ਭਾਰਤ ੲਿੱਕ ਲੋਕਤੰਤਰੀ ਦੇਸ਼ ਹੈ, ਜਿਥੇ ਸਰਕਾਰ ਲੋਕਾਂ ਦੀ, ਲੋਕਾਂ ਲੲੀ, ਅਤੇ ਲੋਕਾਂ ਦੁਅਾਰਾ ਚੁਣੀ ਜਾਂਦੀ ਹੈ। ਜਦੋ ਵੀ ਗੱਲ ਲੋਕਤੰਤਰ ਦੀ ਅਾੳੁਂਦੀ ਹੈ, ਤਾਂ ੳੁਥੇ ਭਾਰਤੀ ਸਵਿਧਾਨ ਦੇ ਨਿਰਮਾਤਾ, ਭਾਰਤ ਰਤਨ, ਡਾ. ਭੀਮ ਰਾਓ ਅੰਬੇਡਕਰ ਦੀ ਗੱਲ ਅਾਪਣੇ ਅਾਪ ਤੁਰ ਪੈਂਦੀ ਹੈ। ਜਿਨ੍ਹਾਂ ਨੇ ਅਾਪਣੇ ਤਨ, ਮਨ ਦੇ ਨਾਲ ਦੋ ਸਾਲ, ਗਿਅਾਰਾ ਮਹੀਨੇ ਅਤੇ ਅਠਾਰਾਂ ਦਿਨਾਂ ਵਿੱਚ ਭਾਰਤ ਦਾ ਸਵਿਧਾਨ ਰਚਿਅਾ, ਅਤੇ ਕੲੀ ਸਦੀਅਾ ਤੋਂ ਚੱਲਦੀ ਅਾ ਰਹੀ ਪਿੱਛੜੀ ਤੇ ਮਾੜੀ ਸੋਚ ਵਾਲੀਅਾ ਰੀਤਾਂ ਨੂੰ ਖਤਮ ਕਰ, ਮਨੁੱਖ ਨੂੰ ਮਨੁੱਖ ਸਮਝਦੇ ਹੋੲੇ, ਸਾਰਿਅਾ ਨੂੰ ਬਰਾਬਰ ਅਧਿਕਾਰ ਦਿੱਤੇ।
ਜੇਕਰ ਅੱਜ ਤੋਂ ਕੁੱਝ ਸਮਾਂ ਪਹਿਲਾਂ ਦੀ ਗੱਲ ਕਰੀੲੇ ਤਾਂ ਭਾਰਤ ਵਿੱਚ ਦਲਿਤ (ਅਛੂਤ) ਕਹੇ ਜਾਣ ਵਾਲੇ ਵਰਗ ਦੀ ਹਾਲਤ ਬਹੁਤ ਤਰਸਯੋਗ ਸੀ, ਕਿੳੁਂਕਿ ੳੁਸ ਸਮੇਂ ਛੂਅਾ-ਛਾਤ, ਜਾਤ-ਪਾਤ ਜਿਹੀਅਾ ਬਿਮਾਰੀਅਾ ਸਮਾਜ ਵਿੱਚ ਫੈਲੀਅਾ ਹੋੲੀਅਾ ਸਨ। ਛੂਅਾ-ਛਾਤ ੲਿੱਕ ਅੰਦਰੂਨੀ ਅਤੇ ਮਾਨਸਿਕ ਗੁਲਾਮੀ ਹੁੰਦੀ ਹੈ,ਜੋ ਸਰੀਰਕ ਗੁਲਾਮੀ ਤੋਂ ਵੀ ਜਿਅਾਦਾ ਘਾਤਕ ਹੁੰਦੀ ਹੈ।ਗੁਲਾਮੀ ਜਾਂ ਪਾ੍ਧੀਨਤਾ ਦਾ ਭਾਵ ਹੱਕਾਂ ਤੋਂ ਵਾਂਝੇ ਰੱਖਣ ਤੋਂ ਵੀ ਲਿਅਾ ਜਾ ਸਕਦਾ ਹੈ, ਕਿੳੁਂਕਿ ੳੁਸ ਸਮੇਂ ਦੀ ਹਾਕਮ ਜਮਾਤ ਅਛੂਤ ਲੋਕਾਂ ਨੂੰ ਅਾਪਣੇ ਸਵਾਰਥ ਲੲੀ ਹੱਕਾ ਤੋਂ ਵਾਂਝੇ ਰੱਖਿਅਾ ਕਰਦੇ ਸਨ।ਪੰਜਾਬੀ ਦੀ ੲਿੱਕ ਕਹਾਵਤ ਹੈ ਕਿ ੲਿਨਸਾਨ ਜੰਮਦਾ ਤਾਂ ਅਾਜ਼ਾਦ ਹੈ, ਪਰ ਜਿੳੁਂ-ਜਿੳੁਂ ੳੁਹ ਵੱਡਾ ਹੁੰਦਾ ਜਾਂਦਾ ਹੈ, ੳੁਸਦੀ  ਅਾਜ਼ਾਦੀ ਗੁਅਾਚਦੀ ਚਲੀ ਜਾਂਦੀ ਹੈ,ਕਿੳੁਂਕਿ ੳੁਹ ਜਿੰਦਗੀ ਦੇ ਵੱਖ ਵੱਖ ਝਮੇਲਿਅਾ ਵਿੱਚ ਗੱਰਸਿਅਾ ਜਾਂਦਾ ਹੈ। ਪਰ ਜੇਕਰ ੲਿਸ ਕਹਾਵਤ ਨੂੰ ੳੁਸ ਸਮੇਂ ਦੇ ਦਲਿਤਾਂ (ਅਛੂਤ) ਦੇ ਹਾਲਾਤਾਂ ਅਨੁਸਾਰ ਵਚਾਰੀੲੇ ਤਾਂ ਦਲਿਤ ਪਰਿਵਾਰ ਵਿੱਚ ਪੈਦਾ ਹੋੲੇ ੲਿਨਸਾਨ ਦੀ ਦਾਸਤਾਨ ੲਿਸਦੇ ੳੁਲਟ ਹੁੰਦੀ ਸੀ, ੳੁਹ ਜੰਮਦਾ ਗੁਲਾਮੀ ਵਿੱਚ ਸੀ, ਜਿੳੁਂ-ਜਿੳੁਂ ੳੁਹ ਵੱਡਾ ਹੁੰਦਾ ਸੀ, ੳੁਸਦੀ ਗੁਲਾਮੀ ਹੋਰ ਮਜਬੂਤੀ ਧਾਰਨ ਕਰ ਲੈਂਦੀ ਸੀ ਤੇ ਦੁਨੀਅਾ ਛੱਡ ਜਾਣ ੳੁਪਰੰਤ ਵੀ ੳੁਸਦੀ  ਗੁਲਾਮੀ ਅਤੇ ਕਰਜੇ ਦੀ ਪੰਡ ਦਾ ਬੋਝ ੳੁਸਦੀ ਅਗਲੀ ਪੀੜੀ ਨੂੰ ਢੋਣਾ ਪੈਂਦਾ ਸੀ। ਜੇਕਰ ਅੱਜ ਦੀ ਗੱਲ ਕਰੀੲੇ ਤਾਂ ਅੱਜ ਲਗ-ਪਗ 5-10 ਪ੍ਤੀਸ਼ਤ ਦਲਿਤ ਗਰੀਬੀ ਰੇਖਾ ਤੋਂ ਬਾਹਰ ਹਨ,ਪਰ ਮਾਨਸਿਕ ਤੋਰ ਤੇ ੳੁਹ ਵੀ ਅਾਜ਼ਾਦ ਨਹੀ ਹਨ। ਪਹਿਲਾਂ ਅਛੂਤ ਲੋਕਾਂ ਦੀ ਹਾਲਤ ਬਹੁਤ ਹੀ ਤਰਸਯੋਗ ਸੀ। ੳੁਸ ਸਮੇਂ ੳੁਹਨਾਂ  ਅਛੂਤ ਲੋਕਾਂ ਦੇ ਰੋਗ ਅਜਿਹੇ ਨਹੀ ਸਨ ਜਿਹਨਾ ਦਾ ੲਿਲਾਜ ਨਹੀ ਸੀ ਹੋ ਸਕਦਾ ਪਰ ਹਰੇਕ ਡਾਕਟਰ ੲਿਲਾਜ ਕਰਨ ਤੋਂ ਕਤਰਾੳੁਂਦਾ ਸੀ। ਜਿਸਨੂੰ ੲਿੱਕ ੲਿਨਕਲਾਬੀ ਕਵੀ “ਫੈਜ਼ ਅਹਿਮਦ ਫੈਜ਼” ਨੇ ੲਿਓ ਬਿਅਾਨ ਕੀਤਾ,
“ਹਰ ਚਾਰਾਗਰ ਕੋ ਚਾਰਾਗਰੀ ਸੇ ਗੁਰੇਜ ਥਾ,
ਵਰਨਾ ਹਮੇਂ ਜੋ ਦੁੱਖ ਥੇ ਲਾਦਵਾ ਨ ਥੇ।”
