ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਵੇਚਣ ਲਈ ਮੰਡੀਆਂ ਵਿਚ ਨਹੀ ਆਵੇਗੀ ਕੋਈ ਮੁਸ਼ਕਿਲ


ਫਿਰੋਜਪੁਰ ਤੋ ਸੰਦੀਪ ਕੰਬੋਜ ਜਈਆ ਦੀ ਰਿਪੋਰਟ) : ਕਾਗਰਸ ਸਰਕਾਰ ਜਦੋ ਵੀ ਸੱਤਾ ਵਿੱਚ ਰਹੀ ਹੈ ਕਦੇ ਵੀ ਕਿਸਾਨਾ ਨੂੰ ਮੰਡੀਆ ਵਿੱਚ ਰੁੱਲਣ ਨਹੀ ਦਿੱਤਾ ਗਿਆ ਅਤੇ ਬਿਲੱਕੁਲ ਨਮੀ ਰਹਿਤ ਫਸ਼ਲ਼ ਲਿਆਉਣ ਵਾਲੇ ਕਿਸਾਨਾ ਨੂੰ ਕਿਸੇ ਕਿਸਮ ਦੀ ਮੁਸਕਲ ਨਹੀ ਆਉਣ ਦਿੱਤੀ ਜਾਵੇਗੀ। ਇਹਨਾਂ ਗੱਲਾ ਦਾ ਪ੍ਰਗਟਾਵਾ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਅਨਾਜ ਮੰਡੀ ਜਲਾਲਾਬਾਦ ਸਥਿਤ ਆਪਣੇ ਮੁੱਖ ਦਫ਼ਤਰ ਵਿਖੇ ਵੱਡੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਅਤੇ ਆੜ੍ਹਤੀਆ ਨੂੰ ਸੰਬੋਧਨ ਕਰਨ ਤੋ ਬਾਅਦ ਪੱਤਰਕਾਰਾ ਨਾਲ ਵਿਸ਼ੇਸ਼ ਗੱਲਬਾਤ ਕਰਦੇ ਦੋਰਾਨ ਕੀਤਾ।ਹੰਸ ਰਾਜ ਜੋਸਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਹੈ ਕਿ ਕਿਸਾਨਾ ਨੂੰ ਮੰਡੀਆਂ ਵਿੱਚ ਅਪਣੀ ਪੁੱਤਾ ਵਾਂਗ ਪਾਲੀ ਫਸਲ ਨੂੰ ਵੇਚਣ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਬਿਲੱਕੁਲ ਵੀ ਨਾ ਕਰਨਾ ਪਵੇ ।ਜੋਸਨ ਨੇ ਕਿਹਾ ਕਿ ਮੰਡੀਆਂ ਵਿਚ ਖਰੀਦ ਕਾਰਜਾ ਵਿੱਚ ਕਿਸੇ ਵੀ ਤਰਾ ਦੀ ਢਿੱਲ ਕਿਸੇ ਵੀ ਹੀਲੇ ਬਰਦਾਸਤ ਨਹੀ ਕੀਤੀ ਜਾਵੇਗੀ।ਉਹਨਾ ਕਿਹਾ ਕਿ ਕਿਸਾਨਾ ਨੂੰ ਕਣਕ ਦੀ ਵੇਚ ਵਿੱਚ ਜੇ ਕੋਈ ਸਮੱਸਿਆ ਪੇਸ ਆਉਦੀ ਹੈ ਤਾਂ ਉਹ ਕਿਸੇ ਵੇਲੇ ਵੀ ਸੰਬੰਧਤ ਅਧਿਕਾਰੀ ਜਾ ਸਾਡੇ ਨਾਲ ਰਾਬਤਾ ਕਰ ਸਕਦੇ ਹਨ।ਹੰਸ ਰਾਜ ਜੋਸਨ ਨੇ ਦੱਸਿਆ ਕਿ ਕਣਕ ਦੀ ਖਰੀਦ ਦੇ ਮੁਕੰਮਲ ਪ੍ਰਬੰਧ ਕਰ ਲਏ ਹਨ ਅਤੇ ਕਿਸਾਨਾ ਦੀ ਸਹੂਲਤ ਲਈ ਖਰੀਦ ਕੇਦਰਾ ਵਿੱਚ ਕਿਸਾਨਾ ਦੇ ਬੈਠਣ,ਛਾਂ,ਪਾਣੀ,ਬਿਜਲੀ,ਸਫਾਈ ਅਤੇ ਹੋਰ ਪੁਖਤਾ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।ਉਹਨਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਲਕੁੱਲ ਸੁੱਕੀ ਨਮੀ ਰਹਿਤ ਕਣਕ ਦੀ ਫਸਲ ਹੀ ਮੰਡੀਆਂ ਵਿਚ ਲਿਆਉਣ ਤਾਂ ਜੋ ਉਹਨਾ ਨੂੰ ਵੇਚ ਸਮੇਂ ਕੋਈ ਮੁਸ਼ਕਿਲ ਨਾ ਆਵੇ।ਹੰਸ ਰਾਜ ਜੋਸਨ ਨੇ ਕਿਹਾ ਕਿ ਮੰਡੀਆਂ ਵਿਚ ਲੋਡਿੰਗ, ਅਣਲੋਡਿੰਗ, ਢੋਆ ਢੁਆਈ ਅਤੇ ਖਰੀਦ ਪ੍ਰਬੰਧਾਂ ਸੰਬੰਧੀ ਕੈਪਟਨ ਸਰਕਾਰ ਵੱਲੋਂ ਮੁਕੰਮਲ ਤੌਰ ਤੇ ਪੁਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਵੱਖ- ਵੱਖ ਸੰਬੰਧਤ ਮਹਿਕਮਿਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕਣਕ ਦੇ ਸੀਜ਼ਨ ਦੋਰਾਨ ਨਿਯਮਾ ਦੀ ਪਾਲਣਾ ਕੀਤੀ ਜਾਵੇ ਅਤੇ ਮੰਡੀਆਂ ਵਿਚ ਕਿਸਾਨਾ ਅਤੇ ਆੜ੍ਹਤੀਆ ਨੂੰ ਕਿਸੇ ਤਰ੍ਹਾ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।ਹੰਸ ਰਾਜ ਜੋਸਨ ਨੇ ਕਿਹਾ ਕਿ ਕੈਪਟਨ ਸਰਕਾਰ ਸੂਬੇ ਦੇ ਹਰ ਵਰਗ ਨੂੰ ਮੁਢਲੀਆਂ ਸਹੂਲਤਾ ਦੇਣ ਲਈ ਪੂਰੀ ਤਰ੍ਹਾ ਵਚਨਬੱਧ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੋਕ ਪੱਖੀ ਸੁਚੱਜੀ ਸੋਚ ਸਦਕਾ ਕਰਜ਼ੇ ਮੁਆਫ਼ੀ ਅਤੇ ਹੋਰ ਅਨੇਕਾ ਸਹੂਲਤਾਂ ਮੁਹੱਈਆ ਕਰਵਾਉਣ ਲਈ ਲੈ ਜਾ ਰਹੇ ਫੈਸਲਿਆਂ ਤੋ ਸੂਬੇ ਦੇ ਕਿਸਾਨ ਕਾਫੀ ਖੁੱਸ਼ ਹਨ।ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਯੂਥ ਕਾਂਗਰਸੀ ਨੇਤਾ ਹਰਪ੍ਰੀਤ ਰੋਜੀ ਜੋਸਨ, ਹਰਜਿੰਦਰ ਸਿੰਘ ਵਿਰਕ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ ਰੋਹੀਵਾਲਾ, ਪ੍ਰੇਮ ਕੰਬੋਜ ਪੱਤਰਕਾਰ, ਜਵਾਹਰ ਸਿੰਘ ਬਾਠ, ਰੋਚੀ ਬੱਤਰਾ, ਸੁਰਿੰਦਰ ਸਿੰਘ, ਕਸ਼ਮੀਰ ਸਿੰਘ, ਸ਼ੁਭ ਬਾਠ, ਹਰਕ੍ਰਿਸ਼ਨ, ਵਿਜੇ ਨੂਰਪੁਰ, ਯਾਦਵਿੰਦਰ ਸਿੰਘ, ਗੁਰਲਾਲ ਸਿੰਘ ਸਰਪੰਚ, ਸੂਰੈਣ ਸਿੰਘ ਸਰਪੰਚ ਅਤੇ ਹੋਰ ਅਨੇਕਾ ਕਿਸਾਨ ਹਾਜ਼ਰ ਸਨ