰ ਰਹੀ ਗਤਕੇਬਾਜੀ ਦੇ ਖੇਤਰ ਵਿੱਚ ਆਪਣੀ  ਮਿਹਨਤ ਤੇ ਲਗਨ ਸਦਕਾ ਵਿਸ਼ੇਸ਼ ਮੁਕਾਮ ਹਾਸਿਲ ਕਰਨ ਵਾਲੀ ਰਮਨਦੀਪ ਕੌਰ ਥਰਾਜ ਤੇ ਪਿੰਡ ਵਾਸੀਆਂ ਨੂੰ ਉਸ ਉੱਪਰ ਹਮੇਸ਼ਾ ਮਾਣ ਮਹਿਸੂਸ ਹੁੰਦਾ ਰਹੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਈਸਟ ਦੇ ਪ੍ਰਧਾਨ ਬਚਿੱਤਰ ਸਿੰਘ ਘੋਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੜ੍ਹ ਰਹੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਜਗਰੂਪ ਸਿੰਘ ਥਰਾਜ ਨੇ ਗਤਕੇਬਾਜੀ ਵਿੱਚ ਵਧੀਆ ਆਪਣਾ ਮੁਕਾਮ ਹਾਸਿਲ ਕੀਤਾ ਹੈ ਤੇ ਸਿੱਖ ਧਰਮ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਜਿੰਦਾ ਰੱਖਣ ਲਈ ਆਪਣਾ ਯੋਗਦਾਨ ਪਾ ਰਹੀ ਹੈ । ਗਤਕੇਬਾਜੀ ਵਿੱਚ ਸਿਰਫ ਦਲੇਰ ਅਤੇ ਹਿੰਮਤੀ ਲੜਕੀਆਂ ਹੀ ਹਿੱਸਾ ਲੈਣ ਦਾ ਹੌਂਸਲਾ ਰੱਖ ਸਕਦੀਆਂ ਹਨ ਜਿੱਥੇ ਰਮਨਦੀਪ ਕੌਰ ਨੇ ਗੱਤਕੇਬਾਜੀ ਵਿੱਚ ਆਪਣੇ ਪਿੰਡ ਥਰਾਜ ਦਾ ਨਾਮ ਤਾਂ ਰੌਸ਼ਨ ਕੀਤਾ ਹੀ ਹੈ ਤੇ ਮੋਗੇ ਜਿਲ੍ਹੇ ਦਾ ਨਾਮ ਵੀ ਰੌਸ਼ਨ ਹੋ ਰਿਹਾ ਹੈ । ਇਸ ਸਮਾਗਮ ਵਿੱਚ aੁੱਦਮੀ ਕੈਨੇਡੀਅਨ ਤੇ ਖੇਡ ਪਰਮੋਟਰ ਘੋਲੀਆ ਦੀ ਮਾਤਾ ਮੁਖਤਿਆਰ ਕੌਰ ਵੀ ਉਚੇਚੇ ਤੌਰ ਤੇ ਹਾਜ਼ਰ ਸਨ ਤੇ ਹੋਦ ਚਿਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਫੈਡਰੇਸ਼ਨ ਆਗੂ ਭਾਈ ਦਰਸ਼ਨ ਸਿੰਘ ਘੋਲੀਆ, ਪ੍ਰਸਿੱਧ ਸਮਾਜ ਸੇਵੀ ਤੇ ਨੌਜਵਾਨ ਆਗੂ ਰਜਿੰਦਰ ਪਾਲ ਸਿੰਘ ਥਰਾਜ, ਸਰਪੰਚ ਗੁਰਮੀਤ ਸਿੰਘ ਬੁੱਘੀਪੁਰਾ, ਮਲਕੀਤ ਸਿੰਘ ਗਿੱਲ ਤੇ ਬੀਬੀ ਅਮਨਦੀਪ ਕੌਰ ਚਹਿਲ ਹਾਜ਼ਰ ਸਨ ।