                ਫਿਰ ਸਮੇਂ ਨੇ ਕਰਵੱਟ ਲੲੀ ਤੇ  ਬੇਸ਼ੁਮਾਰ ਤਸੀਹੇ ਝੱਲਦੇ, ਗੁਲਾਮੀ ਦੀਅਾ ਜੰਜੀਰਾਂ ਵਿੱਚ ਬੱਝੇ, ਪਾ੍ਧੀਨਤਾ ਦੇ ਸ਼ਿਕਾਰ ਹੋੲੇ ਲੋਕਾ ਦੇ ਜੀਵਨ ਵਿੱਚ ਖੁਸ਼ਹਾਲੀ ਲਿਅਾੳੁਣ ਵਾਲੇ, 14 ਅਪੈ੍ਲ 1891 ਵਿੱਚ ਸੂਬੇਦਾਰ ਰਾਮਜੀ ਸਕਪਾਲ ਦੇ ਘਰ, ਮਾਤਾ ਭੀਮਾਂ ਬਾੲੀ ਜੀ ਦੀ ਕੁੱਖ ਤੋਂ, ਮਹੂ(ਮਿਲਟਰੀ ਹੈੱਡ ਕੁਅਾਟਰ ਅਾੱਫ ਵਾਰ) ਜਿਲ੍ਹਾ ਰਤਨਾਗਿਰੀ, ਮਹਾਰਾਸ਼ਟਰ ਵਿੱਚ ੲਿੱਕ ਦੇਵਤਾ ਦਾ ਜਨਮ ਹੋੲਿਅਾ। ਜਿਸਨੂੰ ੳੁਹਨਾਂ ਦੇ ਮਾਤਾ ਪਿਤਾ ਨੇ ‘ਭੀਮ’ ਦਾ ਨਾਮ ਦਿੱਤਾ। ੳੁਹ ੲਿੱਕ ਮਹਾਰ ਭਾਵ ਅਛੂਤ ਪਰਿਵਾਰ ਸੀ। ੳੁਹ ਅਾਪਣੇ ਮਾਤਾ ਪਿਤਾ ਦੇ ਚੋਦਵੇ ਸੰਤਾਨ ਸਨ। ੲਿਹ ਮਨਿਅਾ ਜਾਂਦਾ ਹੈ ਕਿ ਮਹਾਰਾ ਦੇ ਰਾਸ਼ਟਰ ਤੋਂ ਮਹਾਰਾਸ਼ਟਰ ਸ਼ਬਦ ਬਣਿਅਾ ਹੈ। ਅਛੂਤ ਜਾਤ ਵਿੱਚ ਜਨਮੇ ਭੀਮ ਨੇ ਜਾਤ-ਪਾਤ ਤੇ ਛੂਅਾ-ਛਾਤ ਦਾ ਅਾਪ ਸ਼ਿਕਾਰ ਹੋ ਕੇ, ਸਮਾਜ ਨੂੰ ੲਿਹਨਾਂ ਬਿਮਾਰੀਅਾ ਤੋਂ ਮੁਕਤ ਕਰਵਾੳੁਣ ਦੀ ਸੋਂ ਖਾਧੀ। ਡਾ. ਅੰਬੇਡਕਰ ਨੇ ੳੁਸ ਸਮੇਂ ਦੀ ਹਾਕਮ ਜਮਾਤ ਨਾਲ ਲੋਹਾ ਲੈ, ਦੱਬੇ ਕੁਚਲੇ ਲੋਕਾਂ ਦਾ ਸਹਾਰਾ ਬਣ ,ੳੁਹਨਾਂ ਦੀ ਬਹੁ -ਮੁਖੀ ਗੁਲਾਮੀ ਦੀਅਾ ਜੰਜੀਰਾਂ ਨੂੰ ਕੱਟਣ ਵਿੱਚ ਹੀ ਅਾਪਣਾ ਸਾਰਾ ਜੀਵਨ ਬਤੀਤ ਕਰ ਦਿੱਤਾ। ਜਿਸਨੂੰ ਮਹਾਨ ਕਵੀ “ਫੈਜ਼ ਅਹਿਮਦ ਫੈਜ਼” ਦੇ ਸ਼ਬਦਾਂ ਵਿੱਚ ੲਿਓਂ ਬਿਅਾਨ ਕੀਤਾ ਜਾ ਸਕਦਾ ਹੈ,
“ਹਮ ਨੇ ੳੁਨ ਪਰ ਕਿਅਾ ਹਰਫੇ ਹੱਕ ਸੰਗ ਜਨ,
ਜਿਨ ਕੀ ਹੈਬਤ ਸੇ ਦੁਨੀਅਾ ਲਰਜਤੀ ਰਹੀ,
ਜਿਨ ਪੇ ਅਾਂਸੂ ਬਹਾਨੇ ਕੋ ਕੋੲੀ ਨਾ ਥਾ,
ਅਾਪਨੀ ਅਾਂਖ ੳੁਨਕੇ ਗਮ ਮੇਂ ਬਰਸਤੀ ਰਹੀ”
