ਦੋਸ਼ੀ ਵਿਅਕਤੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਏ

ਫਿਰੋਜ਼ਪੁਰ, ਗੂਰੁਹਰਸਹਾਏ (ਸੰਦੀਪ ਕੰਬੋਜ ਜਈਆ): ਜਿਲ੍ਹਾਂ ਫਿਰੋਜਪੁਰ ਵਿਚ ਸੁਰੱਖਿਆ ਨੂੰ ਲੈ ਸਥਿਤੀ ਗੰਭੀਰ ਬਣੀ ਨਜਰ ਆ ਰਹੀ ਹੈ।ਇਥੇ ਗੱਲ ਕਰੀਏ ਚੋਰੀ ਅਤੇ ਛੇੜਛਾੜ ਜਿਹੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਫਿਰੋਜ਼ਪੁਰ ਦੇ ਐਸ . ਐਸ. ਪੀ ਪ੍ਰੀਤਮ ਸਿੰਘ ਦੇ ਦਿਸ਼ਾ ਨਿਰਦੇਸ਼ ਦੇ ਚੱਲਦੇ ਛੇੜੀ ਗਈ ਨਸ਼ਾ ਮੁਕਤ ਫਿਰੋਜਪੁਰ ਮੁਹਿੰਮ ਤਹਿਤ ਆਏ ਦਿਨ ਨਸ਼ੇ ਦੇ ਕਾਰੋਬਾਰੀਆਂ ਕਾਬੂ ਕੀਤਾ ਜਾ ਰਿਹਾ ਹੈ। ਪਰ ਇਥੇ ਮਾਮਲਾ ਦੋ ਵਿਅਕਤੀਆਂ ਵੱਲੋ ਕਥਿਤ ਰੂਪ ਵਿਚ ਇਕ 16 ਨਾਬਾਲਿਕ ਲੜਕੀ ਨੂੰ ਵਰਗਲਾ ਕੇ ਲੈ ਜਾਣ ਦਾ ਸਾਹਮਣੇ ਆਇਆ ਹੈ।ਇਹਨਾਂ ਉਕਤ ਦੋਨਾਂ ਦੋਸ਼ੀਆਂ ਦੇ ਖਿਲਾਫ ਉਕਤ ਦੋਸ਼ ਵਿਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਰਾਵਾਂ ਅਤੇ 3/4 ਪੀ.ਓ.ਸੀ.ਐਸ.ਓ. ਐਕਟ ਤਹਿਤ 2 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ।ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਰਛਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੀ ਸ਼ਿਕਾਇਤ ਤੇ ਬਿਆਨਾ ਵਿਚ ਨਾਬਾਲਗ ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਗੁਰਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਨਾਮੀ ਵਿਅਕਤੀ ਉਸਦੀ 16 ਸਾਲ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਮੋਟਰਸਾਈਕਲ ‘ਤੇ ਬਿਠਾ ਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ ਕਰਵਾਈ ਕੀਤੀ ਜਾ ਰਹੀ ਹੈ।