ਬਾਘਾਪੁਰਾਣਾ (ਬਿਊਰੋ): ਅੱਜ ਬਾਘਾਪੁਰਾਣਾ ਵਿੱਚ ਬਾਰ ਐਸੋਸੀਏਸ਼ਨ ਦੀ ਚੋਣ, ਕਮਲਦੀਪ ਸਿੰਘ ਸਿੱਧੂ ਐਡਵੋਕੇਟ ਅਵਜਰਬਰ (ਪੰਜਾਬ ਤੇ ਹਰਿਆਣਾ ਹਾਈਕੋਰਟ) ਅਤੇ ਅਡਹਾਕ ਕਮੇਟੀ ਦੇ ਮੈਬਰਾਂ ਦੀ ਨਿਗਰਾਨੀ ਹੇਠ ਬਹੁਤ ਹੀ ਸ਼ਾਤਮਈ ਢੰਗ ਨਾਲ ਕਰਵਾਈ ਗਈ । ਜਿਸ ਵਿੱਚ ਪ੍ਰਧਾਨਗੀ ਲਈ ਗਗਨਦੀਪ ਗਰਗ, ਵਾਈਸ ਪ੍ਰਧਾਨ ਸੋਨੀਆ ਗੋਇਲ, ਜਨਰਲ ਸੈਕਟਰੀ ਅਮਨਪ੍ਰੀਤ ਸਿੰਘ ਗਰੇਵਾਲ, ਜੁਆਇੰਟ ਸੈਕਟਰੀ ਸੁਰਿੰਦਰ ਕੁਮਾਰ ਸ਼ਰਮਾ ਐਡਵੋਕੇਟ ਅਤੇ ਫਾਇਨਾਂਸ ਸੈਕਟਰੀ ਲਈ ਰੇਨੂੰ ਬਾਲਾ ਚੁਣੇ ਗਏ । ਇਸ ਮੌਕੇ ਬਾਘਾਪੁਰਾਣਾ ਬਾਰ ਐਸੋਸੀਏਸ਼ਨ ਅਤੇ ਬਾਘਾਪੁਰਾਣਾ ਅਡਹਾਕ ਕਮੇਟੀ ਦੇ ਚੇਅਰਮੈਨ ਜੋਗਿੰਦਰ ਸਿੰਘ ਬਰਾੜ ਐਡਵੋਕੇਟ, ਗਰਮੀਤ ਸਿੰਘ ਧਾਲੀਵਾਲ ਐਡਵੋਕੇਟ, ਪਵਿੱਤਰ ਸਿੰਘ ਗਿੱਲ ਮੈਬਰ ਅਤੇ ਇਸ ਤੋਂ ਇਲਾਵਾ ਰਵਿੰਦਰ ਸਿੰਘ ਬਰਾੜ, ਗੁਰਸੇਵਕ ਸਿੰਘ ਗਿੱਲ, ਸੁਜਾਨ ਸਿੰਘ ਬਰਾੜ, ਤਰਸੇਮ ਸਿੰਘ ਗਿੱਲ, ਅਮਿਤ ਗੋਇਲ, ਜੋਤੀ ਸ਼ਰਮਾ, ਨਗਮਾ ਗੁਪਤਾ, ਰਮਨਦੀਪ ਕੌਰ, ਬਲਵੰਤ ਸਿੰਘ ਬਰਾੜ, ਸੁਮਿਤ ਗੋਇਲ, ਵਿਨੋਦ ਜਿੰਦਲ, ਵਿਵੇਕ ਨੋਹਰੀਆ, ਜਸਵਿੰਦਰ ਸਿੰਘ,  ਰਮੇਸ਼ ਗਰੋਵਰ, ਜਬਰਜੰਗ ਸਿੰਘ, ਜਗਸੀਰ ਸਿੰਘ, ਵੰਦਨਾ, ਪ੍ਰਭਪ੍ਰੀਤ ਕੋਰ ਅਤੇ ਹੋਰ ਵਕੀਲ ਸਾਹਿਬਾਨ ਵੀ ਹਾਜ਼ਰ ਸਨ ।