ਕੈਲੇਫੋਰਨੀਆ: ਫੇਸਬੁੱਕ ਦੇ ਜਨਮਦਾਤਾ ਮਾਰਕ ਜੁਕਰਬਰਗ ਨੇ ਆਪਣਾ ਹਾਈਟੈੱਕ ਆਰਟੀਫੀਸ਼ਲ ਇੰਟੈਲੀਜੈਂਸ ਦੁਨੀਆ ਸਾਹਮਣੇ ਕੀਤਾ ਹੈ। ਸਰਲ ਸ਼ਬਦ ਵਿੱਚ ਇਹ ਇੱਕ ਤਰ੍ਹਾਂ ਦਾ ਆਧੁਨਿਕ ਘਰ ਹੈ ਜੋ ਮਾਰਕ ਜੁਕਰਬਰਗ ਦੇ ਇਸ਼ਾਰਿਆਂ ਉੱਤੇ ਕੰਮ ਕਰੇਗਾ। ਜੁਗਰਬਰਗ ਨੇ ਇਸ ਨੂੰ ‘ਜਾਰਵਿਸ’ ਦਾ ਨਾਮ ਦਿੱਤਾ ਹੈ।
 ਮਾਰਕ ਜੁਕਰਵਰਗ ਨੇ ਆਪਣੇ ਆਧੁਨਿਕ ਹਾਈਟੈੱਕ ਸੁਰੱਖਿਆ ਵਾਲੇ ਘਰ ਦਾ ਡੈਮੋ ਵੀ ਵੀਡੀਓ ਰਾਹੀਂ ਦਰਸਾਇਆ ਹੈ ਜਿਸ ਰਾਹੀਂ ਪੂਰੇ ਘਰ ਨੂੰ ਦੇਖਿਆ ਜਾ ਸਕਦਾ ਹੈ। ਵੀਡੀਓ ਅਨੁਸਾਰ ਜਾਰਵਿਸ ਮਾਰਕ ਨੂੰ ਸਵੇਰੇ ਉੱਡਦੇ ਸਾਰ ਹੀ ਕਮਰੇ ਦਾ ਤਾਪਮਾਨ ਉਸ ਦੇ ਦਿਨ ਭਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੰਦਾ ਹੈ। ਨਾਲ ਹੀ ਜਾਰਵਿਸ ਮਾਰਕ ਨੂੰ ਉਸ ਦੀ ਸਿਹਤ ਬਾਰੇ ਵੀ ਜਾਗਰੂਕ ਕਰਦਾ ਹੈ।
 ਜਕਰਬਰਗ ਦੀ ਬੇਟੀ ਮੈਕਸ ਦੇ ਮਨੋਰੰਜਨ ਤੋਂ ਲੈ ਕੇ ਜੋ ਲੋਕ ਘਰ ਆਉਂਦੇ ਹਨ ਉਨ੍ਹਾਂ ਬਾਰੇ ਸਾਰੀ ਜਾਣਕਾਰੀ ਜਾਰਵਿਸ ਮੋਬਾਈਲ ਉੱਤੇ ਪ੍ਰਦਾਨ ਕਰਦਾ ਦਿਖਾਈ ਦੇ ਰਿਹਾ ਹੈ। ਘਰ ਵਿੱਚ ਆਉਣ ਵਾਲੇ ਮਹਿਮਾਨਾਂ ਦਾ ਫੇਸ ਦੇਖਣ ਤੋਂ ਬਾਅਦ ਜਾਰਵਿਸ ਦਰਵਾਜ਼ਾ ਖੋਲ੍ਹਦਾ ਹੈ।
ਜਾਰਵਿਸ ਤੋਂ ਮੈਸੇਜਰ ਉੱਤੇ ਚੈਟ ਕਰ ਕੇ ਕਮਾਂਡ ਵੀ ਦਿੱਤੀ ਜਾ ਸਕਦੀ ਹੈ। ਕਮਾਂਡ ਮਿਲਣ ਤੋਂ ਬਾਅਦ ਘਰ ਵਿੱਚ ਰੂਮ ਹੀਟਰ ਆਨ ਕਰਨਾ, ਲਾਈਟ ਬੰਦ ਹੋ ਜਾਂਦੀਆਂ ਹਨ। ਖ਼ਾਸ ਗੱਲ ਇਹ ਵੀ ਹੈ ਜਾਰਵਿਸ ਮਾਰਕ ਦਾ ਨਾਸ਼ਤਾ ਵੀ ਤਿਆਰ ਕਰਦਾ ਹੈ।