ਬਾਘਾਪੁਰਾਣਾ (ਬਿਊਰੋ) : ਇਲਾਕੇ ਦੀ ਮਸ਼ਹੂਰ ਕੈਂਸਰ ਸੰਸਥਾ ਰਮਨ ਕੈਂਸਰ ਸੋਸਾਇਟੀ ਗਰੀਬਾਂ ਨੂੰ ਸਹੂਲਤ ਦੇਣ ਲਈ ਹਰ ਹਫਤੇ ਫਰੀ ਚੈਕ ਆਪ ਕੈਂਪ ਲਗਾ ਰਹੀ ਹੈ। ਇਸੇ ਤਹਿਤ ਹੀ ਅੱਜ ਵੀ ਰਮਨ ਕੈਂਸਰ ਸੋਸਾਇਟੀ ਚੰਦਪੁਰਾਣਾ ਵਿਖੇ ਫਰੀ ਚੈਕ ਆਪ ਕੈਂਪ ਲਗਾਇਆ ਗਿਆ ਜਿਸ ਵਿਚ ਪੇਟ ਦੇ ਰੋਗਾਂ ਦੇ ਮਾਹਿਰ ਡਾਕਟਰ ਜਸਪਾਲ ਸਿੰਘ ਰੇਥੀ ਵਿਸ਼ੇਸ ਤੌਰ ਤੇ ਚੈਕ ਆਪ ਕਰਨ ਪਹੁੰਚੇ। ਇਸ ਵੇਲੇ 100 ਦੇ ਕਰੀਬ ਮਰੀਜਾਂ ਨੇ ਚੈਕ ਅਪ ਕਰਵਾਇਆ ਜਿਨ੍ਹਾਂ ਵਿਚੋਂ 35 ਮਰੀਜ ਕਾਲੇ ਪੀਲੀਏ ਦੇ ਪਾਏ ਗਏ। ਡਾਕਟਰ ਜਸਪਾਲ ਸਿੰਘ ਰੇਥੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਇਹ ਕੈਂਪ ਹਰ ਐਤਵਾਰ ਲਗਾਇਆ ਜਾਵੇਗਾ ਤੇ ਮਰੀਜਾਂ ਦਾ ਫਰੀ ਚੈਕਅਪ ਕੀਤਾ ਜਾਵੇਗਾ।