                          ਡਾ. ਅੰਬੇਡਕਰ ਦੇ ਜੀਵਨ ਨੂੰ ਪੜਨਾ ੲਿੱਕ ਤਰ੍ਹਾਂ ਦੀ ਸੰਘਰਸ਼ ਦੀ ਕਹਾਣੀ ਪੜਨ ਦੇ ਸਮਾਨ ਹੈ। ਜੋ ੳੁਹਨਾਂ ਨੇ ਹਜਾਰਾ ਸਾਲਾਂ ਤੋਂ ਚਲੇ ਅਾ ਰਹੇ ਜਾਤ-ਪਾਤ, ਛੂਅਾ-ਛਾਤ ਦੇ ਢਾਂਚੇ ਨੂੰ ਤਹਿਸ ਨਹਿਸ ਕਰਨ ਲੲੀ ਕੀਤਾ ਤੇ ੲਿਨਸਾਨ ਨੂੰ ੲਿਨਸਾਨ ਸਮਝਦੇ ਹੋੲੇ ਸਾਰਿਅਾ ਨੂੰ ਬਰਾਬਰ ਅਧਿਕਾਰ ਦਿੱਤੇ।ੳੁਹਨਾ ਦੀਅਾਂ ਨਿਗਾਹਾਂ ਵਿੱਚ ਸਾਰੇ ਬਰਾਬਰ ਸਨ। ੳੁਹਨਾਂ ਨੂੰ ਅਾਪਣੀ ਜਿੰਦਗੀ ਵਿੱਚ ਬਹੁਤ ਮੋਕੇ ਮਿਲੇ ਜਿਨ੍ਹਾਂ ਨੂੰ ੳੁਹਨਾ ਨੇ ਸਿਰਫ ਤੇ ਸਿਰਫ ਲੋਕਾਂ ਦੀ ਭਲਾੲੀ ਕਰਨ ਲੲੀ ਠੁੱਕਰਾ ਦਿੱਤਾ, ਭਾਵ ਕਿ ੳੁਹ ਅੱਜ ਦੇ ਜਿਅਾਦਾਤਰ ਮਨੁੱਖਾਂ ਵਾਂਗ ਖੁਦਗਰਜ ੲਿਨਸਾਨ ਨਹੀਂ ਸਨ।
                  ਡਾ. ਅੰਬੇਡਕਰ ਅੋਰਤਾਂ ਲੲੀ ਵੀ ਰੱਬ ਬਣ ਕੇ ਅਾੲੇ। ਕਿੳੁਂਕਿ ਜੇਕਰ ੳੁਸ ਸਮੇਂ ਦੀ ਅੋਰਤ ਦੀ ਗੱਲ ਕਰੀੲੇ (ਚਾਹੇ ੳੁਹ ਕਿਸੇ ਵੀ ਜਾਤ ਦੀ ਹੋਵੇ) ਤਾਂ ਅੋਰਤ ੳੁਸ ਸਮੇਂ ਸਿਰਫ ੲਿੱਕ ਵਸਤੂ ਦੀ ਤਰਾਂ ਸੀ। ੳੁਸਨੂੰ ਪੈਰ ਦੀ ਜੁੱਤੀ ਸਮਝਿਅਾ ਜਾਂਦਾ ਸੀ। ਸਿਮਰਤੀਅਾ ਅਾਦਿ ਵਿੱਚ ੳੁਸਨੂੰ ਪਸ਼ੂ ਦੇ ਸਮਾਨ ਅਾਖਿਅਾ ਗਿਅਾ ਸੀ। ਅੋਰਤ ਦੀ ੲਿਹ ਹਾਲਾਤ ਕੁੱਝ ਜਿਅਾਦਾ ਪੁਰਾਣੀ ਨਹੀ ਹੈ।ਅੋਰਤ ਦੇ ੲਿਸ ਤਰਸਯੋਗ ਤੇ ਦਰਦਨਾਕ ਵਤੀਰੇ ਤੋਂ ਪਰਭਾਵਿਤ ਹੋ ਕੇ “ਸਾਹਿਰ ਲੁਧਿਅਾਣਵੀ” ਨੇ ੲਿਓਂ ਲਿਖਿਅਾ ਸੀ,
“ਮਦਦ ਚਾਹਤੀ ਹੈ ਹੱਵਾ ਕੀ ਬੇਟੀ,
ਯਸ਼ੋਧਾ ਕੀ ਹਮਜਿਨਸ, ਰਾਧਾ ਕੀ ਬੇਟੀ,
ਪੰਯਬਰ ਕੀ ੳੁੱਮਤ, ਜੁਲੇਖਾ ਕੀ ਬੇਟੀ,
ਸਨਾਖਾਨੇ ਤਕਦੀਸੇ, ਮਸਰਕ ਕਹਾਂ ਹੈ।”
ੳੁਸ ਸਮੇਂ ਅੋਰਤ ਪੈਰਾਂ ਹੇਠ ਰੁੱਲਦੀ ਰਹੀ, ੳੁਸਦੀ ੲਿੱਜਤ ਵੀ ੲਿੱਕ ਖਿਡੋਣਾਂ ਬਣੀ ਰਹੀ, ੳੁਹ ਮੋੲੇ ਪਤੀ ਦੀ ਚਿਖਾ ਵਿੱਚ ਜਿੳੁਂਦੀ ਸੜਦੀ ਰਹੀ,ੳੁਸਦੀ ਅਾਵਾਜ਼ ੳੁਸ ਸਮੇਂ ਵੱਜਦੇ ਢੋਲ,ਨਗਾਰਿਅਾ  ਤੇ ਡਾਗਾਂ ਦੀ ਗੂੰਜ ਵਿੱਚ ਗੁੰਮ ਰਹੀ, ਜਿਸਨੂੰ ਕਿਸੇ ਨੇ ਨਾ ਸੁਣਿਅਾ।ੳੁਸਦੀ ਅਾਵਾਜ਼ ਕੰਧਾ, ਪੱਥਰਾਂ, ਚਟਾਨਾਂ ਵਿੱਚ ਵੱਜਦੀ ਰਹੀ ਪਰ ੳੁਸਦੀ ਫਰਿਅਾਦ ਕਿਸੇ ਨੇ ਨਾ ਸੁਣੀ, ਕੋੲੀ ਰੱਬ ਜਾਂ ਦੇਵਤਾ ੳੁਸਦੀ ਮਦਦ ਲੲੀ ਨਾ ਬੋੜਿਅਾ। ਜੇਕਰ ੳੁਹਨਾਂ ਲੲੀ ਕੋੲੀ ਰੱਬ ਬਣ ਬੋੜਿਅਾ ਤਾਂ ੳੁਹ ਸਨ ਡਾ.ਅੰਬੇਡਕਰ। ੳੁਹਨਾ ਅੋਰਤ ਦੀ ਜਿੰਦਗੀ ਨੂੰ ਨੇੜਿਓ ਤੱਕਿਅਾ, ੳੁਹਨਾ ੳੁੱਤੇ ਹੁੰਦੇ ਅਤਿਅਾਚਾਰਾ ਨੂੰ ਦੇਖਿਅਾ ਅਤੇ ੳੁਹਨਾ ਦੇ ਦਰਦ ਨੂੰ ਦੂਰ ਕਰਨ ਲੲੀ ੳੁਹਨਾ ਨੂੰ ਬਰਾਬਰਤਾ ਦਾ ਅਧਿਕਾਰ ਹੀ ਨਹੀ ਦਵਾੲਿਅਾ ਸਗੋਂ ੳੁਹਨਾ ਦੇ ਹੱਥਾ ਵਿੱਚ ਸਭ ਤੋਂ ਵੱਡਾ ਹਥਿਅਾਰ ਭਾਵ ‘ਵੋਟ’ ਵੀ ਫੜਾ ਦਿੱਤਾ ਜਿਸਦੀ ਅੱਜ ੳੁਹ ਵਰਤੋਂ ਕਰਕੇ ਸਮੁੱਚੇ ਭਾਰਤ ਦੀ ਤਕਦੀਰ ਨੂੰ ਬਦਲ ਸਕਦੀ ਹੈ। ਹੋਰ ਕੲੀ ਸਾਰੇ ਯਤਨਾਂ ਤੋਂ ੲਿਲਾਵਾ ‘ਹਿੰਦੂ ਕੋਡ ਬਿੱਲ’ ਨੂੰ ਤਿਅਾਰ ਕਰਨਾ ਵੀ ੲਿਸ  ਦਿਸ਼ਾ ਵਿੱਚ ੲਿੱਕ ਅਤਿਅੰਤ ਮਹੱਤਵਪੂਰਨ ਕਦਮ ਸੀ।
                        ਜੇਕਰ ੳੁਸ ਸਮੇਂ ਦੇ ਮਜਦੂਰਾਂ ਅਤੇ ੳੁਹਨਾਂ ਦੇ ਹਲਾਤਾਂ ੳੁਪਰ ਨਜਰ ਮਾਰੀੲੇ ਤਾਂ ੳੁਸ ਸਮੇਂ ਮਜਦੂਰਾਂ ਦੀ ਹਾਲਤ ਵੀ ਬਹੁਤ ਤਰਸਯੋਗ ਸੀ।ੳੁਸ ਸਮੇਂ ਦੇ ਕੁੱਝ ਹਾਕਮ ਲੋਕਾਂ ਦੁਅਾਰਾ ਮਜਦੂਰਾਂ ਨੂੰ ਗੁਲਾਮ ਬਣਾੲਿਅਾ ਜਾਂਦਾ ਸੀ। ੲਿੱਕ ਮਜਦੂਰ ਦੀ ਸੰਤਾਨ ਵੀ ੳੁਸਦੇ ਮਾਤਾ ਪਿਤਾ ਦੀ ਤਰ੍ਹਾਂ ਗੁਲਾਮ ਸੀ।ੳੁਹਨਾ ਦਾ ਮਾਲਕ ੳੁਹਨਾਂ ਨੂੰ ਮਨ ਮਰਜੀ ਨਾਲ ਖਰੀਦਣ ਵੇਚਣ ਦਾ ਅਧਿਕਾਰ ਰੱਖਦਾ ਸੀ। ਜੇਕਰ ੲਿੱਕ ਮਜਦੂਰ ਦੇ ਮੁੱਲ ਦੀ ਗੱਲ ਕਰੀੲੇ ਤਾਂ ੳੁਸਦਾ ਮੁੱਲ ਸਿਰਫ ਤੀਹ ਰੁਪੲੇ ਤੇ ੲਿੱਕ ਸੋ ਸੇਰ ਚੋਲ ਹੁੰਦਾ ਸੀ, ਜੋ ੲਿੱਕ ਬਲਦ ਭਾਵ ਬੈਲ ਦੀ ਕੀਮਤ ਦੇ ਬਰਾਬਰ ਸੀ।ਕੁੱਝ ੲਿਸ ਤਰਾਂ ਦੇ ਹਾਲਾਤ ਸਨ ਮਜਦੂਰਾਂ ਦੇ। ਫਿਰ ਡਾਂ. ਅੰਬੇਡਕਰ ਅਾੲੇ ੳੁਹਨਾਂ ਲੲੀ ੲਿੱਕ ਰਹਿਬਰ ਬਣ ਕੇ। ੳੁਹ ਭਾਰਤ ਦੇ ਪਹਿਲੇ ਅਜਿਹੇ ਵਿਧਾੲਿਕ ਸਨ, ਜਿਨ੍ਹਾਂ ਨੇ 1928 ਵਿੱਚ ਬੰਬੲੀ ਵਿਧਾਨ ਸਭਾ ਅੰਦਰ ੲਿੱਕ ਬਿੱਲ ਪੇਸ਼ ਕੀਤਾ ਜਿਸਦਾ ਮਕਸਦ ਮਜਦੂਰਾਂ, ਖੇਤੀ ਕਾਮਿਅਾ ਦੀ ਗੁਲਾਮੀ ਨੂੰ ਖਤਮ ਕਰਨਾ ਸੀ।1936 ਵਿੱਚ ੳੁਹਨਾ ਨੇ ‘ੲਿੰਡੀਪੈਂਡੇਂਟ ਲੇਬਰ ਪਾਰਟੀ’ ਦੀ ਵੀ ਸਥਾਪਨਾ ਕੀਤੀ। ਜਿਸਦਾ ਦਿ੍ਸ਼ਟੀਕੋਣ ਸਿਰਫ ਅਛੂਤਾਂ ਤੱਕ ਹੀ ਸੀਮਿਤ ਨਹੀ ਸੀ ਬਲਕਿ ਕਿਸਾਨ ਮਜਦੂਰਾਂ ਅਾਦਿ ਤੱਕ ਵਿਅਾਪਕ ਸੀ। ੳੁਹਨਾ ਮਜਦੂਰਾਂ ਦੇ ਸਮੇਂ ਨੂੰ ੲਿੱਕ ਸੀਮਾਂ ਵਿੱਚ ਬੰਦ ਕਰ ਦਿੱਤਾ ਜਿਸ ਨਾਲ ਅੱਜ ਕੋੲੀ ਵੀ ਕਿਸੇ ਵੀ ਮਜਦੂਰ ਕੋਲੋ ਅਾਪਣੀ ਮਨ ਮਰਜੀ ਦੇ ਸਮੇਂ ਮੁਤਾਬਕ ਵੱਧ ਸਮਾਂ ਕੰਮ ਨਹੀ ਕਰਵਾ ਸਕਦਾ। ਮਜਦੂਰਾਂ ਦੀ ਭਲਾੲੀ ਲੲੀ ਜੋ ਕੋੲੀ ਨਾ ਕਰ ਸਕਿਅਾ ੳੁਹ  ਡਾ. ਅੰਬੇਡਕਰ ਨੇ ਕੀਤਾ।
                                 ਡਾ. ਅੰਬੇਡਕਰ ਨੇ ਅਾਪਣਾ ਸਾਰਾ ਜੀਵਨ ਕੇਵਲ ਅਛੂਤਾ ਜਾਂ ਦਲਿਤਾ ਦੀ ਭਲਾੲੀ ਵਿੱਚ ਹੀ ਨਹੀ ਲਗਾੲਿਅਾ ਸਗੋਂ ੳੁਹਨਾਂ ਨੇ ਅਾਪਣਾ ਸਾਰਾ ਜੀਵਨ ਲੋਕਾਂ ਨੂੰ ਸਮਰਪਿਤ ਕੀਤਾ। ੳੁਹਨਾ ਦਿਨ ਦੇ 21-21 ਘੰਟੇ ਅਭਿਅਾਸ ਕਰਕੇ ਭਾਰਤੀ ਸਵਿਧਾਨ ਦਾ ਮਸੋਦਾ ਤਿਅਾਰ ਕੀਤਾ। ਫਿਰ ਸਵਿਧਾਨ ਸਭਾ ਦੀ ਚਰਚਾ ਤੋਂ ਬਾਅਦ ੲਿਹ ਸਾਹਮਣੇ ਅਾੲਿਅਾ ਕਿ ਭਾਰਤੀ ਸਵਿਧਾਨ ਦੀ ਸ਼ੁਰੂਅਾਤ ਕਿਵੇ ਕੀਤੀ ਜਾਵੇ? ਫਿਰ ਸਾਰਿਅਾ ਨੇ ਅਾਪਣੀ-ਅਾਪਣੀ ਰਾੲੇ ਦਿੱਤੀ ਅਤੇ ਕੁੱਝ ਲੋਕਾਂ ਨੇ ਭਾਰਤੀ ਸਵਿਧਾਨ  ਦੀ ਸ਼ੁਰੂਅਾਤ ‘ਭਗਵਾਨ’ (ਵੱਖ ਵੱਖ ਨਾਮਾਂ ਦੇ) ਦੇ ਨਾਮ ਤੋਂ ਕਰਨ ਲੲੀ ਕਿਹਾ, ਪਰ ਡਾ. ਅੰਬੇਡਕਰ ਬੋਲੇ ਨਹੀਂ ਭਾਰਤੀ ਸਵਿਧਾਨ ਦੀ ਸ਼ੁਰੂਅਾਤ  ‘ਲੋਕਾਂ’ ਦੇ ਨਾਮ ਤੋਂ ਹੋਣੀ ਚਾਹੀਦੀ ਹੈ। ਫਿਰ ੲਿਸ ਪਿੱਛੇ ਮਤਦਾਨ ਵੀ ਹੋੲਿਅਾ ਸਭ ਤੋਂ ਵੱਧ ਵੋਟ ‘ਲੋਕਾਂ’ ਦੇ ਨਾਮ ਨੂੰ ਮਿਲੇ ਅਤੇ ਭਾਰਤੀ ਸਵਿਧਾਨ ਦੀ ਸ਼ੁਰੂਅਾਤ “ਅਸੀ ਭਾਰਤ ਦੇ ਲੋਕ” ਨਾਲ ਹੋੲੀ।
                          ਸਮਾਂ ਦੀ ਤੇਜ ਰਫਤਾਰ ਦੇ ਨਾਲ ਨਾਲ ਚੱਲਦੇ ਹੋੲੇ ਡਾ.ਅੰਬੇਡਕਰ ਦੀ ਸਿਹਤ ਵਿਗੜਨ ਲੱਗ ਪੲੀ ਅਤੇ, ਗੁਣਾਂ ਦੀ ਖਾਣ, ਭਾਰਤ ਰਤਨ, ਅੋਰਤ ਦੀ ਗੁਲਾਮੀ ਦੀਅਾ ਜੰਜੀਰਾਂ ਕੱਟਣ ਵਾਲੇ, ਮਜਦੂਰਾਂ ਦੇ ਰਹਿਬਰ, ਦਲਿਤਾਂ ਜਾਂ ਅਛੂਤਾਂ ਦੀ ਜਿੰਦਗੀ ਸਵਾਰਨ ਵਾਲੇ, ਮਹਾਨ ਸਮਾਜ ਸੁਧਾਰਕ, ਲੋਕਾ ਵਿੱਚ ਸਮਾਜਿਕ, ਅਾਰਥਿਕ ਤੇ ਰਾਜਨੀਤਿਕ ਚੇਤਨਾ ਜਗਾੳੁਣ ਵਾਲੇ, 6 ਦਸੰਬਰ 1956 ਨੂੰ 65 ਸਾਲ, 7 ਮਹੀਨੇ, 20 ਦਿਨਾਂ ਦੇ ਅਾਪਣੇ ਜੀਵਨ ਕਾਲ ਦੋਰਾਨ ਕਰੋੜਾਂ ਲੋਕਾਂ ਨੂੰ ਨਵਾ ਜੀਵਨ ਦਾਨ ਦੇਣ ਵਾਲੇ ਅਾਪਣੀ ਮਾਨਵੀ ਜਿੰਦਗੀ ਤੋਂ ਰੁਖਸਤ ਹੋ ਗਿਅਾ।
                             ਭਾਰਤ ਦਾ ਅੈਨਾ ਮਹਾਨ ਸਵਿਧਾਨ ਲਿਖਣ ਵਾਲੇ ਡਾ. ਅੰਬੇਡਕਰ ਨੂੰ ਕੋਲੰਬੀਅਾ ਯੂਨੀਵਰਸਿਟੀ ਵਲੋਂ ਸਭ ਤੋਂ ਹੁਸ਼ਿਅਾਰ ਵਿਦਿਅਾਰਥੀ ਕਿਹਾ ਗਿਅਾ। ੳੁਹਨਾ ਦੇ ਸਨਮਾਨ ਵਜੋਂ ਯੂਨੀਵਰਸਿਟੀ ਦੇ ਮੇਨ ਦਰਵਾਜੇ ਅੱਗੇ ੳੁਹਨਾਂ ਦੀ ਤਾਂਬੇ ਦੀ ਮੂਰਤੀ ਲਗਾੲੀ ਗੲੀ ਅਤੇ ੳੁਸਦੇ ਥੱਲੇ, “ਦ ਸਿੰਬਲ ਅਾੱਫ ਨਾੱਲਜ” ਲਿਖਿਅਾ ਗਿਅਾ। ਜਿਸਦਾ ੳੁਦਘਾਟਨ ਮਾਨਯੋਗ ‘ਬਰਾਕ ਓਬਾਮਾ’ ਜੀ ਦੁਅਾਰਾ ਕੀਤਾ ਗਿਅਾ। ਭਾਰਤ ਦੇ ਲੋਕ ਅਮਰੀਕਾ ਦੇ ਮਹਾਨ ਅਾਗੂ, ‘ਅਬਰਾਹਿੰਮ ਲਿੰਕਨ’ ਬਾਰੇ ਸਕੂਲਾਂ, ਕਾਲਜਾਂ ਦੇ ਸਿਲੇਬਸ ਵਿੱਚ ਪੜਦੇ ਹਨ ਅਤੇ ਦੂਸਰੇ ਪਾਸੇ ‘ਅਬਰਾਹਿੰਮ ਲਿੰਕਨ’ ਦਾ ਦੇਸ਼  ‘ਡਾ. ਅੰਬੇਡਕਰ’ ਦੀ ਲਿਖਤ “ਵੇਟਿੰਗ ਫਾੱਰ ਵੀਜ਼ਾ” ਨੂੰ  ਕੋਲੰਬੀਅਾ ਯੂਨੀਵਰਸਿਟੀ ਵਿੱਚ ਪੜਾੳੁਦਾ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿੱਚ ੳੁਹਨਾਂ ਦੀ ਜੀਵਨੀ, ੳੁਹਨਾਂ ਦੇ ਸੰਘਰਸ਼, ਅਤੇ ੳੁਹਨਾਂ ਦੀਅਾ ਲਿਖਤਾਂ ਨੂੰ ਭਾਰਤੀ ਸਿਲੇਬਸ ਵਿੱਚ ਕੁੱਝ ਖਾਸ ਸਥਾਨ ਨਹੀਂ ਦਿੱਤਾ ਗਿਅਾ। ਸੋ ਅੱਜ ਸਾਨੂੰ ਚਾਹੀਦਾ ਹੈ ਕਿ ਡਾ. ਅੰਬੇਡਕਰ ਦੇ ਨਾਮ ਤੇ ਰਾਜਨੀਤੀ ਨਾ ਕਰਦੇ ਹੋੲੇ, ੳੁਹਨਾ ਦੇ ਨਾਮ ਨੂੰ ਅਾਪਣਾ ਧੰਦਾ ਨਾ ਬਣਾੳੁਂਦੇ ਹੋੲੇ, ਅਾਪਣੇ ਸਵਾਰਥਪੁਣੇ ਤੋਂ ੳੁਪਰ ੳੁੱਠਦੇ ਹੋੲੇ, ੳੁਹਨਾਂ ਦੇ ਜੀਵਨ, ਸੰਘਰਸ਼ ਅਤੇ ੳੁਹਨਾਂ ਦੀਅਾ ਲਿਖਤਾਂ ਨੂੰ ਪੜਨ ਦੀ ਅਤੇ ੳੁਹਨਾਂ ਦੁਅਾਰਾ ਦਿੱਤੇ ਵਿਚਾਰਾ ਨੂੰ ਅਾਪਣੀ ਜਿੰਦਗੀ ਵਿੱਚ ਅਪਣਾੳੁਣ ਦੀ।
  ੲਿੰਦਰਜੀਤ ਸਿੰਘ ਕਠਾਰ,
        ਪਿੰਡ:- ਕੂ ਪੁਰ,
     (ਅੱਡਾ-ਕਠਾਰ),
         ਜਲੰਧਰ।
      ਮ.9779324972