4 ਲੱਖ ਦੀ ਕੀਮਤ ਨਾਲ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਤਿਆਰ: ਬਾਬਾ ਗੁਰਦੀਪ ਸਿੰਘ

ਬਾਘਾਪੁਰਾਣਾ (ਬਿਊਰੋ): ਮਾਲਵਾ ਖੇਤਰ ਦਾ ਬਹੁਤ ਹੀ ਪ੍ਰਸਿੱਧ ਨਗਰ ਚੰਦ ਪੁਰਾਣਾ ਜਿਲ੍ਹਾ ਮੋਗਾ ਜਿੱਥੇ ਇਸ ਨਗਰ ਵਿੱਚ ਬਹੁਤ ਹੀ ਉੱਚ ਕੋਟੀ ਦੀ ਧਾਰਮਿਕ ਅਤੇ ਸਮਾਜ ਸੇਵੀ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਨੇ ਜਨਮ ਲਿਆ ਸੀ ਅਤੇ ਇਸ ਨਗਰ ਦਾ ਨਾਂ ਪੰਜਾਬ ਵਿੱਚ ਹੀ ਨਹੀਂ ਸਗੋਂ ਆਲ ਵਲਡ ਵਿੱਚ ਉਹਨਾਂ ਨੇ ਧਰਮ ਦਾ ਪ੍ਰਚਾਰ ਕਰਕੇ ਅਤੇ ਸਮਾਜ ਭਲਾਈ ਦੇ ਕੰਮ ਕਰ ਕੇ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ । ਉਹਨਾਂ ਦੇ ਸਮਾਜ ਭਲਾਈ ਕੰਮਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਦੇ ਹੋਏ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਗੁਰਦੀਪ ਸਿੰਘ ਵੱਲੋਂ ਸਹਿਯੋਗ ਦੇ ਕੇ ਪਿੰਡ ਚੰਦ ਪੁਰਾਣਾ ਵਿੱਚ ਪੰਚਾਇਤ ਘਰ ਬਾਬਾ ਜੀ ਦੀ ਯਾਦ ਵਿੱਚ ਬਣਾਉਣ ਲਈ ਨੀਂਹ ਪੱਥਰ ਰੱਖਿਆ ਗਿਆ । ਸੰਤ ਬਾਬਾ ਨਛੱਤਰ ਸਿੰਘ ਜੀ ਵੱਲੋਂ ਸਮਾਜ ਭਲਾਈ ਦੇ ਕੰਮ ਕਰ ਕੇ ਉਹਨਾਂ ਨੂੰ ਖੁਸ਼ੀ ਮਹਿਸੂਸ ਹੁੰਦੀ ਸੀ ਅਤੇ ਉਹਨਾਂ ਦੀ ਸੋਚ ਸੀ ਕਿ ਦੂਸਰੇ ਨਗਰਾਂ ਵਾਂਗ ਸਾਡਾ ਨਗਰ ਵੀ ਸੁੰਦਰ ਬਣੇ । ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਇਸ ਪੰਚਾਇਤ ਘਰ ਤੇ ਲੱਗਭੱਗ ੪ ਲੱਖ ਰੁਪਏ ਖ਼ਰਚ ਆਵੇਗਾ ਜਿਸ ਨੂੰ ਵਧੀਆ ਤਰੀਕੇ ਨਾਲ ਤਿਆਰ ਕਰ ਕੇ ਗ੍ਰਾਮ ਪੰਚਾਇਤ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਇਸ ਵਿੱਚ ਫੁੱਲ ਬੂਟੀਆਂ ਦੇ ਨਾਲ-ਨਾਲ ਸੁੰਦਰ ਬਗੀਚੀ ਵੀ ਬਣਾਈ ਜਾਵੇਗੀ । ਕਾਕਾ ਸਿੰਘ ਕੈਨੇਡੀਅਨ ਵੱਲੋਂ 1 ਲੱਖ ਰੁਪਏ ਵੀ ਪੰਚਾਇਤ ਘਰ ਲਈ ਦਾਨ ਵਜੋਂ ਦੇਣ ਦਾ ਐਲਾਨ ਕੀਤਾ । ਇਸ ਮੌਕੇ ਬਾਬਾ ਜੀ ਨੇ ਕਿਹਾ ਕਿ 2 ਮਹੀਨੇ ਵਿੱਚ ਇਹ ਪੰਚਾਇਤ ਘਰ ਬਣ ਕੇ ਤਿਆਰ ਹੋ ਜਾਵੇਗਾ । ਪਿੰਡ ਵਾਸੀਆਂ ਨੇ ਵੀ ਬਾਬਾ ਜੀ ਦੀ ਇਸ ਉਪਰਾਲੇ ਪ੍ਰਤੀ ਭਰਪੂਰ ਸ਼ਲਾਘਾ ਕੀਤੀ । ਇਸ ਮੌਕੇ ਪਿੰਡ ਦੇ ਮਜ਼ੂਦਾ ਸਰਪੰਚ ਇਕਬਾਲ ਸਿੰਘ ਭੁੱਟੋ, ਸਾਬਕਾ ਸਰਪੰਚ ਮਨਜੀਤ ਸਿੰਘ, ਸਾਬਕਾ ਸਰਪੰਚ ਜੱਗਾ ਸਿੰਘ ਸੂਬੇਦਾਰ, ਗੁਰਮੀਤ ਸਿੰਘ, ਨੰਬਰਦਾਰ ਚਮਕੌਰ ਸਿੰਘ, ਸਾਬਕਾ ਸਰਪੰਚ ਪ੍ਰਿਤਪਾਲ ਸਿੰਘ, ਮਾਸਟਰ ਬਲਦੇਵ ਸਿੰਘ, ਹਰਬੰਸ ਸਿੰਘ ਪ੍ਰਧਾਨ ਕੋਪਰਿਟ ਸੁਸਾਇਟੀ, ਸੈਕਟਰੀ ਮੰਦਰ ਸਿੰਘ, ਸਾਬਕਾ ਸਰਪੰਚ ਭਗਵੰਤ ਸਿੰਘ, ਸੂਬੇਦਾਰ ਚਰਨ ਸਿੰਘ, ਮਾਸਟਰ ਅਜਮੇਰ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਹਰਦਿਆਲ ਸਿੰਘ ਸੁਸਾਇਟੀ ਵਾਲੇ, ਸੰਮਤੀ ਮੈਂਬਰ ਬੰਟੀ ਢਿੱਲੋਂ, ਨਿਰਮਲ ਸਿੰਘ ਪੰਚ ਡੇਅਰੀ ਵਾਲੇ, ਪ੍ਰਧਾਨ ਪ੍ਰਤਾਪ ਸਿੰਘ ਨਿਊਜ਼ੀਲੈਂਡ, ਕਾਕਾ ਸਿੰਘ ਖੇਤ ਵਾਲੇ, ਬੱਬੂ ਸਿੰਘ ਮੈਂਬਰ, ਰਾਜੂ ਸਿੰਘ, ਖੇਮ ਸਿੰਘ, ਸ਼ਿੰਦਾ ਸਿੰਘ ਅਤੇ ਭਾਈ ਚਮਕੌਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ।